
ਕੈਲੀਫੋਰਨੀਆ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਸਾਫਟਵੇਅਰ ਇੰਜੀਨੀਅਰ ਬੁਚੀ ਬਾਬੂ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ
America News: ਅਮਰੀਕਾ ਤੋਂ ਇਕ ਬੜੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਇੱਥੇ ਕੈਲੀਫੋਰਨੀਆ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਸਾਫਟਵੇਅਰ ਇੰਜੀਨੀਅਰ ਬੁਚੀ ਬਾਬੂ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਇੱਛਾ ਸੀ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਸੈਰ ਕਰੇ ਪਰ ਉਸ ਦੀ ਮੌਤ ਹੋ ਗਈ। ਜਿਸ ਕਰਕੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੁੱਚੀ ਬਾਬੂ ਕੈਲੀਫੋਰਨੀਆ ਦੇ ਇਕ ਬੀਚ ਉੱਤੇ ਗਿਆ ਹੋਇਆ ਸੀ ਪਰ ਉਸ ਦਿਨ ਦਿਲ ਦਹਿਲਾ ਦੇਣ ਵਾਲਾ ਮੋੜ ਜ਼ਿੰਦਗੀ ਵਿੱਚ ਆਉਂਦਾ ਹੈ। ਨੌਜਵਾਨ ਦੀ ਅਚਾਨਕ ਮੌਤ ਹੋ ਜਾਂਦੀ ਹੈ।
ਮ੍ਰਿਤਕ ਦਾ ਪਿਛੋਕੜ
ਮ੍ਰਿਤਕ ਦਾ ਭਾਰਤ ਤੋ ਪਿਛੋਕੜ ਆਂਧਰਾ ਪ੍ਰਦੇਸ਼ ਰਾਜ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਮੁੰਡਲਾਮੁਰੂ ਪਿੰਡ ਨਾਲ ਸੀ। ਉਸ ਦੀ ਮੌਤ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।ਬੁਚੀ ਬਾਬੂ ਲਈ ਅਮਰੀਕਾ ਦੀ ਇੱਕ ਨਿਯਮਿਤ ਕੰਮ ਦੀ ਯਾਤਰਾ ਦਾ ਅੰਤ ਦੁਖਾਂਤ ਵਿੱਚ ਖ਼ਤਮ ਹੋਇਆ। ਮੌਤ ਦੀ ਖ਼ਬਰ ਸੁਣ ਕੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।
ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ
ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੱਚੇ ਦੀ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਦਾ ਜਾਵੇ ਤਾਂ ਕਿ ਉਹ ਅੰਤਿਮ ਸਸਕਾਰ ਕਰ ਸਕਣ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੇਟੇ ਦੀ ਇੱਛਾ ਸੀ ਕਿ ਉਹ ਪਰਿਵਾਰ ਨਾਲ ਅਮਰੀਕਾ ਘੁੰਮੇ ਪਰ ਉਹ ਪੂਰੀ ਨਹੀਂ ਹੋ ਸਕੀ।
(For more news apart from Indian origin software engineer died in America, stay tuned to Rozana Spokesman)