
ਪ੍ਰੋਵੀਡੈਂਟ ਫੰਡ ਅਕਾਉਂਟ ਕਰਮਚਾਰੀਆਂ ਦੀ ਕੰਪਨੀ ਵੱਲੋਂ ਖੋਲ੍ਹਿਆ ਜਾਂਦਾ ਹੈ।
ਨਵੀਂ ਦਿੱਲੀ: ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ ਅਕਾਉਂਟ ਉਹਨਾਂ ਦੀ ਕੰਪਨੀ ਵੱਲੋਂ ਖੋਲ੍ਹਿਆ ਜਾਂਦਾ ਹੈ। ਕੰਪਨੀ ਉਹਨਾਂ ਨੂੰ ਉਹਨਾਂ ਦਾ ਪੀਐਫ ਨੰਬਰ ਦਿੰਦੀ ਹੈ। ਅੱਜ ਦੇ ਸਮੇਂ ਵਿਚ ਜ਼ਿਆਦਾਤਰ ਸਾਰੇ ਕਾਫ਼ੀ ਜਲਦੀ ਨੌਕਰੀ ਬਦਲ ਰਹੇ ਹਨ। ਅਜਿਹੇ ਵਿਚ ਕਈ ਵਾਰ ਇਕ ਤੋਂ ਜ਼ਿਆਦਾ ਪੀਐਫ ਨੰਬਰ ਹੋ ਜਾਂਦੇ ਹਨ ਜਿਹਨਾਂ ਨੂੰ ਯਾਦ ਰੱਖਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਜੇ ਤੁਸੀਂ ਵੀ ਅਪਣਾ ਪੀਐਫ ਨੰਬਰ ਭੁੱਲ ਗਏ ਹੋ ਤਾਂ ਇਸ ਦੇ ਲਈ ਇਕ ਨਵੀਂ ਸੁਵਿਧਾ ਦਿੱਤੀ ਜਾ ਰਹੀ ਹੈ।
Salary Slip
ਜ਼ਿਆਦਾਤਰ ਕਰਮਚਾਰੀਆਂ ਨੂੰ ਕੰਪਨੀਆਂ ਸੈਲਰੀ ਸਲਿੱਪ ਦਿੰਦੀਆਂ ਹਨ ਅਤੇ ਉਸ ਵਿਚ ਪੀਐਫ ਅਕਾਉਂਟ ਲਿਖਿਆ ਹੁੰਦਾ ਹੈ। ਜੇ ਤੁਹਾਡੇ ਕੋਲ ਪਿਛਲੀ ਕੰਪਨੀ ਦੀ ਸੈਲਰੀ ਸਲਿੱਪ ਰੱਖੀ ਹੋਈ ਹੈ ਤਾਂ ਉੱਥੋਂ ਪੀਐਫ ਅਕਾਉਂਟ ਲੈ ਸਕਦੇ ਹੋ। ਜੇ ਤੁਹਾਡੇ ਕੋਲ ਪੀਐਫ ਨੰਬਰ ਦਾ ਯੂਨੀਵਰਸਲ ਅਕਾਉਂਟ ਨੰਬਰ ਹੈ ਅਤੇ ਇਹ ਐਕਟੀਵੇਟ ਹੈ ਤਾਂ ਤੁਸੀਂ ਇਸ ਦੇ ਜ਼ਰੀਏ ਪੀਐਫ ਅਕਾਉਂਟ ਕਢਵਾ ਸਕਦੇ ਹੋ। ਯੂਏਐਨ ਦੁਆਰਾ ਵੱਖ ਵੱਖ ਪੀਐਫ ਫੰਡ ਇਕ ਹੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਹੈ।
ਯੂਏਐਨ ਈਪੀਐਫਓ ਜਾਰੀ ਕਰਦਾ ਹੈ। ਓਮੰਗ ਐਪ ਦੁਆਰਾ ਵੀ ਪੀਐਫ ਅਕਾਉਂਟ ਨੰਬਰ ਕੱਢਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਓਮੰਗ ਐਪ ਡਾਉਨਲੋਡ ਕਰ ਕੇ ਰਜਿਸਟ੍ਰੇਸ਼ਨ ਕਰਨਾ ਪਵੇਗਾ। ਇਸ ਤੋਂ ਬਾਅਦ ਈਪੀਐਫ ਸਰਵਿਸ ਸਿਲੈਕਟ ਕਰ ਕੇ ਇੰਪਲਾਈ ਸੈਂਟ੍ਰਿਕ ਸਰਵਿਸੇਜ਼ 'ਤੇ ਕਲਿੱਕ ਕਰੋ। ਪਾਸਬੁਕ ਤੇ ਕਲਿਕਕ ਕਰ ਕੇ ਯੂਏਐਨ ਨੰਬਰ ਲਾਗ ਇਨ ਕਰਨ ਨਾਲ ਪੀਐਫ ਨੰਬਰ ਮਿਲ ਜਾਵੇਗਾ।
ਜੇ ਕਿਸੇ ਵੀ ਤਰੀਕੇ ਨਾਲ ਤੁਸੀਂ ਪੀਐਫ ਅਕਾਉਂਟ ਨੰਬਰ ਹਾਸਲ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਅਪਣੇ ਏਰੀਏ ਦੇ ਈਪੀਐਫਓ ਆਫਿਸ ਜਾ ਕੇ ਪੀਐਫ ਨੰਬਰ ਦੀ ਡਿਟੇਲਸ ਕੱਢਵਾ ਸਕਦੇ ਹੋ। ਉੱਥੇ ਗ੍ਰੀਵਾਂਸ ਸੇਲ ਵਿਚ ਜਾ ਕੇ ਗ੍ਰੀਵਾਂਸ ਰਿਡ੍ਰੇਸਲ ਫਾਰਮ ਭਰ ਕੇ ਕੇਵਾਈਸੀ ਡਿਟੇਲਸ ਦੇਣੀ ਹੋਵੇਗੀ ਜਿਸ ਤੋਂ ਬਾਅਦ ਤੁਹਾਨੂੰ ਪੀਐਫ ਅਕਾਉਂਟ ਨੰਬਰ ਮਿਲ ਜਾਵੇਗਾ।