Jammu-Kashmir: ਜੰਮੂ-ਕਸ਼ਮੀਰ 'ਚ ਵੋਟਿੰਗ ਤੋਂ ਪਹਿਲਾਂ 2 ਅਤਿਵਾਦੀ ਹਮਲੇ, ਭਾਜਪਾ ਨੇਤਾ ਤੇ ਇਕ ਜੋੜੇ 'ਤੇ ਗੋਲੀਬਾਰੀ 
Published : May 19, 2024, 10:59 am IST
Updated : May 19, 2024, 10:59 am IST
SHARE ARTICLE
File Photo
File Photo

ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਰਿਜ਼ੋਰਟ ਵਿਚ ਪਤੀ-ਪਤਨੀ ਠਹਿਰੇ ਹੋਏ ਸਨ।   

Jammu-Kashmir: ਸ੍ਰੀਨਗਰ - ਜੰਮੂ-ਕਸ਼ਮੀਰ 'ਚ ਸ਼ਨੀਵਾਰ (18 ਮਈ) ਰਾਤ ਨੂੰ ਇਕ ਘੰਟੇ ਦੇ ਅੰਦਰ ਦੋ ਥਾਵਾਂ 'ਤੇ ਅਤਿਵਾਦੀ ਹਮਲੇ ਹੋਏ। ਪਹਿਲੀ ਘਟਨਾ ਅਨੰਤਨਾਗ ਦੇ ਪਹਿਲਗਾਮ ਨੇੜੇ ਖੁੱਲ੍ਹੇ ਟੂਰਿਸਟ ਕੈਂਪ ਵਿਚ ਵਾਪਰੀ। ਇੱਥੇ ਅਤਿਵਾਦੀਆਂ ਨੇ ਇੱਕ ਸੈਲਾਨੀ ਜੋੜੇ ਨੂੰ ਗੋਲੀ ਮਾਰ ਦਿੱਤੀ। ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਰਿਜ਼ੋਰਟ ਵਿਚ ਪਤੀ-ਪਤਨੀ ਠਹਿਰੇ ਹੋਏ ਸਨ।   

ਔਰਤ ਦਾ ਨਾਂ ਫਰਾਹ ਅਤੇ ਪਤੀ ਦਾ ਨਾਂ ਤਬਰੇਜ਼ ਹੈ। ਪਤੀ ਦੇ ਸਿਰ ਵਿਚ ਗੋਲੀ ਲੱਗੀ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਪਤਨੀ ਫਰਾਹ ਦੀ ਛਾਤੀ ਅਤੇ ਮੋਢੇ 'ਤੇ ਸੱਟਾਂ ਲੱਗੀਆਂ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜੋੜੇ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੋਵਾਂ ਦੀ ਹਾਲਤ ਨੂੰ ਦੇਖਦੇ ਹੋਏ ਦੇਰ ਰਾਤ ਉਨ੍ਹਾਂ ਨੂੰ ਜੀਐਮਸੀ ਅਨੰਤਨਾਗ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਐਤਵਾਰ ਸਵੇਰੇ ਦੋਹਾਂ ਨੂੰ ਸ਼੍ਰੀਨਗਰ ਦੇ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। 

ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਅਤਿਵਾਦੀਆਂ ਨੇ ਰਾਤ ਕਰੀਬ 10.30 ਵਜੇ ਸ਼ੋਪੀਆਂ ਦੇ ਹੀਰਪੋਰਾ 'ਚ ਸਥਾਨਕ ਭਾਜਪਾ ਨੇਤਾ ਏਜਾਜ਼ ਅਹਿਮਦ ਸ਼ੇਖ ਨੂੰ ਗੋਲੀ ਮਾਰ ਦਿੱਤੀ। ਏਜਾਜ਼ ਅਹਿਮਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਏਜਾਜ਼ ਅਹਿਮਦ ਸਾਬਕਾ ਸਰਪੰਚ ਸੀ। ਘਟਨਾ ਨੂੰ ਲੈ ਕੇ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।  

ਦੋਵੇਂ ਹਮਲੇ ਜੰਮੂ-ਕਸ਼ਮੀਰ 'ਚ ਉਦੋਂ ਹੋਏ ਹਨ ਜਦੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਬਾਰਾਮੂਲਾ ਸੀਟ 'ਤੇ ਪੰਜਵੇਂ ਪੜਾਅ 'ਚ 20 ਮਈ ਨੂੰ ਵੋਟਿੰਗ ਹੋਣੀ ਹੈ। ਅਨੰਤਨਾਗ-ਰਾਜੌਰੀ ਸੀਟ 'ਤੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਿੰਗ ਹੋਵੇਗੀ। ਊਧਮਪੁਰ ਅਤੇ ਜੰਮੂ ਵਿੱਚ 19 ਅਤੇ 26 ਅਪ੍ਰੈਲ ਨੂੰ ਵੋਟਿੰਗ ਹੋਈ ਹੈ। ਸ੍ਰੀਨਗਰ ਵਿੱਚ 13 ਮਈ ਨੂੰ ਵੋਟਿੰਗ ਹੋਈ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement