ਸਰਹੱਦ 'ਤੇ ਡਿਊਟੀ ਦੌਰਾਨ ਭਾਰਤੀ ਜਵਾਨਾਂ ਕੋਲ ਹੁੰਦੇ ਹਨ ਹਥਿਆਰ
Published : Jun 19, 2020, 9:20 am IST
Updated : Jun 19, 2020, 9:20 am IST
SHARE ARTICLE
 Indian soldiers carry weapons while on duty at the border
Indian soldiers carry weapons while on duty at the border

ਜੈਸ਼ੰਕਰ ਨੇ ਰਾਹੁਲ ਨੂੰ ਕਿਹਾ

ਨਵੀਂ ਦਿੱਲੀ, 18 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੀ ਸਰਹਦ ਦੀ ਰਖਿਆ ਕਰ ਰਹੇ ਸਾਰੇ ਭਾਰਤੀ ਜਵਾਨਾਂ ਕੋਲ ਹਥਿਆਰ ਹੁੰਦੇ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲਦਾਖ਼ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਟਕਰਾਅ ਵਿਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿਨ੍ਹਦਿਆਂ ਸਵਾਲ ਕੀਤਾ ਕਿ  ''ਸਾਡੇ ਫ਼ੌਜੀਆਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ?''

File PhotoFile Photo

ਵਿਦੇਸ਼ ਮੰਤਰੀ ਨੇ ਕਿਹਾ ਕਿ 1996 ਅਤੇ 2005 ਵਿਚ ਹੋਏ ਦੁਵੱਲੇ ਸਮਝੌਤਿਆਂ ਦੇ ਨਿਯਮਾਂ ਅਨੁਸਾਰ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਹਥਿਆਰਾਂ ਦਾ ਪ੍ਰਯੋਗ ਨਹੀਂ ਕਰਦੀਆਂ ਹਨ। ਰਾਹੁਲ ਗਾਂਧੀ ਵਲੋਂ ਸਵਾਲ ਕੀਤੇ ਜਾਣ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ,''ਅਸੀਂ ਤੱਥਾਂ ਨੂੰ ਸਪੱਸ਼ਟ ਕਰਦੇ ਹਾਂ। ਸਰਹੱਦੀ ਡਿਊਟੀ 'ਤੇ ਸਾਰੇ ਫ਼ੌਜੀ ਹਮੇਸ਼ਾਂ ਅਪਣੇ ਕੋਲ ਹਥਿਆਰ ਰਖਦੇ ਹਨ, ਖਾਸਕਰ ਜਦੋਂ ਉਹ ਚੌਕੀ ਤੋਂ ਬਾਹਰ ਨਿਕਲਦੇ ਹਨ।

ਜਵਾਨਾਂ ਨੇ 15 ਜੂਨ ਨੂੰ ਗਲਵਾਨ ਘਾਟੀ ਵਿਚ ਵੀ ਅਜਿਹਾ ਕੀਤਾ ਸੀ। ਲੰਬੇ ਸਮੇਂ ਤੋਂ ਚੱਲ ਰਹੇ ਚਲਨ (1996 ਅਤੇ 2005 ਦੇ ਸਮਝੌਤਿਆਂ ਅਨੁਸਾਰ) ਟਕਰਾਅ ਦੌਰਾਨ ਹਥਿਆਰਾਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ।''  ਜ਼ਿਕਰਯੋਗ ਹੈ ਕਿ ਸੋਮਵਾਰ ਗਲਵਾਨ ਘਾਟੀ ਵਿਚ ਦੋਹਾਂ ਫ਼ੌਜਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਇਕ ਕਰਨਲ ਸਹਿਤ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਅਪਣੇ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ ਬਾਰੇ ਹਾਲੇ ਤਕ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ।  
(ਪੀਟੀਆਈ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement