
ਸੋਕੇ ਦੀ ਵਜ੍ਹਾ ਨਾਲ ਪਾਣੀ ਸਮੱਸਿਆ ਨਾਲ ਜੂਝ ਰਹੇ ਨੇ ਇਸ ਖੇਤਰ ਦੇ ਲੋਕ
ਮਹਾਰਾਸ਼ਟਰ- ਦੇਸ਼ ਦੇ ਕਈ ਖੇਤਰਾਂ ਵਿਚ ਇਸ ਸਮੇਂ ਗਰਮੀ ਨੇ ਅਪਣਾ ਕਹਿਰ ਮਚਾਇਆ ਹੋਇਆ ਕਈ ਖੇਤਰਾਂ ਵਿਚ ਤਾਂ ਲੋਕ ਪਾਣੀ ਲਈ ਵੀ ਤੜਪ ਰਹੇ ਹਨ। ਮਹਾਰਾਸ਼ਟਰ ਦੇ ਪਿੰਡ ਵੇਲੇ ਵਿਚ 'ਖ਼ਾਲਸਾ ਏਡ' ਵੱਲੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਨਾਸਿਕ ਤੋਂ ਕੁੱਝ ਦੂਰੀ 'ਤੇ ਪੈਂਦੇ ਇਸ ਪਿੰਡ ਵਿਚ ਫਿਲਮ ਅਦਾਕਾਰ ਰਣਦੀਪ ਸਿੰਘ ਹੁੱਡਾ ਵੀ ਖ਼ਾਲਸਾ ਏਡ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਇੱਥੋਂ ਦੇ ਹਾਲਾਤ ਬਾਰੇ ਜਾਣਕਾਰੀ ਵੀ ਦਿੱਤੀ ਹੈ।
Randeep Hooda Joined Khalsa Aid to Help the Drought Victims
ਦੱਸ ਦਈਏ ਕਿ ਫਿਲਮ ਅਦਾਕਾਰ ਰਣਦੀਪ ਸਿੰਘ ਹੁੱਡਾ ਇਸ ਤੋਂ ਪਹਿਲਾਂ ਵੀ ਖ਼ਾਲਸਾ ਏਡ ਦੇ ਕਈ ਮਿਸ਼ਨਾਂ ਵਿਚ ਸੇਵਾ ਨਿਭਾਉਂਦੇ ਨਜ਼ਰ ਆ ਚੁੱਕੇ ਹਨ। ਇਨ੍ਹੀਂ ਦਿਨੀਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵੀ ਸੋਕੇ ਤੋਂ ਪ੍ਰਭਾਵਤ ਹਨ।
Randeep Hooda Joined Khalsa Aid to Help the Drought Victims
ਜਿੱਥੇ ਬਹੁਤ ਸਾਰੇ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰਣਦੀਪ ਹੁੱਡਾ ਨੇ ਸਰਕਾਰਾਂ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਵੀ ਅਪੀਲ ਕੀਤੀ ਹੈ।