Corona ਨੇ ਖੋਹ ਲਈ ਲੋਕਾਂ ਦੀ ਨੌਕਰੀ, UBER 'ਚ 3,000 ਤੋਂ ਵੱਧ ਕਰਮਚਾਰੀਆਂ ਦੀ ਹੋ ਸਕਦੀ ਹੈ ਛਾਂਟੀ
Published : May 19, 2020, 12:22 pm IST
Updated : May 19, 2020, 12:55 pm IST
SHARE ARTICLE
Uber to lay off 3000 more employees globally impact on india
Uber to lay off 3000 more employees globally impact on india

ਉਬਰ ਨੇ ਦਫਤਰ ਦੇ ਲਗਭਗ 45 ਸਥਾਨਾਂ ਨੂੰ ਬੰਦ ਕਰਨ ਦੀ ਯੋਜਨਾ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆਭਰ ਲਈ ਮੁਸੀਬਤ ਬਣ ਚੁੱਕਾ ਹੈ। ਲੱਖਾਂ ਲੋਕਾਂ ਦੀਆਂ ਨੌਕਰੀਆਂ ਖਤਰੇ ਵਿਚ ਆ ਚੁੱਕੀਆਂ ਹਨ। ਹੁਣ UBER ਵੀ 3,000 ਹੋਰ ਨੌਕਰੀਆਂ ਵਿਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਸ ਦਈਏ ਕਿ ਮਈ ਵਿਚ ਉਬਰ ਨੇ 3,700 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਸੀ।

FoodFood

UBER ਦੇ ਸੀਈਓ ਰਾਹੀਂ ਖੋਸਰੋਸ਼ਾਹੀ ਮਾਲਕਾਂ ਨੂੰ ਈਮੇਲ ਵਿਚ ਕਿਹਾ ਹੈ ਕਿ ਉਹਨਾਂ ਨੇ ਲਗਭਗ 3,000 ਲੋਕਾਂ ਰਾਹੀਂ ਅਪਣੇ ਕਾਰੋਬਾਰ ਨੂੰ ਘਟ ਕਰਨ ਅਤੇ ਕਈ ਗੈਰ-ਮੁਖ ਪ੍ਰਜੈਕਟਾਂ ਵਿਚ ਨਿਵੇਸ਼ ਲਈ ਸਖ਼ਤ ਫ਼ੈਸਲਾ ਲਿਆ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਸੈਨ ਫ੍ਰਾਂਸਿਸਕੋ ਦੇ Pier 70 ਵਾਲੇ ਆਫ਼ਿਸ ਨੂੰ ਬੰਦ ਕਰ ਰਹੇ ਹਨ, ਉੱਥੇ ਕੰਮ ਕਰ ਰਹੇ ਉਹਨਾਂ ਦੇ ਕੁੱਝ ਸਹਿਯੋਗੀ ਅਪਣੇ ਐਸਐਫ ਵਿਚ ਉਹਨਾਂ ਦੇ ਨਵੇਂ ਹੈੱਡਕੁਆਰਟਰ ਵਿੱਚ ਲਿਜਾ ਰਹੇ ਹਨ।

FoodFood

ਉਬਰ ਨੇ ਦਫਤਰ ਦੇ ਲਗਭਗ 45 ਸਥਾਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਨਾਲ ਹੀ ਉਬਰ ਅਗਲੇ 12 ਮਹੀਨਿਆਂ ਵਿੱਚ ਆਪਣਾ ਸਿੰਗਾਪੁਰ ਦਫਤਰ ਵੀ ਬੰਦ ਕਰ ਸਕਦੀ ਹੈ। ਆਨਲਾਈਨ ਫੂਡ ਡਿਲਿਵਰੀ ਕਰਨ ਵਾਲੀ ਕੰਪਨੀ (Swiggy layoff) ਵੀ ਸ਼ਾਮਲ ਹੋ ਗਈ ਹੈ।

Uber EatsUber Eats

Swiggy ਨੇ ਅਗਲੇ ਕੁਝ ਦਿਨਾਂ ਵਿੱਚ ਦੇਸ਼ ਭਰ ਵਿੱਚ ਆਪਣੇ 1100 ਕਰਮਚਾਰੀਆਂ ਨੂੰ  ਛਾਂਟਣ ਦਾ ਐਲਾਨ ਕੀਤਾ ਹੈ। Swiggy ਦੀ ਸਹਿ-ਸੰਸਥਾਪਕ, ਸ਼੍ਰੀਹਰਸ਼ਾ ਮਜੇਤੀ ਨੇ ਸੋਮਵਾਰ ਨੂੰ ਇੱਕ ਪੱਤਰ ਵਿੱਚ ਕਿਹਾ ਕਿ ਫੂਡ ਡਿਲਿਵਰੀ ਦੇ ਕਾਰੋਬਾਰ ਦਾ ਡੂੰਘਾ ਅਸਰ ਹੋਇਆ ਹੈ ਅਤੇ ਕੁਝ ਸਮੇਂ ਲਈ ਇਸ ਤਰ੍ਹਾਂ ਬਰਕਰਾਰ ਰਹੇਗਾ, ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਾਪਸ ਮੁੜ ਆਉਣ ਦੀ ਉਮੀਦ ਹੈ।

Uber EatsUber Eats

ਉਹਨਾਂ ਨੂੰ ਉਹਨਾਂ ਦੀ ਕੰਪਨੀ ਵਿਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਅਤੇ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਖਰਚਿਆਂ ਨੂੰ ਘਟਾਉਣ ਦੀ ਜ਼ਰੂਰਤ ਹੈ।

JobsJobs

ਫਾਉਂਡਰ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਮਹੀਨਿਆਂ ਦੀ ਤਨਖਾਹ, ਐਕਸੀਲੇਰਿਟੇਡ, ਦਸੰਬਰ ਤੱਕ ਸਿਹਤ ਬੀਮਾ ਅਤੇ ਕੰਪਨੀ ਨਾਲ ਬਿਤਾਏ ਸਾਲਾਂ ਵਿਚ ਹਰ ਸਾਲ ਇਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement