ਇਕ ਦਿਨ ਵਿਚ 55079 ਨਵੇਂ ਮਾਮਲੇ, ਕੁਲ ਮਾਮਲੇ 27 ਲੱਖ ਦੇ ਪਾਰ
Published : Aug 19, 2020, 6:43 pm IST
Updated : Aug 19, 2020, 6:43 pm IST
SHARE ARTICLE
covid19
covid19

ਇਕ ਦਿਨ ਵਿਚ 55079 ਨਵੇਂ ਮਾਮਲੇ, ਕੁਲ ਮਾਮਲੇ 27 ਲੱਖ ਦੇ ਪਾਰ

ਨਵੀਂ ਦਿੱਲੀ, 18 ਅਗੱਸਤ : ਦੇਸ਼ ਵਿਚ ਕੋਰੋਨਾ ਵਾਇਰਸ ਦੇ 55079 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਲਾਗ ਦੇ ਮਾਮਲੇ ਵੱਧ ਕੇ ਮੰਗਲਵਾਰ ਨੂੰ 27 ਲੱਖ ਦੇ ਪਾਰ ਚਲੇ ਗਏ। ਦੇਸ਼ ਵਿਚ ਹੁਣ ਤਕ 19.77 ਲੱਖ ਲੋਕ ਇਸ ਬੀਮਾਰੀ ਤੋਂ ਠੀਕ ਹੋ ਚੁਕੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੁਣ 73.18 ਫ਼ੀ ਸਦੀ ਹੈ।


ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਕੁਲ 2702742 ਮਾਮਲੇ ਹਨ। ਪਿਛਲੇ 24 ਘੰਟਿਆਂ ਵਿਚ 876 ਹੋਰ ਮਰੀਜ਼ਾਂ ਦੀ ਜਾਨ ਜਾਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 51797 ਹੋ ਗਈ ਹੈ। ਦੇਸ਼ ਵਿਚ ਮੌਤ ਦਰ ਹੁਣ 1.92 ਫ਼ੀ ਸਦੀ ਹੈ। ਅੰਕੜਿਆਂ ਮੁਤਾਬਰਕ 673166 ਲੋਕਾਂ ਦਾ ਇਲਾਜ ਜਾਰੀ ਹੈ ਜੋ
ਕੁਲ ਮਾਮਲਿਆਂ ਦਾ 24.91 ਫ਼ੀ ਸਦੀ ਹੈ। ਕੁਲ 1977779 ਮਰੀਜ਼ ਹਾਲੇ ਤਕ ਠੀਕ ਹੋ ਚੁਕੇ ਹਨ। ਭਾਰਤ ਵਿਚ ਸੱਤ ਅਗੱਸਤ ਨੂੰ ਕੋਵਿਡ ਦੇ ਮਾਮਲੇ 20 ਲੱਖ ਦੇ ਪਾਰ ਪਹੁੰਚੇ ਸਨ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 17 ਅਗੱਸਤ ਤਕ ਦੇਸ਼ ਵਿਚ 30941264 ਨਮੂਨਿਆਂ ਦੀ ਕੋਵਿਡ ਜਾਂਚ ਕੀਤੀ ਗਈ ਜਿਸ ਵਿਚੋਂ 899864 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਹੀ ਕੀਤੀ ਗਈ। ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 876 ਮਰੀਜ਼ਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 228 ਮਹਾਰਾਸ਼ਟਰ ਦੇ ਸਨ।

covid19covid19

ਤਾਮਿਲਨਾਡੂ ਦੇ 120, ਕਰਨਾਟਕ ਦੇ 115, ਆਂਧਰਾ ਪ੍ਰਦੇਸ਼ ਦੇ 82, ਯੂਪੀ ਦੇ 66, ਪੰਜਾਬ ਦੇ 51, ਪਛਮੀ ਬੰਗਾਲ ਦੇ 45, ਮੱਧ ਪ੍ਰਦੇਸ਼ ਦੇ  23, ਦਿੱਲੀ ਦੇ 18, ਗੁਜਰਾਤ ਦੇ 15, ਕੇਰਲਾ ਦੇ 13, ਹਰਿਆਣਾ ਦੇ 12, ਰਾਜਸਥਾਨ ਦੇ 11 ਅਤ ਉੜੀਸਾ ਦੇ 10 ਮਰੀਜ਼ ਸਨ।
     ਛੱਤੀਸਗੜ੍ਹ ਦੇ ਨੌਂ, ਆਸਾਮ ਅਤੇ ਤੇਲੰਗਾਨਾ ਦੇ ਅੱਠ-ਅੱਠ, ਬਿਹਾਰ ਤੇ ਗੋਆ ਵਿਚ ਸੱਤ-ਸੱਤ, ਜੰਮੂ ਕਸ਼ਮੀਰ, ਝਾਰਖੰਡ ਅਤੇ ਉਤਰਾਖੰਡ ਵਿਚ ਛੇ-ਛੇ, ਪੁਡੂਚੇਰੀ ਵਿਚ ਚਾਰ, ਤ੍ਰਿਪੁਰਾ ਵਿਚ ਤਿੰਨ, ਅੰਡੇਮਾਨ, ਨਿਕੋਬਾਰ, ਚੰਡੀਗੜ੍ਹ ਅਤੇ ਮਣੀਪੁਰ ਵਿਚ ਇਕ-ਇਕ ਵਿਅਕਤੀ ਦੀ ਜਾਨ ਗਈ। ਦੇਸ਼ ਵਿਚ ਹੁਣ ਤਕ ਹੋਈਆਂ ਕੁਲ 51797 ਮੌਤਾਂ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 20265 ਮਰੀਜ਼ਾਂ ਦੀ ਜਾਨ ਗਈ ਹੈ। ਤਾਮਿਲਨਾਡੂ ਵਿਚ 5886, ਦਿੱਲੀ ਵਿਚ 4214, ਕਰਨਾਟਕ ਵਿਚ 4062, ਗੁਜਰਾਤ ਵਿਚ 2800, ਆਂਧਰਾ ਪ੍ਰਦੇਸ਼ ਵਿਚ 2732, ਯੂਪੀ ਵਿਚ 2515, ਪਛਮੀ ਬੰਗਾਲ ਵਿਚ 2473 ਅਤੇ ਮੱਧ ਪ੍ਰਦੇਸ਼ ਵਿਚ 1128 ਮਰੀਜ਼ਾਂ ਦੀ ਮੌਤ ਹੋਈ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement