'Bigg Boss' ਦਾ ਲੈਵਲ ਇੰਨਾ ਡਿੱਗ ਗਿਆ', ਸ਼ੋਅ 'ਚ “ਵੱਡਾ ਪਾਵ ਗਰਲ” ਚੰਦਰਿਕਾ ਦੀਕਸ਼ਿਤ ਦੀ ਐਂਟਰੀ ਤੋਂ ਫ਼ੈਨਜ ਨਾਰਾਜ਼
Published : Jun 19, 2024, 6:12 pm IST
Updated : Jun 19, 2024, 6:12 pm IST
SHARE ARTICLE
Chandrika dixit
Chandrika dixit

ਕਿਹਾ- ਲੈਵਲ ਸਭ ਦੇ ਡਿੱਗਣਗੇ, ਪਰ ਪਹਿਲਾਂ 'ਬਿੱਗ ਬੌਸ' ਦੇ ਅਤੇ ਫਿਰ TV ਦੇ

Chandrika Dixit Entry In Bigg Boss OTT 3: 'ਬਿੱਗ ਬੌਸ ਓਟੀਟੀ' ਆਪਣੇ ਤੀਜੇ ਸੀਜ਼ਨ ਨਾਲ ਦਸਤਕ ਦੇਣ ਲਈ ਤਿਆਰ ਹੈ। 'ਬਿੱਗ ਬੌਸ ਓਟੀਟੀ 3' ਲਈ ਹੁਣ ਤੱਕ ਕਈ ਸਿਤਾਰਿਆਂ ਨੂੰ ਅਪ੍ਰੋਚ ਕੀਤਾ ਗਿਆ ਹੈ।  'ਬਿੱਗ ਬੌਸ' ਸ਼ੋਅ ਲਈ ਦਿੱਲੀ ਦੀ  “ਵੱਡਾ ਪਾਵ ਗਰਲ” ਚੰਦਰਿਕਾ ਦੀਕਸ਼ਿਤ (Chandrika Dixit) ਤਾਂ ਸ਼ੋਅ ਲਈ ਕਨਫਰਮ ਵੀ ਹੋ ਚੁੱਕੀ ਹੈ। 

ਉਸ ਨਾਲ ਸਬੰਧਤ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਹ ਆਪਣੇ ਸਫ਼ਰ ਬਾਰੇ ਦੱਸਦੀ ਨਜ਼ਰ ਆ ਰਹੀ ਸੀ ਪਰ 'ਬਿੱਗ ਬੌਸ ਓਟੀਟੀ 3' ਦੇ ਦਰਸ਼ਕ ਚੰਦਰਿਕਾ ਦੀਕਸ਼ਿਤ ਦੀ ਐਂਟਰੀ ਤੋਂ ਬਿਲਕੁਲ ਵੀ ਖੁਸ਼ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ 'ਤੇ ਮੇਕਰਸ ਨੂੰ ਵੀ ਆੜੇ ਹੱਥੀਂ ਲਿਆ।

ਦੱਸ ਦੇਈਏ ਕਿ ਚੰਦਰਿਕਾ ਦੀਕਸ਼ਿਤ ਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਕੀ ਉਹ 'ਬਿੱਗ ਬੌਸ ਓਟੀਟੀ 3' ਵਿੱਚ ਨਜ਼ਰ ਆਵੇਗੀ। ਇਸ 'ਤੇ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੇਰੀ ਸਕੂਨ ਮੇਰੀ ਰੇਹੜੀ ਹੈ। ਮੈਨੂੰ ਮੇਰੀ ਰੇਹੜੀ 'ਤੇ ਕੰਮ ਕਰਨ ਦਿੱਤਾ ਜਾਵੇ ,ਓਹੀ ਮੇਰਾ ਸਕੂਨ ਹੈ। ਚੰਦਰਿਕਾ ਦੀਕਸ਼ਿਤ ਦੇ ਇਨ੍ਹਾਂ ਸ਼ਬਦਾਂ 'ਤੇ ਦਰਸ਼ਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਨਾਲ ਹੀ 'ਬਿੱਗ ਬੌਸ ਓਟੀਟੀ 3' ਦੇ ਮੇਕਰਸ ਨੂੰ ਵੀ ਜਮ ਕੇ ਫਟਕਾਰ ਲਗਾਈ ਹੈ।

'ਬਿੱਗ ਬੌਸ OTT 3' ਵਿੱਚ ਚੰਦਰਿਕਾ ਦੀਕਸ਼ਿਤ ਦੀ ਐਂਟਰੀ 'ਤੇ ਇੱਕ ਯੂਜ਼ਰ ਨੇ ਲਿਖਿਆ, "OTT 3 ਪਾਣੀ 'ਚ ਗਿਰ ਗਿਆ ਹੈ।" ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, "ਲੈਵਲ ਸਭ ਦੇ ਡਿਗਣਗੇ , ਪਰ ਪਹਿਲਾਂ OTT ਦੇ ਅਤੇ ਫਿਰ TV ਦੇ।" ਤੀਜੇ ਯੂਜ਼ਰ ਨੇ ਲਿਖਿਆ, "ਇਸ ਗੱਲ ਤੋਂ ਨਫ਼ਰਤ ਹੋ ਰਹੀ ਹੈ ਕਿ ਬਿੱਗ ਬੌਸ ਹੁਣ ਕਿਸੇ ਵੀ ਤਰ੍ਹਾਂ ਦਾ ਟੈਲੇਂਟ ਨਹੀਂ ਲੈ ਕੇ ਆ ਰਿਹਾ ਹੈ। ਇਸ ਦਾ ਮਤਲਬ ਹੈ ਕਿ ਸਚਿਨ ਅਤੇ ਕੰਗਨਾ ਨੂੰ ਥੱਪੜ ਮਾਰਨ ਵਾਲੀ ਲੜਕੀ ਵੀ ਬਿੱਗ ਬੌਸ ਵਿੱਚ ਆ ਸਕਦਾ ਹੈ ਕਿਉਂਕਿ ਉਹ ਵਾਇਰਲ ਹੋ ਗਏ ਸੀ।"

 

 

 

 

SHARE ARTICLE

ਏਜੰਸੀ

Advertisement

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM
Advertisement