Gujarat News: ਦੋ ਸ਼ੇਰਾਂ ਨੂੰ ਬਚਾਉਣ ਲਈ ਚੌਕਸ ਲੋਕੋ ਪਾਇਲਟ ਨੇ ਮਾਲ ਗੱਡੀ ਰੋਕੀ
Published : Aug 19, 2024, 7:23 pm IST
Updated : Aug 19, 2024, 7:24 pm IST
SHARE ARTICLE
 vigilant loco pilot stopped the freight train to save two lions
vigilant loco pilot stopped the freight train to save two lions

ਰੇਲਵੇ ਲਾਈਨ ’ਤੇ ਕਈ ਸ਼ੇਰਾਂ ਦੀ ਮੌਤ ਹੋ ਚੁੱਕੀ ਹੈ।

Gujarat News: ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਮਾਲ ਗੱਡੀ ਦੇ ਦੋ ਚੌਕਸ ਲੋਕੋ ਪਾਇਲਟਾਂ ਨੇ ਰੇਲਵੇ ਟਰੈਕ ਤੋਂ ਭਟਕ ਗਏ ਦੋ ਸ਼ੇਰਾਂ ਦੀ ਜਾਨ ਬਚਾਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।ਪਿਛਲੇ ਕੁੱਝ ਸਾਲਾਂ ’ਚ ਪੀਪਾਵਾਵ ਬੰਦਰਗਾਹ ਨੂੰ ਉੱਤਰੀ ਗੁਜਰਾਤ ਨਾਲ ਜੋੜਨ ਵਾਲੀ ਰੇਲਵੇ ਲਾਈਨ ’ਤੇ ਕਈ ਸ਼ੇਰਾਂ ਦੀ ਮੌਤ ਹੋ ਚੁਕੀ ਹੈ ਜਾਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ: BSF jawans Raksha Bandhan: ਵਾਹਗਾ ਬਾਰਡਰ 'ਤੇ ਭੈਣਾਂ ਨੇ BSF ਦੇ ਜਵਾਨਾਂ ਦੇ ਬੰਨ੍ਹੀ ਰੱਖੜੀ 

ਪਛਮੀ ਰੇਲਵੇ ਦੇ ਭਾਵਨਗਰ ਡਿਵੀਜ਼ਨ ਨੇ ਇਕ ਬਿਆਨ ’ਚ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ 5:30 ਵਜੇ ਪੀਪਾਵਾਵ-ਰਾਜੂਲਾ ਸੈਕਸ਼ਨ ’ਤੇ ਵਾਪਰੀ, ਜਿੱਥੇ ਲੋਕੋ ਪਾਇਲਟ ਵਿਵੇਕ ਵਰਮਾ ਅਤੇ ਸਹਾਇਕ ਲੋਕੋ ਪਾਇਲਟ ਰਾਹੁਲ ਸੋਲੰਕੀ ਮਾਲ ਗੱਡੀ ਚਲਾ ਰਹੇ ਸਨ।ਬਿਆਨ ਵਿਚ ਕਿਹਾ ਗਿਆ ਹੈ ਕਿ ਦੋਹਾਂ ਨੂੰ ਜੰਗਲਾਤ ਵਿਭਾਗ ਦੇ ਦੋ ਟਰੈਕਰਾਂ ਨੇ ਟਰੈਕ ’ਤੇ ਦੋ ਸ਼ੇਰਾਂ ਦੀ ਮੌਜੂਦਗੀ ਬਾਰੇ ਸੁਚੇਤ ਕੀਤਾ ਸੀ, ਜਿਨ੍ਹਾਂ ਨੂੰ ਪਟੜੀਆਂ ਦੇ ਆਲੇ-ਦੁਆਲੇ ਘੁੰਮ ਰਹੇ ਸ਼ੇਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਲੋਕੋ ਪਾਇਲਟ ਨੇ ਕੁੱਝ ਦੂਰੀ ’ਤੇ ਖੜੇ ਜੰਗਲਾਤ ‘ਟਰੈਕਰਸ’ ਵਲੋਂ ਲਾਲ ਬੱਤੀ ਵਿਖਾਉਣ ’ਤੇ ਰੇਲ ਗੱਡੀ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ। ਰੇਲ ਗੱਡੀ ਰੁਕਣ ਤੋਂ ਬਾਅਦ, ਟਰੈਕਰ ਭਰਤਭਾਈ ਅਤੇ ਭੋਲਾਭਾਈ ਲੋਕੋ ਪਾਇਲਟ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਪਟੜੀਆਂ ’ਤੇ ਬੈਠੇ ਦੋ ਸ਼ੇਰਾਂ ਬਾਰੇ ਦਸਿਆ।

ਇਹ ਵੀ ਪੜ੍ਹੋ: Jalandhar News: ਭੈਣ ਤੋਂ ਰੱਖੜੀ ਬੰਨਵਾਉਣ ਲਈ ਘਰ ਆ ਰਹੇ ਭਰਾ ਦੀ ਭਿਆਨਕ ਹਾਦਸੇ ਵਿਚ ਹੋਈ ਮੌਤ 

ਉਨ੍ਹਾਂ ਨੇ ਦਸਿਆ ਕਿ ਸ਼ੇਰਾਂ ਦੇ ਪਟੜੀ ਤੋਂ ਹਟਾਉਣ ਤੋਂ ਬਾਅਦ ‘ਟਰੈਕਰਸ’ ਤੋਂ ਮਨਜ਼ੂਰੀ ਮਿਲਣ ਮਗਰੋਂ ਰੇਲ ਗੱਡੀ ਅਪਣੀ ਮੰਜ਼ਿਲ ਲਈ ਰਵਾਨਾ ਹੋ ਗਈ। ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੇਰਾਂ ਦੀ ਜਾਨ ਬਚਾਉਣ ਲਈ ਲੋਕੋ ਪਾਇਲਟ ਦੀ ਸ਼ਲਾਘਾ ਕੀਤੀ।ਬਿਆਨ ਮੁਤਾਬਕ ਭਾਵਨਗਰ ਰੇਲਵੇ ਡਿਵੀਜ਼ਨ ਦੇ ਚੌਕਸ ਲੋਕੋ ਪਾਇਲਟ ਨੇ ਅਪ੍ਰੈਲ 2024 ਤੋਂ ਲੈ ਕੇ ਹੁਣ ਤਕ 44 ਸ਼ੇਰਾਂ ਦੀ ਜਾਨ ਬਚਾਈ ਹੈ।


​(For more Punjabi news apart from A vigilant loco pilot stopped the freight train to save two lions, stay tuned to Rozana Spokesman)

Location: India, Gujarat

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement