ਕਿਰਨ ਰਿਜਿਜੂ ਨੇ ਗ੍ਰਹਿ ਮੰਤਰਾਲੇ ਦਾ ਚਾਰਜ ਸੰਭਾਲਿਆ, ਕਿਹਾ- ਤਬਾਦਲਾ ਕੋਈ ਸਜ਼ਾ ਨਹੀਂ, ਪੀਐਮ ਮੋਦੀ ਦਾ ਵਿਜ਼ਨ ਹੈ
Published : May 19, 2023, 4:05 pm IST
Updated : May 19, 2023, 4:05 pm IST
SHARE ARTICLE
Kiren Rijiju
Kiren Rijiju

ਇਹ ਤਬਦੀਲੀ ਕਿਸੇ ਗਲਤੀ ਕਾਰਨ ਨਹੀਂ ਹੋਈ

ਨਵੀਂ ਦਿੱਲੀ - ਕਿਰਨ ਰਿਜਿਜੂ ਨੇ ਅੱਜ ਕਾਨੂੰਨ ਅਤੇ ਨਿਆਂ ਮੰਤਰਾਲੇ ਤੋਂ ਧਰਤੀ ਵਿਗਿਆਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੂੰ ਕੱਲ੍ਹ ਕਾਨੂੰਨ ਅਤੇ ਨਿਆਂ ਮੰਤਰਾਲੇ ਤੋਂ ਭੂ ਵਿਗਿਆਨ ਮੰਤਰਾਲੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮੌਕੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਿਜਿਜੂ ਨੇ ਕਿਹਾ ਕਿ 'ਵਿਰੋਧੀ ਧਿਰ ਨਿਸ਼ਚਿਤ ਤੌਰ 'ਤੇ ਮੇਰੀ ਆਲੋਚਨਾ ਕਰੇਗੀ... ਕੀ ਉਹ ਸਾਡੀ ਤਾਰੀਫ਼ ਕਰਨਗੇ... ਵਿਰੋਧੀ ਧਿਰ ਦਾ ਮੇਰੇ ਵਿਰੁੱਧ ਬੋਲਣਾ ਕੋਈ ਨਵੀਂ ਗੱਲ ਨਹੀਂ ਹੈ... ਇਹ ਤਬਾਦਲਾ ਕੋਈ ਸਜ਼ਾ ਨਹੀਂ ਹੈ।ਇਹ ਸਰਕਾਰ ਦੀ ਯੋਜਨਾ, ਇਹ ਪੀਐਮ ਮੋਦੀ ਦਾ ਵਿਜ਼ਨ...ਹੈ'

ਕੇਂਦਰੀ ਭੂ-ਵਿਗਿਆਨ ਮੰਤਰਾਲੇ ਦਾ ਚਾਰਜ ਸੰਭਾਲਣ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਕਿਰਨ ਰਿਜਿਜੂ ਨੇ ਕਿਹਾ ਕਿ 'ਅੱਜ ਦਾ ਦਿਨ ਸਿਆਸੀ ਅਟਕਲਾਂ ਜਾਂ ਬਿਆਨਬਾਜ਼ੀ ਦਾ ਦਿਨ ਨਹੀਂ ਹੈ।' ਇਹ ਤਬਦੀਲੀ ਕਿਸੇ ਗਲਤੀ ਕਾਰਨ ਨਹੀਂ ਹੋਈ। ਅੱਜ ਮੇਰਾ ਪਹਿਲਾ ਦਿਨ ਹੈ, ਇਸ ਲਈ ਮੈਂ ਧਿਆਨ ਨਾਲ ਦੇਖਣ ਅਤੇ ਸਿੱਖਣ ਦੀ ਕੋਸ਼ਿਸ਼ ਕਰਾਂਗਾ। ਪੀਐਮ ਮੋਦੀ ਆਪਣੇ ਹਿਸਾਬ ਨਾਲ ਲੋਕਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੰਦੇ ਹਨ। ਇਸ ਤਰ੍ਹਾਂ ਕਿਉਂ ਸੋਚਣਾ ਕਿ ਇਹ ਕਿਸੇ ਗਲਤੀ ਕਾਰਨ ਹੋਇਆ ਹੈ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement