
ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ 1100 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ।
ਨਵੀਂ ਦਿੱਲੀ: ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ 1100 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਲੌਕਡਾਊਨ ਦਾ ਚੌਥਾ ਪੜਾਅ ਲਾਗੂ ਹੋਣ ਦੇ ਪਹਿਲੇ ਹੀ ਦਿਨ ਕੰਪਨੀ ਨੇ ਇਹ ਸਖਤ ਫੈਸਲਾ ਲਿਆ ਹੈ। ਕੰਪਨੀ ਨੇ ਅਪਣੀ ਕਰੀਬ 14 ਫੀਸਦੀ ਵਰਕਫੋਰਸ ਨੂੰ ਘੱਟ ਕਰਨ ਦਾ ਫੈਸਲਾ ਲਿਆ ਹੈ।
Photo
ਕੰਪਨੀ ਦੇ ਸੀਈਓ ਅਤੇ ਕੋ-ਫਾਂਊਡਰ ਨੇ ਕਿਹਾ, 'ਅੱਜ ਸਵਿਗੀ ਲਈ ਸਭ ਤੋਂ ਦੁਖਦਾਈ ਦਿਨ ਹੈ, ਜਦੋਂ ਸਾਨੂੰ ਬਦਕਿਸਮਤੀ ਨਾਲ ਵਰਕਫੋਰਸ ਘੱਟ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਹੈ'। ਸੋਮਵਾਰ ਨੂੰ ਹੀ ਕਰਮਚਾਰੀਆਂ ਨੂੰ ਭੇਜੇ ਗਏ ਈਮੇਲ ਵਿਚ ਸੀਈਓ ਨੇ ਇਹ ਗੱਲ ਲਿਖੀ ਹੈ।
Photo
ਇਹੀ ਨਹੀਂ ਉਹਨਾਂ ਨੇ ਕਿਹਾ ਕਿ ਸਵਿਗੀ ਅਪਣੀ ਕਿਚਨ ਫੈਸਿਲੀਟੀਜ਼ ਨੂੰ ਲਗਾਤਾਰ ਸਥਾਈ ਜਾਂ ਅਸਥਾਈ ਤੌਰ ´ਤੇ ਬੰਦ ਕਰਨ ਵਿਚ ਜੁਟਿਆ ਹੈ।
ਸੀਈਓ ਨੇ ਲਿਖਿਆ, 'ਅਫ਼ਸੋਸ ਦੀ ਗੱਲ ਹੈ ਕਿ ਸਾਨੂੰ ਆਪਣੇ 1,100 ਕਰਮਚਾਰੀਆਂ ਨੂੰ ਆਪਣੇ ਤੋਂ ਵੱਖ ਕਰਨਾ ਪਵੇਗਾ।
Photo
ਕੰਪਨੀ ਨੇ ਹਰ ਗਰੇਡ ਅਤੇ ਹਰ ਫੰਕਸ਼ਨ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਕਈ ਸ਼ਹਿਰਾਂ ਸਮੇਤ ਮੁੱਖ ਦਫਤਰਾਂ ਨੇ ਵੀ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਹੈ'। ਇਸ ਤੋਂ ਪਹਿਲਾਂ ਜੋਮੈਟੋ ਨੇ 520 ਕਰਮਚਾਰੀਆਂ ਦੀ ਛਾਂਟੀ ਦਾ ਫੈਸਲਾ ਲਿਆ ਸੀ।
Photo
ਸੀਈਓ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਉਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਜੋ ਇਸ ਫੈਸਲੇ ਨਾਲ ਪ੍ਰਭਾਵਿਤ ਹੋਏ ਹਨ। ਕੰਪਨੀ ਦੇ ਸੀਈਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਅਤੇ ਕੈਰੀਅਰ ਨਾਲ ਸਬੰਧਤ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।