ਪੰਚਕੂਲਾ : ਘੱਗਰ ਨਦੀ ’ਚ ਡੁੱਬਣ ਕਾਰਨ 35 ਸਾਲਾ ਵਿਅਕਤੀ ਦੀ ਮੌਤ
Published : Jul 19, 2023, 2:18 pm IST
Updated : Jul 19, 2023, 2:18 pm IST
SHARE ARTICLE
photo
photo

ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ

 

ਪੰਚਕੂਲਾ : ਪੰਚਕੂਲਾ ਦੇ ਘੱਗਰ ਨਦੀ ਵਿਚ ਪੈਰ ਫਿਸਲਣ ਕਾਰਨ ਇੱਕ ਨੌਜੁਆਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜੁਆਨ ਦਾ ਨਾਂ ਯੋਗੇਸ਼ ਕੁਮਾਰ ਹੈ ਅਤੇ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜੁਆਨ ਪੰਚਕੂਲਾ ਦੇ ਪਿੰਡ ਜੁਲਮ ਗੜ੍ਹ ਦੇ ਮਕਾਨ ਨੰਬਰ 566 ਵਿਚ ਅਪਣੇ ਪ੍ਰਵਾਰ ਨਾਲ ਰਹਿੰਦਾ ਸੀ।

ਮ੍ਰਿਤਕ ਦੇ ਭਰਾ ਵਿਪਨ ਨੇ ਦਸਿਆ ਕਿ ਮੇਰੇ ਮ੍ਰਿਤਕ ਭਰਾ ਦੇ ਤਿੰਨ ਬੱਚੇ ਹਨ। ਜਿਸ ਵਿਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ।  ਪੰਚਕੂਲਾ ਦੇ ਏ.ਸੀ.ਪੀ. ਹੈੱਡ ਕੁਆਟਰ ਸੁਰਿੰਦਰ ਕੁਮਾਰ, ਚੰਡੀਮੰਦਰ ਦੇ ਐੱਸ.ਐੱਚ.ਓ. ਲਲਿਤ ਕੁਮਾਰ ਅਤੇ ਚੰਡੀਮੰਦਰ ਥਾਣੇ ਦੇ ਜਾਂਚ ਅਧਿਕਾਰੀ ਸੂਰਜਮਲ ਮੌਕੇ 'ਤੇ ਪੁੱਜੇ। ਚੰਡੀਮੰਦਰ ਦੇ ਐੱਸ.ਐੱਚ.ਓ. ਥਾਣਾ ਲਲਿਤ ਕੁਮਾਰ ਨੇ ਦਸਿਆ ਕਿ ਮ੍ਰਿਤਕ ਦੇਹ ਨੂੰ ਸੈਕਟਰ 6 ਦੇ ਹਸਪਤਾਲ ਭੇਜ ਦਿਤਾ ਗਿਆ ਹੈ। ਅੱਜ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪ੍ਰਵਾਰ ਨੂੰ ਸੌਂਪ ਦਿਤੀ ਜਾਵੇਗੀ।
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement