Amazon company : ਮਾਨੇਸਰ ’ਚ ਐਮਾਜ਼ਾਨ ਕੰਪਨੀ ਦੇ ਮਜ਼ਦੂਰ ਵਿਰੋਧੀ ਕੰਮਾਂ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

By : BALJINDERK

Published : Jun 19, 2024, 5:15 pm IST
Updated : Jun 19, 2024, 5:15 pm IST
SHARE ARTICLE
Amazon company in Manesar
Amazon company in Manesar

Amazon company : ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਮੰਗੀ ਰਿਪੋਰਟ

Amazon company : ਨਵੀਂ ਦਿੱਲੀ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਹਰਿਆਣਾ ਦੇ ਮਾਨੇਸਰ 'ਚ ਐਮਾਜ਼ਾਨ ਕੰਪਨੀ ਦੇ ਗੋਦਾਮ 'ਤੇ ਮਜ਼ਦੂਰ ਵਿਰੋਧੀ ਕਾਰਵਾਈਆਂ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਨੇ ਸਰਕਾਰ ਦੇ ਕਿਰਤ ਪੱਖੀ ਕਾਨੂੰਨਾਂ ਅਤੇ ਨੀਤੀਆਂ ਦੇ ਬਾਵਜੂਦ ਕਥਿਤ ਉਲੰਘਣਾਵਾਂ ਦੇ ਦੋਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਮੰਗੀ ਹੈ।
ਰਿਪੋਰਟ ਅਨੁਸਾਰ ਹਰਿਆਣਾ ਦੇ ਮਾਨੇਸਰ ’ਚ ਐਮਾਜ਼ਾਨ ਦੇ ਗੋਦਾਮ ’ਚ ਇੱਕ 24 ਸਾਲਾ ਕਰਮਚਾਰੀ ਨੂੰ ਸਹੁੰ ਚੁਕਾਈ ਗਈ ਸੀ ਕਿ ਉਸਦੀ ਟੀਮ ਦੇ 30 ਮਿੰਟ ਦੇ ਚਾਹ ਬ੍ਰੇਕ ਤੋਂ ਬਾਅਦ, ਜਦ ਤੱਕ 24 ਫੁੱਟ ਤੋਂ ਲੰਬੇ 6 ਟਰੱਕਾਂ ਤੋਂ ਸਾਰੇ ਪੈਕੇਜਾਂ ਨੂੰ ਉਤਾਰ ਨਹੀਂ ਦਿੰਦਾ ਤਦ ਤੱਕ ਕਈ  ਪਾਣੀ ਦੀ ਬਰੇਕ ਜਾਂ ਪਖਾਨਾ ਨਹੀਂ ਜਾਣਗੇ। ਮਾਨੇਸਰ ਗੋਦਾਮ ਦੀ ਇੱਕ ਮਹਿਲਾ ਕਰਮਚਾਰੀ ਨੇ ਕਥਿਤ ਤੌਰ 'ਤੇ ਕਿਹਾ ਕਿ ਕੰਮ ਵਾਲੀਆਂ ਥਾਵਾਂ 'ਤੇ ਟਾਇਲਟ ਦੀ ਸਹੂਲਤ ਨਹੀਂ ਹੈ।

ਇਹ ਵੀ ਪੜੋ:Diljit Dosanjh American show : ਦਿਲਜੀਤ ਦੋਸਾਂਝ ਦਾ ਅਮਰੀਕੀ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਿਹਾ ਵਾਇਰਲ, ਦੇਖੋ ਤਸਵੀਰਾਂ

ਰਿਪੋਰਟ ਅਨੁਸਾਰ ਇੱਕ ਕਰਮਚਾਰੀ ਜੋ ਦਿਨ ’ਚ 10 ਘੰਟੇ, ਹਫ਼ਤੇ ’ਚ ਪੰਜ ਦਿਨ ਕੰਮ ਕਰਦਾ ਹੈ ਅਤੇ 10,088 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ, ਨੇ ਕਿਹਾ ਕਿ ਭਾਵੇਂ ਉਹ 30 ਮਿੰਟ ਦੇ ਦੁਪਹਿਰ ਦੇ ਖਾਣੇ ਅਤੇ ਚਾਹ ਦੀ ਬਰੇਕ ਸਮੇਤ ਬਿਨਾਂ ਕਿਸੇ ਬਰੇਕ ਦੇ ਲਗਾਤਾਰ ਕੰਮ ਕਰਦੇ ਹਾਂ ਤਦ ਵੀ ਦਿਨ ’ਚ ਚਾਰ ਤੋਂ ਵੱਧ ਟਰੱਕਾਂ ਤੋਂ ਮਾਲ ਨਹੀਂ ਉਤਾਰਿਆ ਜਾ ਸਕਦਾ। ਇੱਕ ਮਹਿਲਾ ਕਰਮਚਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਦਿਨ ’ਚ ਨੌਂ ਘੰਟੇ ਖੜ੍ਹੀ ਰਹਿੰਦੀ ਹੈ ਅਤੇ ਡਿਊਟੀ ਦੌਰਾਨ 60 ਛੋਟੇ ਉਤਪਾਦਾਂ ਜਾਂ 40 ਦਰਮਿਆਨੇ ਆਕਾਰ ਦੇ ਉਤਪਾਦਾਂ ਦੀ ਜਾਂਚ ਕਰਨੀ ਪੈਂਦੀ ਹੈ। ਰਿਪੋਰਟ ਮੁਤਾਬਕ ਇਸ ਮਲਟੀਨੈਸ਼ਨਲ ਕੰਪਨੀ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਅਜਿਹੇ ਦੋਸ਼ ਲੱਗ ਚੁੱਕੇ ਹਨ।

(For more news apart from  Human Rights Commission has taken notice of the anti-labour activities Amazon company in Manesar News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement