
Lucknow News : ਦੁਕਾਨ 'ਚ ਰੱਖੇ ਸਿਲੰਡਰ 'ਚ ਹੋਇਆ ਧਮਾਕਾ, ਸ਼ਾਰਟ ਸਰਕਟ ਕਾਰਨ ਇਹ ਘਟਨਾ ਵਾਪਰੀ
Lucknow News : ਲਖਨਊ ਦੇ ਦੁਬੱਗਾ ਇਲਾਕੇ 'ਚ ਇਕ ਮਿਠਾਈ ਦੀ ਦੁਕਾਨ 'ਚ ਦੁਪਹਿਰ ਕਰੀਬ 1 ਵਜੇ ਅੱਗ ਲੱਗ ਗਈ। ਜਿਸ ਨੇ ਕੁਝ ਹੀ ਸਮੇਂ ’ਚ ਭਿਆਨਕ ਰੂਪ ਧਾਰਨ ਕਰ ਲਿਆ। ਦੁਕਾਨ 'ਚ ਰੱਖੇ ਸਿਲੰਡਰ 'ਚ ਧਮਾਕਾ ਹੋਇਆ। ਜਿਸ ਕਾਰਨ ਅੱਗ ਹੋਰ ਭੜਕ ਗਈ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫ਼ਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਵੇਲੇ ਕੋਈ ਜਾਨੀ ਨਬਸਾਨ ਨਹੀਂ ਹੋਇਆ।
ਇਹ ਵੀ ਪੜੋ:Haryana Road Accident : ਹਰਿਆਣਾ 'ਚ 2 ਕਾਰਾਂ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ, ਬੱਚੇ ਗੰਭੀਰ ਜ਼ਖ਼ਮੀ
ਜਾਣਕਾਰੀ ਮੁਤਾਬਕ ਲਖਨਊ ਦੇ ਦੁਬੱਗਾ 'ਚ ਪਾਵਰ ਹਾਊਸ ਚੌਰਾਹੇ ਨੇੜੇ ਇਕ ਮਿਠਾਈ ਦੀ ਦੁਕਾਨ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ। ਜੋ ਦੁਕਾਨ ਕਾਸ਼ੀ ਰਾਮ ਕਲੋਨੀ, ਭਰਵਾਂ ਖੁਰਦ ਵਾਸੀ ਭੂਪੇਨ ਸ੍ਰੀਵਾਸਤਵ ਦੇ ਘਰ ਬਣੀ ਹੋਈ ਸੀ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਟੀਮ ਨੇ ਅੱਧੇ ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸਾਹਮਣੇ ਆਇਆ ਹੈ। ਜਿਸ ਕਾਰਨ ਸਿਲੰਡਰ ਵੀ ਫਟ ਗਿਆ। ਜਿਸ ਕਾਰਨ ਅੱਗ ਫੈਲ ਗਈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਮੇਂ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਗਿਆ।
(For more news apart from terrible fire broke out in sweets shop in Lucknow News in Punjabi, stay tuned to Rozana Spokesman)