ਮੰਦਰ ਵਿਚ ਚੋਰੀ ਦੇ ਸ਼ੱਕ ‘ਚ ਦਲਿਤ ਬੱਚੇ ਦੀ ਕੁੱਟਮਾਰ
Published : Jun 19, 2019, 1:52 pm IST
Updated : Jun 19, 2019, 1:53 pm IST
SHARE ARTICLE
Eight year old accused of stealing from temple beaten
Eight year old accused of stealing from temple beaten

ਮਹਾਰਾਸ਼ਟਰਾ ਦੇ ਵਰਧਾ ਵਿਚ ਚੋਰੀ ਦੇ ਸ਼ੱਕ ਵਿਚ ਅੱਠ ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਈ ਘੰਟਿਆਂ ਤੱਕ ਗਰਮ ਫ਼ਰਸ਼ ‘ਤੇ ਬਿਠਾਇਆ ਗਿਆ।

ਵਰਧਾ: ਮਹਾਰਾਸ਼ਟਰਾ ਦੇ ਵਰਧਾ ਵਿਚ ਚੋਰੀ ਦੇ ਸ਼ੱਕ ਵਿਚ ਅੱਠ ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਈ ਘੰਟਿਆਂ ਤੱਕ ਗਰਮ ਫ਼ਰਸ਼ ‘ਤੇ ਬਿਠਾਇਆ ਗਿਆ। ਗਰਮੀ ਵਿਚ ਗਰਮ ਫ਼ਰਸ਼ ‘ਤੇ ਬੈਠਣ ਕਾਰਨ ਬੱਚੇ ਦੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਕ ਰਿਪੋਰਟ ਮੁਤਾਬਕ ਬੱਚਾ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਅਤੇ ਮੁਲਜ਼ਮ ਵਿਰੁੱਧ ਅਨੁਸੂਚਿਤ ਜਾਤੀ/  ਅਨੁਸੂਚਿਤ ਕਬੀਲੇ ਅੱਤਿਆਚਾਰ ਰੋਕੂ ਕਾਨੂੰਨ (Scheduled Castes / Scheduled Tribes Atrocities Prevention Act) ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਅਮੋਲ ਢੋਰੇ (32) ਦੇ ਰੂਪ ਵਿਚ ਕੀਤੀ ਗਈ ਹੈ।

Scheduled Castes / Scheduled Tribes Atrocities Prevention Act)Scheduled Castes / Scheduled Tribes Atrocities Prevention Act

ਰਿਪੋਰਟ ਮੁਤਾਬਕ ਬੱਚਾ ਵਰਧਾ ਦੇ ਅਰਵੀ ਵਿਚ ਮੰਦਰ ਦੇ ਕੈਂਪਸ ‘ਚ ਖੇਡ ਰਿਹਾ ਸੀ, ਅਮੋਲ ਨੇ ਉਸ ‘ਤੇ ਦਾਨਪੇਟੀ ਵਿਚੋਂ ਸਿੱਕੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਅਮੋਲ ਨੇ ਬੱਚੇ ਦੇ ਹੱਥ ਅਤੇ ਪੈਰ ਬੰਨ ਦਿੱਤੇ ਅਤੇ ਉਸ ਨੂੰ ਧੁੱਪ ਵਿਚ ਗਰਮ ਫ਼ਰਸ਼ ‘ਤੇ ਬੈਠਣ ਲਈ ਮਜਬੂਰ ਕੀਤਾ। ਜਦੋਂ ਬੱਚੇ ਦੇ ਪਿਤਾ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਅਰਵੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਕ ਰਿਪੋਰਟ ਮੁਤਾਬਕ ਬੱਚੇ ਦਾ ਕਹਿਣਾ ਹੈ ਕਿ ਉਹ ਪਾਣੀ ਪੀਣ ਗਿਆ ਸੀ। ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਕੇ ਉਸ ਦੇ ਹੱਥ-ਪੈਰ ਬੰਨ ਕੇ ਉਸ ਨੂੰ ਗਰਮ ਫ਼ਰਸ਼ ‘ਤੇ ਬਿਠਾ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਉਥੋਂ ਬਚ ਕੇ ਭੱਜ ਗਿਆ।

Crime Crime

ਸਮਾਜਕ ਕਰਮਚਾਰੀਆਂ ਅਤੇ ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਰੋਧੀ ਧਿਰ ਦੇ ਆਗੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਪਰਾਧ ਹੈ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਣਗੇ। ਮਹਿਲਾ ਅਤੇ ਬਾਲ ਭਲਾਈ ਮੰਤਰੀ ਪੰਕਜਾ ਮੁੰਡੇ ਨੇ ਕਿਹਾ ਕਿ ਸੂਬਾ ਸਰਕਾਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।

Location: India, Maharashtra, Wardha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement