
ਇਕ ਪਾਸੇ ਜਿੱਥੇ ਕੇਰਲ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿਚ ਸਿਆਸਤ ਸ਼ੁਰੂ ਹੋ ਗਈ ਹੈ
ਤਿਰੁਵਨੰਤਪੁਰਮ, ਇਕ ਪਾਸੇ ਜਿੱਥੇ ਕੇਰਲ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿਚ ਸਿਆਸਤ ਸ਼ੁਰੂ ਹੋ ਗਈ ਹੈ। ਸੂਬੇ ਦੇ ਦੌਰੇ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ, ਜਿਸ ਮਗਰੋਂ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ 2000 ਕਰੋੜ ਦੀ ਨੁਕਸਾਨ ਦਾ ਭਰੋਸਾ ਦਿਤਾ। ਕੇਰਲ ਵਿਚ ਹੜ੍ਹ ਅਤੇ ਬਾਰਿਸ਼ ਨਾਲ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਹਾਲਤ ਏਨੀ ਚਿੰਤਾਜਨਕ ਹੈ ਪਿਛਲੇ ਨੌਂ ਦਿਨਾਂ ਵਿਚ ਕੇਰਲ ਵਿਚ ਹੜ੍ਹ ਅਤੇ ਬਾਰਿਸ਼ ਨਾਲ ਮਰਨ ਵਾਲਿਆਂ ਦੀ ਗਿਣਤੀ 192 ਹੋ ਗਈ ਹੈ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਰਲ ਦੀ ਹੜ੍ਹ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਨ ਦੀ ਮੰਗ ਕੀਤੀ ਹੈ। ਪਿਛਲੇ 100 ਸਾਲਾਂ ਦੀ ਸੱਭ ਤੋਂ ਭਿਆਨਕ ਹੜ੍ਹ ਦੀ ਮਾਰ ਹੇਠ ਆਏ ਕੇਰਲ ਵਿਚ ਹਾਲਾਤ ਦਾ ਜਾਇਜ਼ਾ ਲੈਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕੇਰਲ ਲਈ 500 ਕਰੋੜ ਰੁਪਏ ਦੀ ਤੁਰਤ ਮਦਦ ਦਾ ਐਲਾਨ ਕੀਤਾ ਹੈ। 500 ਕਰੋੜ ਤੋਂ ਪਹਿਲਾਂ 100 ਕਰੋੜ ਦੀ ਐਡਵਾਂਸ ਰਕਮ ਦੇ ਭੁਗਤਾਨ ਦਾ ਐਲਾਨ ਗ੍ਰਹਿ ਮੰਤਰੀ ਵਲੋਂ ਇਸ ਤੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਇਸ ਐਲਾਨ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦਸਿਆ ਕਿ ਪ੍ਰਧਾਨ ਮੰਤਰੀ ਕੋਲੋਂ 2 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਵਿਚੋਂ ਪ੍ਰਧਾਨ ਮੰਤਰੀ ਨੇ 500 ਕਰੋੜ ਦੀ ਤੁਰਤ ਮਦਦ ਦਾ ਐਲਾਨ ਕੀਤਾ। ਟਵੀਟ ਵਿਚ ਇਸ ਮਦਦ ਲਈ ਪ੍ਰਧਾਨ ਮੰਤਰੀ ਨੂੰ ਧਨਵਾਦ ਕੀਤਾ।
ਮੋਦੀ ਨੇ ਕੇਰਲ ਵਿਚ ਹੜ੍ਹ ਨਾਲ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਪਿਨਾਰਾਈ ਵਿਜੈਨ, ਕੇਂਦਰੀ ਮੰਤਰੀ ਕੇ.ਜੇ. ਐਲਫੋਂਸ ਅਤੇ ਹੋਰ ਉੱਤਮ ਅਧਿਕਾਰੀਆਂ ਦੇ ਨਾਲ ਬੈਠਕ ਵੀ ਕੀਤੀ। ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿਤੀ ਕਿ ਰਾਜ ਵਿਚ 19 ਹਜ਼ਾਰ 512 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੇਰਲ ਵਿਚ ਸਾਰੀ ਸੰਭਾਵੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿਚ ਆਰਥਕ ਸਹਾਇਤਾ, ਅਨਾਜ ਅਤੇ ਦਵਾਈਆਂ ਦੀ ਸਹਾਇਤਾ ਸ਼ਾਮਲ ਹੈ।
ਅਸੀ ਐਨ.ਐਚ.ਏ.ਆਈ., ਐਨ.ਟੀ.ਪੀ.ਸੀ., ਪੀ.ਜੀ.ਸੀ.ਆਈ.ਐਲ. ਨੂੰ ਕੇਰਲ ਵਿਚ ਬੁਨਿਆਦੀ ਢਾਂਚਾ ਨੂੰ ਬਿਹਤਰ ਬਣਾਈ ਰੱਖਣ ਦਾ ਹੁਕਮ ਦੇ ਦਿਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਨਰੇਗਾ ਸਹਿਤ ਸਾਰੀਆਂ ਸਾਮਾਜਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਮਿਲਣ ਵਾਲੇ ਫ਼ਾਇਦਿਆਂ ਨੂੰ ਕੇਰਲ ਵਿਚ ਪਹਿਲ ਦੇ ਆਧਾਰ 'ਤੇ ਜਾਰੀ ਕੀਤਾ ਜਾਵੇ, ਕੇਂਦਰ ਸਰਕਾਰ ਇਹ ਕਰੇਗੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਰਲ ਦੀ ਹੜ੍ਹ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਨ ਦੀ ਮੰਗ ਕੀਤੀ।
ਉਨ੍ਹਾਂ ਨੇ ਟਵਿਟਰ ਜ਼ਰੀਏ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ, ''ਕੇਰਲ ਦੇ ਹੜ੍ਹਾਂ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਹੋਏ ਰਾਸ਼ਟਰੀ ਆਫ਼ਤ ਐਲਾਨ ਕਰੋ। ਸਾਡੇ ਲੱਖਾਂ ਲੋਕਾਂ ਦਾ ਜੀਵਨ, ਪੇਸ਼ਾ ਅਤੇ ਰੁਜ਼ਗਾਰ ਅਤੇ ਭਵਿੱਖ ਦਾਅ ਉੱਤੇ ਲੱਗਾ ਹੋਇਆ ਹੈ।''
ਕੇਂਦਰ ਸਰਕਾਰ ਦੇ ਵਲੋਂ ਕੀਤੀ ਗਈ ਮਦਦ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਨੇ ਮੁੱਖ ਮੰਤਰੀ ਰਾਹਤ ਕੋਸ਼ (ਸੀ.ਐਮ.ਡੀ.ਆਰ.ਐਫ਼.) ਨੂੰ 2 ਕਰੋੜ ਰੁਪਏ ਦਾਨ ਦਿਤੇ ਹਨ ਅਤੇ ਕੇਰਲ ਵਿਚ ਬੈਂਕ ਵਲੋਂ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਉੱਤੇ ਫ਼ੀਸ ਅਤੇ ਡਿਊਟੀ ਵਿਚ ਛੋਟ ਦਾ ਐਲਾਨ ਕੀਤਾ ਹੈ। ਕੇਰਲ ਪਿਛਲੇ 100 ਸਾਲਾਂ ਵਿਚ ਸੱਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ, 80 ਬੰਨ੍ਹ ਖੋਲ੍ਹ ਦਿਤੇ ਗਏ ਹਨ ਅਤੇ 2 ਲੱਖ ਲੋਕਾਂ ਨੂੰ 1500 ਤੋਂ ਜ਼ਿਆਦਾ ਰਾਹਤ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ।