
ਆਏ ਦਿਨ ਤਮਾਮ ਤਰ੍ਹਾਂ ਦੇ ਫਰਾਡ ਹੋ ਰਹੇ ਹਨ। ਇਹਨਾਂ 'ਚ ਸਾਇਬਰ ਫਰਾਡ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਸਿਮ ਸਵੈਪਿੰਗ ਵੀ ਸਾਇਬਰ
ਨਵੀਂ ਦਿੱਲੀ : ਆਏ ਦਿਨ ਤਮਾਮ ਤਰ੍ਹਾਂ ਦੇ ਫਰਾਡ ਹੋ ਰਹੇ ਹਨ। ਇਹਨਾਂ 'ਚ ਸਾਇਬਰ ਫਰਾਡ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਸਿਮ ਸਵੈਪਿੰਗ ਵੀ ਸਾਇਬਰ ਫਰਾਡ ਹੀ ਹੈ। ਸਿਮ ਸਵੈਪਿੰਗ ਕਰਕੇ ਜਾਲਸਾਜ ਲੋਕਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਉਡਾ ਲੈਂਦੇ ਹਨ ਅਤੇ ਲੋਕਾਂ ਨੂੰ ਭਿਨਕ ਤੱਕ ਨਹੀਂ ਲੱਗਦੀ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਦਿੱਲੀ ਤੋਂ ਜਿੱਥੇ ਇਕ ਕਾਰੋਬਾਰੀ ਦੇ ਬੈਂਕ ਖਾਤੇ ’ਚੋਂ 18 ਲੱਖ ਰੁਪਏ ਦੀ ਚੋਰੀ ਹੋ ਗਈ ਹੈ। ਇਸ ਠੱਗੀ ਨੂੰ ਅੰਜ਼ਾਮ ਦੇਣ ਲਈ ਜਾਲਸਾਜ਼ ਨੇ ਰਜਿਸਟਰਡ ਬੈਂਕ ਅਕਾਊਂਟ ਨੰਬਰ ਦੀ ਡੁਪਲੀਕੇਟ ਸਿਮ ਬਣਵਾਈ ਅਤੇ ਉਸ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
sim swap frauds in india
ਕੀ ਹੈ ਸਿਮ ਸਵੈਪਿੰਗ ਤਕਨੀਕ
ਸਿਮ ਸਵੈਪਿੰਗ ਦਾ ਮਤਲਬ ਹੈ ‘ਸਿਮ ਦੀ ਕਲੋਨਿੰਗ ਕਰਨਾ’ ਯਾਨੀ ਇਕ ਯੂਪਲੀਕੇਟ ਸਿਮ ਬਣਾਉਣਾ। ਇਸ ਵਿਚ ਤੁਹਾਡੇ ਫੋਨ ਨੰਬਰ ਨੂੰ ਇਕ ਨਵੇਂ ਸਿਮ ਕਾਰਡ ’ਤੇ ਰਜਿਸਟਰ ਕਰ ਲਿਆ ਜਾਂਦਾ ਹੈ। ਅਜਿਹਾ ਹੋਣ ’ਤੇ ਤੁਹਾਡਾ ਸਿਮ ਕਾਰਡ ਬੰਦ ਹੋ ਜਾਂਦਾ ਹੈ ਅਤੇ ਫੋਨ ਤੋਂ ਸਿਗਨਲ ਗਾਇਬ ਹੋ ਜਾਂਦੇ ਹਨ। ਇਸ ਤੋਂ ਬਾਅਦ ਨਵੇਂ ਰਜਿਸਟਰ ਹੋਏ ਸਮ ’ਤੇ ਓ.ਟੀ.ਪੀ. ਦਾ ਇਸਤੇਮਾਲ ਕਰਕੇ ਕੋਈ ਦੂਜਾ ਸ਼ਖਸ ਤੁਹਾਡੇ ਪੈਸੇ ਆਪਣੇ ਅਕਾਊਂਟ ’ਚ ਟ੍ਰਾਂਸਫਰ ਕਰ ਲੈਂਦਾ ਹੈ।
sim swap frauds in india
ਇਸ ਤਰ੍ਹਾਂ ਹੁੰਦਾ ਹੈ ਅਟੈਕ
ਇਸ ਦੌਰਾਨ ਯੂਜ਼ਰਜ਼ ਨੂੰ ਇਕ ਕਾਲ ਆਉਂਦੀ ਹੈ ਜਿਸ ਵਿਚ ਕੋਈ ਵਿਅਕਤੀ ਦਾਅਵਾ ਕਰਦਾ ਹੈ ਕਿ ਉਹ ਏਅਰਟੈੱਲ, ਵੋਡਾਫੋਨ ਜਾਂ ਫਿਰ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਦਾ ਐਗਜ਼ਿਕਿਊਟਿਵ ਬੋਲ ਰਿਹਾ ਹੈ। ਅਜਿਹੇ ’ਚ ਯੂਜ਼ਰ ਨੂੰ ਇੰਟਰਨੈੱਟ ਸਪੀਡ ਵਧਾਉਣ ਦੀ ਗੱਲ ਕਹੀ ਜਾਂਦੀ ਹੈ ਅਤੇ ਉਹ ਤੁਹਾਡੇ ਕੋਲੋਂ ਸਿਮ ਦੇ ਪਿੱਛੇ ਲਿਖੇ 20 ਡਿਜਿਟ ਦਾ ਯੂਨੀਕ ਨੰਬਰ ਮੰਗਣ ਦੀ ਕੋਸ਼ਿਸ਼ ਕਰਦੇ ਹਨ।
sim swap frauds in india
ਨੰਬਰ ਦੇਣ ਤੋਂ ਬਾਅਦ ਤੁਹਾਨੂੰ 1 ਪ੍ਰੈੱਸ ਕਰਨ ਲਈ ਕਿਹਾ ਜਾਂਦਾ ਹੈ ਅਤੇ ਸਿਮ ਸਵੈਪ ਦਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡਾ ਨੰਬਰ ਬੰਦ ਹੋ ਜਾਵੇਗਾ ਅਤੇ ਸਕੈਮਰ ਦੇ ਸਿਮ ਕਾਰਡ ਵਾਲੇ ਫੋਨ ’ਚ ਨੈੱਟਵਰਕ ਆ ਜਾਵੇਗਾ। ਜੇਕਰ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਰੰਤ ਆਪਣੇ ਬੈਂਕ ਨੂੰ ਜਾਣਕਾਰੀ ਦਿਓ।