
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਬਰ ਕੈਬ ਦੀ ਯਾਤਰਾ ਦੀ ਇਕ ਵੀਡੀਉ ਪੋਸਟ ਕੀਤੀ।
Rahul Gandhi News: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੀਆਂ ਸੂਬਾ ਸਰਕਾਰਾਂ ਠੋਸ ਨੀਤੀਆਂ ਬਣਾ ਕੇ ਗਿਗ ਵਰਕਰਾਂ ਨੂੰ ਨਿਆਂ ਯਕੀਨੀ ਬਣਾਉਣਗੀਆਂ ਅਤੇ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਸੰਘਰਸ਼ ਦੇ ਨਾਲ ਇਨ੍ਹਾਂ ਨੀਤੀਆਂ ਦਾ ਦੇਸ਼ ਵਿਆਪੀ ਵਿਸਥਾਰ ਯਕੀਨੀ ਬਣਾਏਗਾ।
‘ਗਿਗ ਵਰਕਰ’ ਉਹ ਕਾਮੇ ਹੁੰਦੇ ਹਨ ਜਿਨ੍ਹਾਂ ਦਾ ਕੰਮ ਅਸਥਾਈ ਹੁੰਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਬਰ ਕੈਬ ਦੀ ਯਾਤਰਾ ਦਾ ਇਕ ਵੀਡੀਉ ਪੋਸਟ ਕੀਤਾ ਜਿਸ ’ਚ ਉਹ ਡਰਾਈਵਰ ਸੁਨੀਲ ਉਪਾਧਿਆਏ ਨੂੰ ਉਨ੍ਹਾਂ ਦੇ ਤਜਰਬੇ ਅਤੇ ਸਮੱਸਿਆਵਾਂ ਬਾਰੇ ਪੁੱਛਦੇ ਵੇਖੇ ਜਾ ਸਕਦੇ ਹਨ।
ਰਾਹੁਲ ਗਾਂਧੀ ਨੇ ਕਿਹਾ, ‘‘ਘੱਟ ਆਮਦਨ ਅਤੇ ਮਹਿੰਗਾਈ - ਇਹ ਹੈ ਭਾਰਤ ਦੇ ਗਿਗ ਵਰਕਰਾਂ ਦੀ ਪੀੜਾ ਹੈ। ਸੁਨੀਲ ਉਪਾਧਿਆਏ ਜੀ ਨਾਲ ਨੇ ਉਬੇਰ ’ਚ ਸਫ਼ਰ ਦੌਰਾਨ ਵਿਚਾਰ-ਵਟਾਂਦਰੇ ਕੀਤੇ ਅਤੇ ਫਿਰ ਉਨ੍ਹਾਂ ਦੇ ਪਰਵਾਰ ਨਾਲ ਮੁਲਾਕਾਤ ਕਰ ਕੇ ਕੈਬ ਡਰਾਈਵਰਾਂ ਅਤੇ ਡਿਲੀਵਰੀ ਏਜੰਟਾਂ ਵਰਗੇ ਦੇਸ਼ ਦੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ।’’
ਉਨ੍ਹਾਂ ਕਿਹਾ, ‘‘ਉਹ ਇਕ ਤੰਗ ‘ਹੈਂਡ ਟੂ ਮਾਊਥ ਇਨਕਮ’ (ਕਿਸੇ ਤਰ੍ਹਾਂ ਗੁਜ਼ਾਰਾ ਕਰਨ ਜੋਗੀ ਆਮਦਨ) ’ਚ ਰਹਿ ਰਹੇ ਹਨ ਅਤੇ ਪਰਵਾਰ ਦੇ ਭਵਿੱਖ ਲਈ ਨਾ ਤਾਂ ਕੋਈ ਬੱਚਤ ਹੈ ਅਤੇ ਨਾ ਹੀ ਕੋਈ ਆਧਾਰ ਹੈ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਦੀਆਂ ਸੂਬਾ ਸਰਕਾਰਾਂ ਠੋਸ ਨੀਤੀਆਂ ਬਣਾ ਕੇ ਇਨਸਾਫ ਕਰਨਗੀਆਂ ਅਤੇ ‘ਇੰਡੀਆ‘ ਗਠਜੋੜ ਪੂਰੇ ਸੰਘਰਸ਼ ਨਾਲ ਇਨ੍ਹਾਂ ਨੀਤੀਆਂ ਦਾ ਦੇਸ਼ ਵਿਆਪੀ ਵਿਸਥਾਰ ਯਕੀਨੀ ਬਣਾਏਗਾ।’’
(For more Punjabi news apart from Rahul Gandhi ride Uber, called for justice for gig workers, stay tuned to Rozana Spokesman)