
ਸ਼ਿਵਸੈਨਾ ਨੇ ਗਲਵਾਨ ਘਾਟੀ ਵਿਚ ਝੜਪ ਸਬੰਧੀ ਜਾਣਕਾਰੀ ਜਨਤਕ ਨਾ ਕੀਤੇ ਜਾਣ 'ਤੇ ਵੀਰਵਾਰ ਨੂੰ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਚੀਨੀ
ਮੁੰਬਈ, 18 ਜੂਨ : ਸ਼ਿਵਸੈਨਾ ਨੇ ਗਲਵਾਨ ਘਾਟੀ ਵਿਚ ਝੜਪ ਸਬੰਧੀ ਜਾਣਕਾਰੀ ਜਨਤਕ ਨਾ ਕੀਤੇ ਜਾਣ 'ਤੇ ਵੀਰਵਾਰ ਨੂੰ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਚੀਨੀ ਫ਼ੌਜੀਆਂ ਦੇ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਦੀ ਗੱਲ ਜੇਕਰ ਸੱਚ ਹੈ ਤਾਂ ਇਹ ਦੇਸ਼ ਦੀ ਮਲਕੀਤੀ 'ਤੇ ਹਮਲਾ ਹੈ। ਸ਼ਿਵਸੈਨਾ ਨੇ ਅਪਣੇ ਅਖ਼ਬਾਰ 'ਸਾਮਨਾ' ਵਿਚ ਛਪੀ ਸੰਪਾਦਕੀ ਵਿਚ ਕਿਹਾ ਕਿ ਪਿਛਲੇ ਛੇ ਸਾਲ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਰ ਮਜ਼ਬੂਤ ਹੋਇਆ ਹੈ।
Shiv Sena
ਪਾਰਟੀ ਨੇ ਕਿਹਾ,''ਪਰ ਇਸ ਸਮੇਂ ਪਾਕਿਸਤਾਨ, ਨੇਪਾਲ ਅਤੇ ਹੁਣ ਚੀਨ ਨੇ ਸਾਡੇ 'ਤੇ ਸੀਧਾ ਹਮਲਾ ਕੀਤਾ ਹੈ। ਗੁਆਂਢੀਆਂ ਨਾ ਸਾਡੇ ਸਬੰਧ ਚੰਗੇ ਨਹੀਂ ਹਨ ਅਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਡੇ ਆਗੂ ਦੁਨੀਆਂ ਜਿੱਤਣ ਦੇ ਦਾਅਵੇ ਕਰ ਰਹੇ ਹਨ।'' ਸਾਮਨਾ ਵਿਚ ਕਿਹਾ ਗਿਆ,''ਸਰਜੀਕਲ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਦਾ ਰਵਈਆ ਨਹੀਂ ਬਦਲਿਆ ਹੈ।
ਚੀਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਉਸ ਨੂੰ ਧੋਖਾ ਦੇਣ ਲਈ ਜਾਣਿਆ ਜਾਂਦਾ ਹੈ ਅਤੇ ਜੇਕਰ ਨੇਪਾਲ ਵੀ ਭਾਰਤ ਵਿਰੋਧੀ ਰੁਖ਼ ਅਪਣਾ ਲਵੇਗਾ ਤਾਂ ਸਾਡੇ ਦੇਸ਼ ਲਈ ਚੰਗਾ ਨਹੀਂ ਹੈ।'' ਪਾਰਟੀ ਨੇ ਸਵਾਲ ਕੀਤਾ ਕਿ ਸਰਹਦ 'ਤੇ ਖਾਸਕਰ ਮੌਜੂਦਾ ਸਮੇਂ ਵਿਚ ਕੋਈ ਤਣਾਅ ਨਹੀਂ ਚਾਹੁੰਦਾ ਪਰ ਕੀ 20 ਜਵਾਨਾਂ ਦੀ ਸ਼ਹੀਦੀ ਵਿਅਰਥ ਜਾਣ ਦਿਤੀ ਜਾਣੀ ਚਾਹੀਦੀ ਹੈ? ਉਨ੍ਹਾਂ ਕਿਹਾ,''ਜੇਕਰ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਤਾਂ ਮੋਦੀ ਦੀ ਛਵੀ ਨੂੰ ਧੱਕਾ ਲੱਗੇਗਾ।'' (ਏਜੰਸੀ