
ਉਪ ਰਾਸ਼ਟਰਪਤੀ ਐਮ ਵੈਂਕਇਆ ਨਾਇਡੂ ਨੇ ਅਪਣੇ ਪਰਵਾਰ ਦੇ ਜੀਆਂ ਨਾਲ ਏਮਜ਼ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਬਾਰੇ ਜਾਣਕਾਰੀ...
ਨਵੀਂ ਦਿੱਲੀ, ਉਪ ਰਾਸ਼ਟਰਪਤੀ ਐਮ ਵੈਂਕਇਆ ਨਾਇਡੂ ਨੇ ਅਪਣੇ ਪਰਵਾਰ ਦੇ ਜੀਆਂ ਨਾਲ ਏਮਜ਼ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਸੁਧਾਰ ਹੋ ਰਿਹਾ ਹੈ। ਨਾਇਡੂ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਵੀ ਏਮਜ਼ ਗਏ।
ਨਾਇਡੂ ਨੇ ਟਵਿਟਰ 'ਤੇ ਦਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦਸਿਆ ਕਿ ਵਾਜਪਾਈ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ, 'ਮੈਨੂੰ ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਪਰਵਾਰ ਦੇ ਜੀਆਂ ਨਾਲ ਵੀ ਗੱਲਬਾਤ ਕੀਤੀ।' ਵਾਜਪਾਈ ਨੂੰ 11 ਜੂਨ ਨੂੰ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ। ਉਸ ਵਕਤ ਉਨ੍ਹਾਂ ਦੇ ਗੁਰਦੇ ਵਿਚ ਇਨਫ਼ੈਕਸ਼ਨ, ਛਾਤੀ ਵਿਚ ਜਕੜਨ ਅਤੇ ਪਿਸ਼ਾਬ ਦੀ ਸ਼ਿਕਾਇਤ ਸੀ। (ਏਜੰਸੀ)