BJP ਆਗੂ ਨੇ ਕਿਹਾ- BJP ਦਫ਼ਤਰ 'ਚ ਸੁਰੱਖਿਆ ਗਾਰਡ ਲਈ 'ਅਗਨੀਵੀਰ' ਨੂੰ ਦੇਵਾਂਗਾ ਪਹਿਲ, ਕਾਂਗਰਸ ਨੇ ਕੀਤੀ ਆਲੋਚਨਾ 
Published : Jun 19, 2022, 6:28 pm IST
Updated : Jun 19, 2022, 6:28 pm IST
SHARE ARTICLE
Kailash Vijayvargiya
Kailash Vijayvargiya

ਕਾਂਗਰਸ ਦੀ ਆਲੋਚਨਾ ਤੋਂ ਬਾਅਦ ਦਿੱਤੀ ਸਫ਼ਾਈ

 

ਨਵੀਂ ਦਿੱਲੀ - ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ‘ਅਗਨੀਵੀਰ’ ਬਾਰੇ ਦਿੱਤੇ ਬਿਆਨ ਨੇ ਹੰਗਾਮਾ ਮਚਾ ਦਿੱਤਾ ਹੈ। ਕੈਲਾਸ਼ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਉਹਨਾਂ ਨੂੰ ਘੇਰਿਆ ਹੈ। ਦਰਅਸਲ ਕੈਲਾਸ਼ ਵਿਜੇਵਰਗੀਆ ਨੇ 'ਅਗਨੀਵੀਰ' ਬਾਰੇ ਕਿਹਾ ਸੀ ਕਿ ਜੇਕਰ ਮੈਂ ਭਾਜਪਾ ਦੇ ਦਫਤਰ 'ਚ ਸੁਰੱਖਿਆ ਗਾਰਡ ਰੱਖਣਾ ਹੈ ਤਾਂ ਮੈਂ ਅਗਨੀਵੀਰ ਨੂੰ ਪਹਿਲ ਦੇਵਾਂਗਾ।

ਕੈਲਾਸ਼ ਵਿਜੇਵਰਗੀਆ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਅਗਨੀਵੀਰ ਯੋਜਨਾ ਨੂੰ ਲਾਭਦਾਇਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜਵਾਨ ਚਾਰ ਸਾਲ ਸੇਵਾ ਕਰਨ ਤੋਂ ਬਾਅਦ ਬਾਹਰ ਆਵੇਗਾ ਤਾਂ ਉਸ ਦੇ ਹੱਥ 11 ਲੱਖ ਰੁਪਏ ਹੋਣਗੇ। ਉਹ ਆਪਣੀ ਛਾਤੀ 'ਤੇ ਅਗਨੀਵੀਰ ਦਾ ਟੈਗ ਲਗਾ ਕੇ ਘੁੰਮੇਗਾ। ਫੌਜੀ ਵਿਸ਼ਵਾਸ ਦਾ ਨਾਮ ਹੈ, ਫੌਜੀ ਵਿਚ ਲੋਕਾਂ ਦਾ ਵਿਸ਼ਵਾਸ ਹੈ। ਜੇਕਰ ਮੈਂ ਭਾਜਪਾ ਦੇ ਦਫ਼ਤਰ ਵਿਚ ਸੁਰੱਖਿਆ ਗਾਰਡ ਰੱਖਣਾ ਹੈ ਤਾਂ ਮੈਂ ਅਗਨੀਵੀਰ ਨੂੰ ਪਹਿਲ ਦੇਵਾਂਗਾ।

AgniveerAgniveer

ਕਾਂਗਰਸ ਨੇ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਲਿਖਿਆ- ਭਾਜਪਾ ਜਨਰਲ ਸਕੱਤਰ ਕਰ ਰਹੇ ਨੇ ਜਵਾਨਾਂ ਦਾ ਅਪਮਾਨ, ਅਗਨੀਵੀਰ ਬਣੇਗਾ ਭਾਜਪਾ ਦਫ਼ਤਰ ਦੇ ਬਾਹਰ ਚੌਕੀਦਾਰ। ਮੋਦੀ ਜੀ, ਇਸ ਮਾਨਸਿਕਤਾ ਦਾ ਹੀ ਡਰ ਸੀ। "ਬੇਸ਼ਰਮ ਸਰਕਾਰ"

ਕਾਂਗਰਸ ਵੱਲੋਂ ਕੀਤੀ ਅਲੋਚਨਾ ਤੋਂ ਬਾਅਦ ਕੈਲਾਸ਼ ਵਿਜੇਵਰਗੀਆ ਨੇ ਅਪਣੀ ਸਫ਼ਾਈ ਵਿਚ ਕਿਹਾ ਕਿ ਅਗਨੀਪਥ_ਯੋਜਨਾ ਤੋਂ ਬਾਹਰ ਆਏ ਅਗਨੀਵੀਰ ਨੂੰ ਨਿਸ਼ਚਿਤ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ ਅਤੇ ਉਹ ਡਿਊਟੀ ਪ੍ਰਤੀ ਵਚਨਬੱਧ ਹੋਵੇਗਾ, ਫੌਜ ਵਿਚ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਜਿਸ ਵੀ ਖੇਤਰ ਵਿਚ ਜਾਵੇਗਾ ਉਸ ਦੀ ਉੱਤਮਤਾ ਦਾ ਉਪਯੋਗ ਕੀਤਾ ਜਾਵੇਗਾ।

CongressCongress

ਮੇਰਾ ਮਤਲਬ ਸਪੱਸ਼ਟ ਤੌਰ 'ਤੇ ਇਹ ਹੀ ਸੀ। ਕੈਲਾਸ਼ ਨੇ ਕਿਹਾ ਕਿ ਟੂਲਕਿੱਟ ਨਾਲ ਜੁੜੇ ਲੋਕ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਅਗਨੀਵੀਰਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਕੌਮ ਦੇ ਨਾਇਕਾਂ ਵਿਰੁੱਧ ਇਸ ਟੂਲਕਿੱਟ ਗੈਂਗ ਦੀਆਂ ਸਾਜ਼ਿਸ਼ਾਂ ਤੋਂ ਦੇਸ਼ ਭਲੀ ਭਾਂਤ ਜਾਣੂ ਹੈ।
ਇਸ ਤੋਂ ਪਹਿਲਾਂ ਵਿਜੇਵਰਗੀਆ ਨੇ ਸਪੱਸ਼ਟ ਕੀਤਾ ਕਿ 'ਅਗਨੀਪਥ' ਯੋਜਨਾ ਦਾ ਫੈਸਲਾ ਸਿਆਸੀ ਨਹੀਂ ਹੈ। ਇਹ ਤਿੰਨਾਂ ਸੈਨਾ ਮੁਖੀਆਂ ਅਤੇ ਉਨ੍ਹਾਂ ਦੀ ਟੀਮ ਦਾ ਸਰਕਾਰ ਨੂੰ ਸੁਝਾਅ ਹੈ। ਕਾਰਗਿਲ ਅਤੇ ਕਿਸੇ ਵੀ ਤਰ੍ਹਾਂ ਦੀ ਜੰਗ ਤੋਂ ਬਾਅਦ, ਸਾਡੇ ਦੇਸ਼ ਵਿਚ ਇੱਕ ਕਮਿਸ਼ਨ ਬੈਠਦਾ ਹੈ ਜੋ ਫੈਸਲਾ ਕਰਦਾ ਹੈ ਕਿ ਕੀ ਗੁਆਚਿਆ ਅਤੇ ਕੀ ਪਾਇਆ ਗਿਆ। ਕਮਿਸ਼ਨ ਨੇ ਪਾਇਆ ਕਿ ਸਾਡੀ ਫੌਜ ਦੀ ਉਮਰ ਘਟਾਈ ਜਾਵੇ।

Kailash VijayvargiyaKailash Vijayvargiya

ਇਹ ਉਸ ਕਮਿਸ਼ਨ ਦੀ ਰਿਪੋਰਟ ਹੈ ਅਤੇ ਉਦੋਂ ਤੋਂ ਲੈ ਕੇ, ਲਗਭਗ 20 ਸਾਲਾਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ। ਇਹ ਇੱਕ ਦਿਨ ਦਾ ਫੈਸਲਾ ਨਹੀਂ ਹੈ। ਇਹ ਫੈਸਲਾ ਤਿੰਨਾਂ ਫੌਜ ਮੁਖੀਆਂ, ਉਨ੍ਹਾਂ ਦੀ ਟੀਮ ਅਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਲਿਆ ਗਿਆ ਹੈ। ਵਿਜੇਵਰਗੀਆ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਫੌਜ ਦੁਨੀਆ ਦੀ ਸਰਵਸ਼੍ਰੇਸ਼ਠ ਫੌਜਾਂ 'ਚੋਂ ਇਕ ਹੈ ਪਰ ਇਸ 'ਚ ਇਕ ਕਮੀ ਹੈ। ਅਮਰੀਕੀ ਫੌਜ ਦੀ ਔਸਤ ਉਮਰ 25 ਤੋਂ 26 ਸਾਲ ਹੈ। ਰੂਸ, ਫਰਾਂਸ ਅਤੇ ਚੀਨ ਦੀ ਵੀ ਲਗਭਗ ਸਮਾਨ ਹੈ। ਕਿਹਾ ਜਾਂਦਾ ਹੈ ਕਿ ਉਥੋਂ ਦੀ ਫੌਜ ਜਵਾਨ ਹੈ ਜਦੋਂ ਕਿ ਭਾਰਤੀ ਫੌਜ ਦੀ ਔਸਤ 32 ਸਾਲ ਹੈ। ਜਦੋਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਤਿੰਨ, ਚਾਰ, ਪੰਜ, ਅੱਠ ਸਾਲਾਂ ਵਿਚ ਕੋਈ ਵੀ ਠੇਕੇ 'ਤੇ ਫੌਜ ਵਿਚ ਕੰਮ ਕਰ ਸਕਦਾ ਹੈ। ਇਹ ਸਹੂਲਤਾਂ ਚੀਨ, ਅਮਰੀਕਾ, ਫਰਾਂਸ ਅਤੇ ਰੂਸ ਵਿਚ ਹਨ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement