
ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੁਰਖੀਆਂ ਬਟੋਰੀਆਂ ਸਨ।
ਨਵੀਂ ਦਿੱਲੀ - ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੇ ਰਾਬਰਟ ਵਾਡਰਾ ਦੀ ਸਕਾਈ ਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਉਸੇ ਜ਼ਮੀਨ ਦਾ ਲਾਇਸੈਂਸ ਹੈ, ਜਿਸ 'ਤੇ ਵਾਡਰਾ ਦੀ ਕੰਪਨੀ ਅਤੇ ਡੀਐੱਲਐੱਫ ਵਿਚਾਲੇ ਸਮਝੌਤਾ ਹੋਇਆ ਸੀ। ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੁਰਖੀਆਂ ਬਟੋਰੀਆਂ ਸਨ। ਇਸ 'ਤੇ ਭਾਜਪਾ ਨੇ ਕਾਂਗਰਸ ਅਤੇ ਸੋਨੀਆ ਗਾਂਧੀ ਨੂੰ ਵੀ ਕਾਫ਼ੀ ਘੇਰਿਆ ਸੀ।
ਮਾਮਲੇ ਮੁਤਾਬਕ ਇਹ ਜ਼ਮੀਨ ਵਾਡਰਾ ਨੇ ਖਰੀਦੀ ਸੀ ਅਤੇ ਅੱਗੇ ਡੀਐਲਐਫ ਨੂੰ ਵੇਚ ਦਿੱਤੀ ਸੀ। ਇੱਥੋਂ ਤੱਕ ਕਿ ਇਸ ਜ਼ਮੀਨ ਦਾ ਇੰਤਕਾਲ ਵੀ ਕੀਤਾ ਗਿਆ ਸੀ। 2012 ਵਿੱਚ, ਇਸ ਨੂੰ ਏਕੀਕਰਨ ਵਿਭਾਗ ਦੇ ਤਤਕਾਲੀ ਡਾਇਰੈਕਟਰ ਜਨਰਲ ਅਸ਼ੋਕ ਖੇਮਕਾ ਨੇ ਰੱਦ ਕਰ ਦਿੱਤਾ ਸੀ। ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਨੇ ਹੁਕਮਾਂ ਵਿਚ ਉਕਤ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਗਤੀਵਿਧੀ ’ਤੇ ਪਾਬੰਦੀ ਲਗਾ ਦਿੱਤੀ ਹੈ।
Robert Vadra
ਸਾਹਮਣੇ ਆਇਆ ਹੈ ਕਿ ਓਮਕਾਰੇਸ਼ਵਰ ਪ੍ਰਾਪਰਟੀ ਪ੍ਰਾਈਵੇਟ ਲਿਮਟਿਡ ਨੇ 4 ਜਨਵਰੀ 2008 ਨੂੰ ਪਿੰਡ ਸ਼ਿਕੋਹਪੁਰ, ਗੁੜਗਾਉਂ ਵਿਚ 3.53 ਏਕੜ ਜ਼ਮੀਨ ਵਿਚ ਵਪਾਰਕ ਕਲੋਨੀ ਬਣਾਉਣ ਦਾ ਲਾਇਸੈਂਸ ਲਿਆ ਸੀ। ਬਾਅਦ ਵਿਚ ਇਹ ਜ਼ਮੀਨ ਵਾਡਰਾ ਦੀ ਕੰਪਨੀ ਸਕਾਈ ਲਾਈਟ ਨੂੰ ਵੇਚ ਦਿੱਤੀ ਗਈ। ਸਕਾਈ ਲਾਈਟ ਨੇ ਜਾਂਚ ਫ਼ੀਸ ਦੇ ਨਾਲ ਨਵੇਂ ਸਿਰਲੇਖ ਨਾਲ ਅਰਜ਼ੀ ਦਿੱਤੀ ਹੈ।
2.701 ਏਕੜ ਜ਼ਮੀਨ ਲਈ 28 ਮਾਰਚ 2008 ਨੂੰ ਇਰਾਦਾ ਪੱਤਰ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਰੀਆਂ ਕੰਪਲਾਈਲਸ ਨੂੰ 30 ਦਿਨਾਂ ਵਿਚ ਪੂਰਾ ਕਰਨ ਲਈ ਕਿਹਾ ਗਿਆ। 22 ਅਗਸਤ, 2008 ਨੂੰ, DLF ਰਿਟੇਲ ਡਿਵੈਲਪਮੈਂਟ ਨੇ ਕੰਪਲਾਈਨ ਜਮ੍ਹਾਂ ਕਰਵਾਈ। ਸਕਾਈ ਲਾਈਟ ਦੇ ਨਾਲ ਇੱਕ ਸਹਿਯੋਗ ਸਮਝੌਤਾ ਵੀ ਪੇਸ਼ ਕੀਤਾ। ਯਾਨੀ ਹੁਣ ਇਸ ਪ੍ਰੋਜੈਕਟ ਨੂੰ ਡੀ.ਐਲ.ਐਫ. ਪੂਰਾ ਕਰੇਗਾ।
DLF
ਇੱਕ ਬਾਂਡ ਵੀ ਜਮ੍ਹਾਂ ਕਰਵਾਇਆ ਗਿਆ, ਜਿਸ ਵਿਚ ਲਿਖਿਆ ਗਿਆ ਕਿ ਜ਼ਮੀਨ ਦਾ ਮਾਲਕ ਨਹੀਂ ਬਦਲੇਗਾ। ਕੁਝ ਦਿਨਾਂ ਬਾਅਦ 15 ਦਸੰਬਰ ਨੂੰ ਵਪਾਰਕ ਕਲੋਨੀ ਬਣਾਉਣ ਲਈ ਲਾਇਸੈਂਸ ਲੈਣ ਲਈ ਅਰਜ਼ੀ ਦਿੱਤੀ ਗਈ। 20 ਮਈ 2012 ਨੂੰ ਕਲੋਨੀ ਦੀ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਜਿਸ ਵਿਚ ਮਈ 2017 ਤੱਕ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਯਾਨੀ ਉਦੋਂ ਤੱਕ ਕਲੋਨੀ ਬਣ ਜਾਣੀ ਚਾਹੀਦੀ ਸੀ, ਪਰ ਡੀਐਲਐਫ ਇਸ ਦਾ ਲਾਇਸੈਂਸ ਰੀਨਿਊ ਕਰਵਾਉਣਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਹੋਇਆ। ਡੀਐਲਐਫ ਨੇ 2011 ਵਿਚ ਨਵੇਂ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। 90 ਦਿਨਾਂ ਵਿਚ ਦਸਤਾਵੇਜ਼ ਜਮ੍ਹਾਂ ਕਰਵਾਏ ਜਾਣੇ ਸਨ, ਪਰ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਅਤੇ ਅਧਿਕਾਰੀ ਮੰਨ ਗਏ।
Robert Vadra
ਜਦੋਂ ਸੇਲ ਡੀਡ ਮੰਗੀ ਗਈ ਤਾਂ ਉਹ ਵੀ ਜਮ੍ਹਾਂ ਕਰਵਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਲਾਇਸੈਂਸ ਟਰਾਂਸਫਰ ਲਈ ਅਪਲਾਈ ਕੀਤਾ ਤਾਂ ਇਸ ਦੀ ਜਾਂਚ ਕੀਤੀ ਗਈ। ਤਤਕਾਲੀ ਡੀਜੀ ਖੇਮਕਾ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਗਲਤੀ ਦੱਸਦੇ ਹੋਏ ਇੰਤਕਾਲ ਰੱਦ ਕਰ ਦਿੱਤਾ। ਜਿਸ ਲਾਇਸੈਂਸ ਦਾ ਨਵੀਨੀਕਰਨ ਹੋਇਆ ਸੀ, ਉਸ 'ਤੇ ਵੀ ਇਤਰਾਜ਼ ਸੀ। ਕਿਹਾ ਗਿਆ ਸੀ ਕਿ ਵਿਕਰੇਤਾ ਦੇ ਹੱਕ ਵਿਚ ਲਾਇਸੈਂਸ ਰੀਨਿਊ ਕੀਤਾ ਗਿਆ ਹੈ। ਇਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨਿਕ ਕਾਰਵਾਈ ਜਾਰੀ ਰਹੀ। ਦੱਸਿਆ ਗਿਆ ਹੈ ਕਿ ਸਕਾਈ ਲਾਈਟ ਨੇ ਇਹ ਜ਼ਮੀਨ ਸਸਤੇ ਭਾਅ ’ਤੇ ਖਰੀਦ ਕੇ ਮਹਿੰਗੇ ਭਾਅ ’ਤੇ ਵੇਚ ਦਿੱਤੀ ਸੀ।