
ਸੀਬੀਆਈ ਨੇ ਕਿਹਾ ਕਿ ਕਤਲ ਵਿਚ ਵਰਤੀ ਗਈ ਗੱਡੀ ਅਤੇ ਹਥਿਆਰ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਕਲਿਆਣੀ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ।
ਨਵੀਂ ਦਿੱਲੀ - ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਵਿਚ ਹਿਮਾਚਲ ਪ੍ਰਦੇਸ਼ ਦੇ ਕਾਰਜਕਾਰੀ ਚੀਫ਼ ਜਸਟਿਸ ਦੀ ਧੀ ਕਲਿਆਣੀ ਨੂੰ ਸੀਬੀਆਈ ਨੇ ਐਤਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਇੱਥੋਂ ਦੀ ਅਦਾਲਤ ਤੋਂ ਕਲਿਆਣੀ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਲਿਆਣੀ ਦਾ 2 ਦਿਨ ਦਾ ਸੀਬੀਆਈ ਰਿਮਾਂਡ ਦਿੱਤਾ ਹੈ।
Sippy Sidhu
ਸੀਬੀਆਈ ਨੇ ਕਿਹਾ ਕਿ ਕਤਲ ਵਿਚ ਵਰਤੀ ਗਈ ਗੱਡੀ ਅਤੇ ਹਥਿਆਰ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਕਲਿਆਣੀ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਫੋਰੈਂਸਿਕ ਮਨੋਵਿਗਿਆਨੀ ਦੇ ਸਾਹਮਣੇ ਉਸ ਦੀ ਪੁੱਛ-ਗਿੱਛ ਕਰਨੀ ਹੈ ਤਾਂ ਜੋ ਉਸ ਦੇ ਵਿਵਹਾਰ ਦੇ ਗੁਣ ਸਾਹਮਣੇ ਆ ਸਕਣ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਇਹ ਇੱਕ ਡੂੰਘੀ ਸਾਜ਼ਿਸ਼ ਹੈ। ਇਸ ਵਿਚ ਇੱਕ ਤੋਂ ਵੱਧ ਦੋਸ਼ੀ ਵੀ ਹੋ ਸਕਦੇ ਹਨ। ਕਲਿਆਣੀ ਦੇ ਇਕ ਸ਼ੱਕੀ ਸਾਥੀ ਤੋਂ ਪੁੱਛਗਿੱਛ ਕੀਤੀ ਗਈ ਹੈ। ਇੱਕ ਹੋਰ ਦੋਸ਼ੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Sippy Sidhu
ਸੀਬੀਆਈ ਨੇ ਕਿਹਾ ਕਿ ਕਲਿਆਣੀ ਖੁਦ ਲਾਅ ਗ੍ਰੈਜੂਏਟ ਹੈ ਅਤੇ ਵਕੀਲ ਪਰਿਵਾਰ ਨਾਲ ਸਬੰਧ ਰੱਖਦੀ ਹੈ, ਇਸ ਲਈ ਉਹ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਸ ਦੇ ਬਚਾਅ ਵਿਚ ਕਲਿਆਣੀ ਦੇ ਵਕੀਲ ਨੇ ਕਿਹਾ ਕਿ ਸੀਬੀਆਈ 4 ਦਿਨਾਂ ਦੇ ਰਿਮਾਂਡ ਵਿਚ ਕੁਝ ਵੀ ਸਾਹਮਣੇ ਨਹੀਂ ਲਿਆ ਸਕੀ। ਅਜਿਹੇ 'ਚ ਉਸ ਦਾ ਹੋਰ ਰਿਮਾਂਡ ਨਹੀਂ ਦਿੱਤਾ ਜਾਣਾ ਚਾਹੀਦਾ।
20 ਸਤੰਬਰ 2015 ਦੀ ਘਟਨਾ ਤੋਂ ਬਾਅਦ ਸੀਬੀਆਈ ਦੁਆਰਾ 13 ਅਪ੍ਰੈਲ 2016 ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ 7 ਦਸੰਬਰ 2020 ਨੂੰ ਸੀਬੀਆਈ ਨੇ ਅਣਟਰੇਸ ਰਿਪੋਰਟ ਦਰਜ ਕੀਤੀ ਸੀ। ਸੀਬੀਆਈ ਇਸ ਮਾਮਲੇ ਵਿਚ ਪਹਿਲਾਂ ਹੀ 178 ਗਵਾਹਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਹੁਣ ਅੱਗੇ ਦੀ ਜਾਂਚ ਦੀ ਗੱਲ ਕਰ ਰਹੀ ਹੈ। ਸੀਬੀਆਈ ਕਲਿਆਣੀ ਤੋਂ ਸਿਰਫ਼ ਇਕਬਾਲੀਆ ਬਿਆਨ ਚਾਹੁੰਦੀ ਹੈ ਅਤੇ ਉਸ 'ਤੇ ਦਬਾਅ ਪਾ ਰਹੀ ਹੈ।