
ਇਹਨਾਂ ਵਿਚ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
ਦੇਹਰਾਦੂਨ : ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿਚ ਇਕ ਬੱਸ ਦੇ ਪਲਟ ਜਾਣ ਨਾਲ ਉਸ ਵਿਚ ਸਵਾਰ ਪੰਜਾਬ ਦੇ ਕਰੀਬ 25 ਸਿੱਖ ਸ਼ਰਧਾਲੂ ਜ਼ਖ਼ਮੀ ਹੋ ਗਏ। ਇਹਨਾਂ ਵਿਚ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਰਘਟਨਾ ਐਤਵਾਰ ਦੇ ਰਾਤ ਰਾਸ਼ਟਰੀ ਰਾਜਮਾਰਗ ਤੇ ਵਾਪਰੀ। ਘਟਨਾਸਥਲ ਤੇ ਪਹੁੰਚੀ ਪੁਲਿਸ ਨੇ ਐਸ.ਡੀ.ਆਰ.ਐਫ. ਦੇ ਨਾਲ ਰਾਹਤ ਤੇ ਬਚਾਅ ਅਭਿਆਨ ਚਲਾਇਆ
ਜ਼ਖ਼ਮੀਆਂ ਨੂੰ ਚੰਪਾਵਤ ਜ਼ਿਲ੍ਹੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਹਨਾੰ ਵਿਚ ਸੱਤ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਹਲਦਵਾਨੀ ਦੇ ਸੁਸ਼ੀਲਾ ਤਿਵਾਰੀ ਹਸਪਤਾਲ ਰੈਫਰ ਕੀਤਾ ਗਿਆ
ਦੁਰਘਟਨਾ ਦੇ ਸਮੇਂ ਬੱਸ ਵਿਚ ਲਗਭਗ 50 ਸ਼ਰਧਾਲੂ ਸਵਾਰ ਸਨ। ਜੋ ਚੰਪਾਵਤ ਵਿਚ ਰੀਠਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਪੰਜਾਬ ਵਾਪਸ ਪਰਤ ਰਹੇ ਸਨ। ਸਾਰੇ ਸ਼ਰਧਾਲੂ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਰਹਿਣ ਵਾਲੇ ਸਨ।