
ਉਹਨਾਂ ਕਿਹਾ ਕਿ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਮਨੀਸ਼ ਸਿਸੋਦੀਆ ਦਾ ਨਾਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਦੇ ਪਹਿਲੇ ਪੰਨੇ 'ਤੇ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਨਿਊਯਾਰਕ ਟਾਈਮਜ਼’ ਦੇ ਕਵਰ ‘ਤੇ ਮਨੀਸ਼ ਸਿਸੋਦੀਆ ਦੀ ਤਸਵੀਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖਿਆ ਦੇ ਖੇਤਰ ‘ਚ ਮਨੀਸ਼ ਸਿਸੋਦੀਆ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਦੁਨੀਆ ਦਾ ਸਰਵੋਤਮ ਸਿੱਖਿਆ ਮੰਤਰੀ ਦੱਸਿਆ। ਇਕ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਸਿਸੋਦੀਆ ਨੂੰ "ਸਰਬੋਤਮ ਸਿੱਖਿਆ ਮੰਤਰੀ" ਐਲਾਨਿਆ ਗਿਆ, ਉਸ ਦਿਨ ਕੇਂਦਰੀ ਜਾਂਚ ਬਿਊਰੋ ਨੇ ਉਹਨਾਂ ਦੀ ਰਿਹਾਇਸ਼ 'ਤੇ ਛਾਪਾ ਮਾਰਿਆ... ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ"।
ਉਹਨਾਂ ਕਿਹਾ ਕਿ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਮਨੀਸ਼ ਸਿਸੋਦੀਆ ਦਾ ਨਾਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਦੇ ਪਹਿਲੇ ਪੰਨੇ 'ਤੇ ਹੈ। ਕੇਜਰੀਵਾਲ ਨੇ ਕਿਹਾ, ''ਇਕ ਤਰ੍ਹਾਂ ਨਾਲ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਵਧੀਆ ਸਿੱਖਿਆ ਮੰਤਰੀ ਐਲਾਨਿਆ ਗਿਆ ਹੈ। ਸਭ ਤੋਂ ਵੱਡੇ ਅਖਬਾਰ ਨੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਬਾਰੇ ਲਿਖਿਆ ਅਤੇ ਸਿਸੋਦੀਆ ਦੀ ਤਸਵੀਰ ਵੀ ਲਗਾਈ”।
ਕੇਜਰੀਵਾਲ ਨੇ ਕਿਹਾ, “ਸਾਡੇ ਰਾਹ ਵਿਚ, ਸਾਡੀ ਮੁਹਿੰਮ ਵਿਚ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ। ਸਿਸੋਦੀਆ ਖਿਲਾਫ ਇਹ ਕੋਈ ਪਹਿਲੀ ਛਾਪੇਮਾਰੀ ਨਹੀਂ ਹੈ, ਪਹਿਲਾਂ ਵੀ ਛਾਪੇ ਮਾਰੇ ਜਾ ਚੁੱਕੇ ਹਨ। ਮੇਰੇ ਅਤੇ ਮੇਰੇ ਕਈ ਮੰਤਰੀਆਂ ਖਿਲਾਫ ਛਾਪੇਮਾਰੀ ਕੀਤੀ ਗਈ ਹੈ ਪਰ ਉਹਨਾਂ ਵਿਚ ਕੁਝ ਨਹੀਂ ਨਿਕਲਿਆ ਅਤੇ ਇਸ ਵਾਰ ਵੀ ਕੁਝ ਨਹੀਂ ਨਿਕਲੇਗਾ। ਸੀਬੀਆਈ ਨੂੰ ਸਾਨੂੰ ਪ੍ਰੇਸ਼ਾਨ ਕਰਨ ਲਈ ਉਪਰੋਂ ਹੁਕਮ ਮਿਲੇ ਹਨ”।
'ਮੇਕ ਇੰਡੀਆ ਨੰਬਰ 1' ਨਾਲ ਦੇਸ਼ ਵਾਸੀਆਂ ਨੂੰ ਜੋੜਨ ਲਈ ਜਾਰੀ ਕੀਤਾ ਨੰਬਰ
ਕੁਝ ਦਿਨ ਪਹਿਲਾਂ ਹੀ ਕੇਜਰੀਵਾਲ ਨੇ ਭਾਰਤ ਨੂੰ ਨੰਬਰ ਇਕ ਦੇਸ਼ ਬਣਾਉਣ ਲਈ ਰਾਸ਼ਟਰੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਅੱਜ ਉਹਨਾਂ ਨੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੇ ਚਾਹਵਾਨਾਂ ਲਈ ਇਕ ਫੋਨ ਨੰਬਰ ਜਾਰੀ ਕੀਤਾ। ਉਹਨਾਂ ਕਿਹਾ, “ਅਸੀਂ ਬੁੱਧਵਾਰ ਨੂੰ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ ਦਾ ਐਲਾਨ ਕੀਤਾ ਸੀ। ਲੋਕ 9510001000 ਨੰਬਰ 'ਤੇ ਮਿਸਡ ਕਾਲ ਦੇ ਕੇ ਹੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਅਸੀਂ ਦੇਸ਼ ਨੂੰ ਸਿਆਸੀ ਪਾਰਟੀਆਂ ਲਈ ਨਹੀਂ ਛੱਡ ਸਕਦੇ। ਸਾਨੂੰ ਇਕੱਠੇ ਹੋਣਾ ਪਵੇਗਾ।"