
ਆਨਲਾਈਨ ਕਲਾਸਾਂ ( Online education) ਲੈਣ ਲਈ ਨੈਟਵਰਕ( Network) ਇਕ ਵੱਡੀ ਰੁਕਾਵਟ ਵਜੋਂ ਸਾਹਮਣੇ ਆ ਰਿਹਾ ਹੈ
ਨਵੀਂ ਦਿੱਲੀ: ਕੋਰੋਨਾ ਨੇ ਸਾਡੇ ਸਾਰਿਆਂ ਦੀ ਜੀਵਨ ਸ਼ੈਲੀ ਵਿਚ ਇਕ ਵੱਡਾ ਬਦਲਾਅ ਲਿਆਂਦਾ ਹੈ। ਇਸੇ ਤਰਤੀਬ ਵਿੱਚ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਦੇ ਸੰਬੰਧ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪਈਆਂ।
Coronavirus
ਇਹ ਵੀ ਪੜ੍ਹੋ: ਖੰਨਾ 'ਚ ਵਾਪਰਿਆ ਭਿਆਨਕ ਹਾਦਸਾ, ਉਜੜੀਆ ਖੁਸ਼ੀਆਂ, ਮਾਂ-ਪੁੱਤ ਸਮੇਤ ਧੀ ਦੀ ਮੌਤ
ਬੱਚਿਆਂ ਦੀ ਆਨਲਾਈਨ ਸਿੱਖਿਆ ( Online education) ਵਿਚ ਬਹੁਤ ਵੱਡਾ ਡਿਜੀਟਲ ਗੈਪ ਹੈ। ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਕੋਲ ਆਨਲਾਈਨ ਕਲਾਸਾਂ ( Online education) ਲੈਣ ਦੇ ਸਾਧਨ ਨਹੀਂ ਹਨ, ਚੰਗੇ ਫੋਨ ਜਾਂ ਲੈਪਟਾਪ ਨਹੀਂ ਹਨ ਅਤੇ ਜਿਹਨਾਂ ਕੋਲ ਕੋਲ ਇਹ ਉਪਕਰਣ ਹਨ ਉਨ੍ਹਾਂ ਕੋਲ ਨੈਟਵਰਕ( Network) ਨਹੀਂ ਹੈ। ਉਨ੍ਹਾਂ ਨੂੰ ਨੈਟਵਰਕ( Network) ਲਈ ਦੂਰ ਜਾਣਾ ਪੈਂਦਾ ਹੈ।
Online Class
ਇਹ ਵੀ ਪੜ੍ਹੋ: ਕੇਂਦਰ ਦੀ ਸੂਬਿਆਂ ਨੂੰ ਹਦਾਇਤ, ‘ਲਾਕਡਾਊਨ ਖੋਲ੍ਹਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ’
ਅਜਿਹਾ ਹੀ ਇੱਕ ਦ੍ਰਿਸ਼ ਕਰਨਾਟਕ ਰਾਜ ਦੇ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਆਨਲਾਈਨ ਕਲਾਸਾਂ ( Online education) ਲੈਣ ਲਈ ਨੈਟਵਰਕ( Network) ਇਕ ਵੱਡੀ ਰੁਕਾਵਟ ਵਜੋਂ ਸਾਹਮਣੇ ਆ ਰਿਹਾ ਹੈ। ਬੱਚਿਆਂ ਨੂੰ ਨੈਟਵਰਕ( Network) ਲਈ 10-10 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਹੈ। ਦੱਖਣ ਕੰਨੜ ਜ਼ਿਲ੍ਹੇ ਵਿਚ ਇਕੋ ਅਜਿਹੀ ਜਗ੍ਹਾ ਹੈ ਜਿਸ ਦਾ ਨਾਮ ਸੁਲੀਆ ਤਾਲੁਕ ਹੈ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਬੱਚੇ ਚੰਗਾ ਨੈਟਵਰਕ( Network) ਪ੍ਰਾਪਤ ਕਰਨ ਲਈ ਬਲੱਕਾ ਜਾਂਦੇ ਹਨ ਤਾਂ ਜੋ ਉਹ ਆਨਲਾਈਨ ਕਲਾਸਾਂ ( Online education) ਲਾ ਸਕਣ।
Online Class
ਹਾਲਾਂਕਿ, ਮਾਨਸੂਨ ਦੇ ਕਾਰਨ, ਇਹ ਬੱਚੇ ਹੁਣ ਬਾਰਸ਼ ਦਾ ਸਾਹਮਣਾ ਕਰ ਰਹੇ ਹਨ। ਮਾਂ-ਪਿਓ ਆਪਣੇ ਬੱਚਿਆਂ ਦੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਨਲਾਈਨ ਕਲਾਸਾਂ ( Online education) ਲੈਣ ਵਿੱਚ ਸਹਾਇਤਾ ਕਰ ਰਹੇ ਹਨ।( No interruption in daughter's education, father standing with umbrella in rain) ਇਕ ਅਜਿਹੀ ਹੀ ਮਨਮੋਹਕ ਤਸਵੀਰ ਸਾਹਮਣੇ ਆਈ ਹੈ ਜਿਥੇ ਇਕ ਪਿਤਾ ਮੀਂਹ ਵਿਚ ਆਪਣੀ ਧੀ ਲਈ ਛਤਰੀ ਲੈ ਕੇ ਖੜ੍ਹਾ ਹੈ ਤਾਂ ਜੋ ਉਸਦੀ ਧੀ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਪੜ੍ਹਾਈ ਕਰ ਸਕੇ। ਦੱਖਣੀ ਜ਼ਿਲ੍ਹੇ ਦੇ ਸੁਲੀਆ ਤਾਲੁਕ ਦੇ ਬਹੁਤ ਸਾਰੇ ਗ੍ਰੈਜੂਏਟ ਵਿਦਿਆਰਥੀ ਬਾਰਸ਼ ਵਿਚ ਪੜ੍ਹਨ ਲਈ ਮਜ਼ਬੂਰ ਹਨ ਕਿਉਂਕਿ ਉਨ੍ਹਾਂ ਕੋਲ ਚੰਗਾ ਨੈਟਵਰਕ ਨਹੀਂ ਹੈ।
No interruption in daughter's education, father standing with umbrella in rain