
ਪੂਰਵੀ ਅਫ਼ਗ਼ਾਨਿਸਤਾਨ ਵਿਚ ਸੋਮਵਾਰ ਸਵੇਰੇ ਇਕ ਆਤਮਘਾਤੀ ਹਮਲਵਾਰ ਨੇ ਖੁਫ਼ੀਆ ਫ਼ੌਜ ਦੇ ਦਫ਼ਤਰ ਦੇ ਕੋਲ ਚਾਰੀ
ਕਾਬੁਲ, 18 ਮਈ: ਪੂਰਵੀ ਅਫ਼ਗ਼ਾਨਿਸਤਾਨ ਵਿਚ ਸੋਮਵਾਰ ਸਵੇਰੇ ਇਕ ਆਤਮਘਾਤੀ ਹਮਲਵਾਰ ਨੇ ਖੁਫ਼ੀਆ ਫ਼ੌਜ ਦੇ ਦਫ਼ਤਰ ਦੇ ਕੋਲ ਚਾਰੀ ਦਿਤੇ ਹੋਏ ਫ਼ੌਜ ਦੇ ਵਾਹਨ 'ਹਮਵੀ' ਕੋਲ ਹਮਲਾ ਕਰ ਦਿਤਾ। ਪ੍ਰਾਂਤ ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ ਇਸ ਹਮਲੇ ਵਿਚ ਘੱਟੋ-ਘੱਟ ਸੱਤ ਕਰਮਚਾਰੀਆਂਮ ਦੀ ਮੌਤ ਹੋ ਗਈ। ਤਾਲਿਬਾਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੂਰਬੀ ਗ਼ਜ਼ਨੀ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਆਰਿਫ਼ ਨੂਰੀ ਨੇ ਕਿਹਾ ਕਿ ਗ਼ਜ਼ਨੀ ਸ਼ਹਿਰ ਕੋਲ ਹਮਲੇ ਵਿਚ ਘੱਟ ਤੋਂ ਘੱਟ 40 ਖੁਫ਼ੀਆਂ ਬਲ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀ ਕਰਮਚਾਰੀਆਂ ਵਿਚ ਅੱਠ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਰਾਜਧਾਨੀ ਕਾਬੁਲ ਵਿਚ ਲਿਜਾਇਆ ਗਿਆ ਹੈ।
ਨੂਰੀ ਨੇ ਕਿਹਾ ਕਿ ਹਮਲਵਾਰ ਨੇ ਚੋਰੀ ਦਿਤੇ ਹੋਏ ਫ਼ੌਜ ਦੇ ਹਮਵੀ (ਹਾਈ ਮੌਬਿਲਿਟੀ ਮਲਟੀਪਰਪਜ ਵਹੀਲਟ ਵਹੀਕਲ) ਦਾ ਇਸਤੇਮਾਲ ਦਿਤਾ ਅਤੇ ਖ਼ੁਫ਼ੀਆਂ ਵਿਭਾਗ ਦੇ ਦਫ਼ਤਰ ਦੇ ਮੁੱਖ ਦਵਾਰ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਤੋਂ ਜਾਂਦੇ ਹਏ ਬੰਬਾਂ ਨਾਲ ਭਰੇ ਜਾ ਰਹੀ ਗੱਡੀ ਨੂੰ ਉਡਾ ਦਿਤਾ। ਤਾਲਿਬਾਨ ਦੇ ਬੁਲਾਰੇ ਜਬੀਬੁਲਾ ਨੇ ਕਿਹਾ ਕਿ ਗਜਨੀ ਸੂਬੇ ਵਿਚ ਹਮਲੇ ਦੇ ਲਈ ਚਰਮਪੰਥੀ ਜ਼ਿੰਮੇਵਾਰੀ ਹੈ।
ਇਸ ਖੇਤਰ ਦੇ ਜ਼ਿਆਦਾਤਰ ਗ੍ਰਾਮੀਨ ਹਿੱਸੇ ਉਤੇ ਤਾਲਿਬਾਨ ਦਾ ਕਬਜ਼ਾ ਹੈ। ਉਸ ਹਮਲੇ ਦੇ ਇਕ ਦਿਨ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਉਨ੍ਹਾਂ ਦੇ ਰਾਜਨੀਤਿਕ ਮੈਂਬਰ ਅਬਦੂਲਾ ਅਬਦੂਲਾ ਨੇ ਸੱਤਾ ਸਾਂਝਾ ਕਰਨ ਦੇ ਲਈ ਸਮਝੌਤਾ ਕੀਤਾ ਸੀ। ਇਸ ਦੇ ਦੋ ਮਹੀਨੇ ਪਹਿਲਾਂ ਦੋਨੇਂ ਨੇ ਸਤੰਬਰ ਵਿਚ ਹੋਏ ਰਾਸ਼ਟਰਪਤੀ ਦੀ ਚੋਣਾਂ ਵਿਚ ਖ਼ੁਦ ਨੂੰ ਵਿਜੇਤਾ ਦਸਿਆ ਸੀ। ਇਸ ਰਾਜਨੀਤਿਕ ਸਮਝੌਤੇ ਦੇ ਤਹਿਤ ਗਨੀ ਦੇਸ਼ ਦੇ ਰਾਸ਼ਟਰਪੀਤ ਬਣ ਰਹਿਣਗੇ ਅਤੇ ਅਬਦੂਲਾ ਦੇਸ਼ ਦੀ ਰਾਸ਼ਟਰੀ ਸੁਲਹ ਸਮਝੌਤੇ ਉਚਿਤ ਪ੍ਰਸ਼ਿਦ ਦੀ ਕਮਾਲ ਸੰਭਾਣਗੇ। (ਪੀਟੀਆਈ)