ਚੀਨ ਨੂੰ ਇਕ ਹੋਰ ਝਟਕਾ, ਚੀਨੀ ਸਮਾਨ ‘ਤੇ ਹੁਣ ਕਸਟਮ ਡਿਊਟੀ ਵਧਾਉਣ ਦੀ ਤਿਆਰੀ
Published : Jun 19, 2020, 8:17 am IST
Updated : Jun 19, 2020, 8:25 am IST
SHARE ARTICLE
Import
Import

ਚੀਨ ਨਾਲ ਜਾਰੀ ਤਣਾਅ ਦੌਰਾਨ ਮੋਦੀ ਸਰਕਾਰ ਕਸਟਮ ਡਿਊਟੀ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।

ਨਵੀਂ ਦਿੱਲੀ: ਚੀਨ ਨਾਲ ਜਾਰੀ ਤਣਾਅ ਦੌਰਾਨ ਮੋਦੀ ਸਰਕਾਰ ਕਸਟਮ ਡਿਊਟੀ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਸਰਕਾਰ ਚੀਨ ਤੋਂ ਦਰਾਮਦ ਕੀਤੇ ਮਾਲ ਉੱਤੇ ਕਸਟਮ ਡਿਊਟੀ ਵਧਾ ਸਕਦੀ ਹੈ। ਹਾਲਾਂਕਿ, ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਗੈਰ ਜ਼ਰੂਰੀ ਚੀਜ਼ਾਂ ਦੀਆਂ ਦਰਾਮਦਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਵਪਾਰ ਮੰਤਰਾਲੇ ਵਿੱਤ ਮੰਤਰਾਲੇ ਨਾਲ ਵਿਚਾਰ ਚਰਚਾ ਕਰ ਰਿਹਾ ਹੈ।

china India and Chinaਭਾਰਤ ਦੀ ਕੁਲ ਦਰਾਮਦ ਦਾ ਲਗਭਗ 14 ਪ੍ਰਤੀਸ਼ਤ ਚੀਨ ਤੋਂ ਆਉਂਦਾ ਹੈ। ਅਪ੍ਰੈਲ 2019 ਤੋਂ ਫਰਵਰੀ 2020 ਦੇ ਵਿਚਕਾਰ, ਭਾਰਤ ਨੇ 62.4 ਬਿਲੀਅਨ ਡਾਲਰ ਦਾ ਸਾਮਾਨ ਦਰਾਮਦ ਕੀਤਾ, ਜਦਕਿ ਗੁਆਂਢੀ ਦੇਸ਼ ਵਿਚ 15.5 ਬਿਲੀਅਨ ਦਾ ਨਿਰਯਾਤ ਕੀਤਾ ਗਿਆ । ਚੀਨ ਤੋਂ ਦਰਾਮਦ ਕੀਤੀਆਂ ਮੁੱਖ ਚੀਜ਼ਾਂ ਵਿਚ ਘੜੀਆਂ, ਖਿਡੌਣੇ, ਖੇਡ ਸਮਾਨ, ਫਰਨੀਚਰ, ਗੱਦੇ, ਪਲਾਸਟਿਕ, ਬਿਜਲੀ ਦੇ ਉਪਕਰਣ, ਰਸਾਇਣ, ਲੋਹੇ ਅਤੇ ਸਟੀਲ ਦੀਆਂ ਚੀਜ਼ਾਂ, ਖਣਿਜ ਪਦਾਰਥ ਆਦਿ ਸ਼ਾਮਲ ਹਨ।

xi jinping with narendra modiXi jinping with Narendra modi

ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੀ ਹਰਕਤ ਤੋਂ ਬਾਅਦ, ਭਾਰਤ ਹੁਣ ਇਸ ਨੂੰ ਸਬਕ ਸਿਖਾਉਣ ਵਿਚ ਜੁਟ ਗਿਆ ਹੈ। ਇਸ ਤੋਂ ਪਹਿਲਾਂ, ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕ ਸਮਝੌਤਾ ਖਤਮ ਕੀਤਾ ਸੀ। ਸਾਲ 2016 ਵਿਚ ਚੀਨੀ ਕੰਪਨੀ ਨਾਲ 471 ਕਰੋੜ ਰੁਪਏ ਵਿਚ ਇਕ ਸਮਝੌਤਾ ਹੋਇਆ ਸੀ, ਜਿਸ ਵਿਚ ਉਸ ਨੇ 417 ਕਿਲੋਮੀਟਰ ਲੰਬੇ ਰੇਲ ਮਾਰਗ ਉੱਤੇ ਇਕ ਸਿਗਨਲ ਸਿਸਟਮ ਸਥਾਪਤ ਕਰਨਾ ਸੀ।

India and ChinaIndia and China

ਸਰਕਾਰ ਨੇ ਪਹਿਲਾਂ ਹੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਚੀਨੀ ਉਪਕਰਣਾਂ ਦੀ ਵਰਤੋਂ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਵਪਾਰਕ ਸੰਗਠਨ ਕੈਟ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਭਾਰਤੀ ਵਸਤਾਂ ਨੂੰ ਵਾਧਾ ਦੇਣ ਵਾਲੀ ਰਾਸ਼ਟਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾਹੈ। ਸੰਗਠਨ ਨੇ 500 ਸਮਾਨਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਨੂੰ ਚੀਨ ਤੋਂ ਨਾ ਮੰਗਲਾਉਣ ਦਾ ਫੈਸਲਾ ਲਿਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement