
ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਰੱਖ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਤ ਰਾਜਨੀਤਕ ਨਕਸ਼ੇ ਵਿਚ
ਕਾਠਮੰਡੂ, 18 ਜੂਨ : ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਰੱਖ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਤ ਰਾਜਨੀਤਕ ਨਕਸ਼ੇ ਵਿਚ ਸੰਵਿਧਾਨ ਸੋਧ ਬਿੱਲ ਨੂੰ ਅਪਣੀ ਪ੍ਰਵਾਨਗੀ ਦੇ ਦਿਤੀ। ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਵੀਰਵਾਰ ਨੂੰ ਦੇਸ਼ ਦੇ ਨਵੇਂ ਨਕਸ਼ੇ 'ਤੇ ਦਸਤਖ਼ਤ ਕੀਤੇ ਜਿਸ ਵਿਚ ਰਣਨੀਤਿਕ ਮਹੱਤਵ ਵਾਲੇ ਤਿੰਨ ਭਾਰਤੀ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨੇਪਾਲ ਦੇ ਨਵੇਂ ਨਕਸ਼ੇ ਦੇ ਸਮਰਥਨ ਵਿਚ ਰਾਸ਼ਟਰੀ ਅਸੈਂਬਲੀ 'ਚ 57 ਵੋਟਾਂ ਪਈਆਂ ਤੇ ਕਿਸੇ ਨੇ ਵਿਰੋਧ ਵਿਚ ਵੋਟ ਨਹੀਂ ਦਿਤੀ।
Nepal President
ਇਸ ਤਰ੍ਹਾਂ ਬਿੱਲ ਨੂੰ ਨੈਸ਼ਨਲ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕਰ ਦਿਤਾ। ਨੈਸ਼ਨਲ ਅਸੈਂਬਲੀ 'ਚ ਵੋਟਿੰਗ ਦੌਰਾਨ ਵਿਰੋਧੀ ਨੇਪਾਲੀ ਕਾਂਗਰਸ ਤੇ ਜਨਤਾ ਸਮਾਜਵਾਦੀ ਪਾਰਟੀ-ਨੇਪਾਲ ਨੇ ਸੰਵਿਧਾਨ ਦੀ ਤੀਜੀ ਸੂਚੀ ਵਿਚ ਸੋਧ ਨਾਲ ਸਬੰਧਤ ਸਰਕਾਰ ਦੇ ਬਿੱਲ ਦਾ ਸਮਰਥਨ ਕੀਤਾ। ਇਸ ਦੌਰਾਨ ਨੈਸ਼ਨਲ ਅਸੈਂਬਲੀ ਵਿਚ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੀਨਾਨਾਥ ਸ਼ਰਮਾ ਨੇ ਕਿਹਾ ਕਿ ਭਾਰਤ ਨੇ ਲਿਪੁਲੇਖ, ਕਾਲਾਪਨੀ ਤੇ ਲਿੰਪੀਆਧੁਰਾ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ ਤੇ ਉਸ ਨੂੰ ਨੇਪਾਲੀ ਧਰਤੀ ਵਾਪਸ ਕਰਨੀ ਚਾਹੀਦੀ ਹੈ। (ਏਜੰਸੀ)