Chandigarh News : ਸੂਰਜੀ ਪੰਪ ਪੰਜਾਬ ਵਿੱਚ ਬਿਜਲੀ ਸਬਸਿਡੀ ਬਚਾ ਸਕਦੇ ਹਨ : ਡਾ. ਵਿਕਰਮਜੀਤ ਸਿੰਘ ਸਾਹਨੀ

By : BALJINDERK

Published : Aug 19, 2025, 7:46 pm IST
Updated : Aug 19, 2025, 7:46 pm IST
SHARE ARTICLE
Dr. Vikramjit Singh Sahni
Dr. Vikramjit Singh Sahni

Chandigarh News : ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ

Chandigarh News in Punjabi : ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ 10+ ਹਾਰਸ ਪਾਵਰ ਸੋਲਰ ਪੰਪਾਂ ਨੂੰ ਪੀਐਮ-ਕੁਸੁਮ ਸਕੀਮ ਅਧੀਨ ਸ਼ਾਮਲ ਕੀਤਾ ਜਾਵੇ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ 7.5 ਐਚਪੀ ਤੱਕ ਦੇ ਪੰਪ ਦਿੱਤੇ ਜਾਂਦੇ ਹਨ, ਜੋ ਕਿ ਡਾ ਸਾਹਨੀ ਮੁਤਾਬਿਕ “ਪੰਜਾਬ ਵਿੱਚ ਕੰਮ ਕਰਨ ਯੋਗ ਨਹੀਂ ਹੈ ਜਿੱਥੇ ਭੂਮੀਗਤ ਪਾਣੀ ਦੀ ਵਰਤੋਂ ਦੇਸ਼ ਵਿੱਚ ਸਭ ਤੋਂ ਵੱਧ 164% ਹੈ।" "ਜੇ ਕਿਸਾਨਾਂ ਨੂੰ 10+ ਐਚਪੀ ਸੋਲਰ ਪੰਪ ਦਿੱਤੇ ਜਾਂਦੇ ਹਨ, ਤਾਂ ਉਹ ਸਿੰਚਾਈ ਲਈ ਅਸਰਦਾਰ ਤਰੀਕੇ ਨਾਲ ਪਾਣੀ  ਖਿੱਚ ਸਕਣਗੇ ਅਤੇ ਇਸ ਨਾਲ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।" 

ਸੰਸਦ ਵਿੱਚ ਡਾ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਲਿਖ਼ਤੀ ਜਵਾਬ ਵਿੱਚ, ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਭਰ ਵਿੱਚ ਅਲਾਟ ਕੀਤੇ ਗਏ 12.72 ਲੱਖ ਸੋਲਰ ਪੰਪਾਂ ਵਿੱਚੋਂ, ਪੰਜਾਬ ਵਿੱਚ ਸਿਰਫ਼ 15,999 ਹੀ ਲਗਾਏ ਗਏ ਹਨ।

ਡਾ. ਸਾਹਨੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ, ਲਾਗਤ ਦਾ ਇੱਕ ਤਿਹਾਈ ਹਿੱਸਾ ਕੇਂਦਰ, ਇੱਕ ਤਿਹਾਈ ਹਿੱਸਾ ਰਾਜ, ਅਤੇ  ਬਾਕੀ ਰਕਮ ਕਿਸਾਨ ਅਦਾ ਕਰਦਾ ਹੈ। “ਚੁਣੌਤੀ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਦਿੱਤੇ ਗਏ ਪੰਪ ਡੀਸੀਆਰ ਮਾਡਲ ਹਨ ਜੋ ਖੁੱਲ੍ਹੇ ਬਾਜ਼ਾਰ ਵਿੱਚ ਉਪਲਬਧ ਚੀਨੀ ਸੋਲਰ ਪੰਪਾਂ ਦੇ ਮੁਕਾਬਲੇ ਸਬਸਿਡੀ ਦੇ ਬਾਵਜੂਦ ਕਿਤੇ ਜ਼ਿਆਦਾ ਮਹਿੰਗੇ ਹਨ । ਸਰਕਾਰ ਨੂੰ ਕਿਸਾਨਾਂ ਵਾਸਤੇ ਆਕਰਸ਼ਕ ਬਣਾਉਣ ਲਈ ਮੁਕਾਬਲਤਨ ਕੀਮਤਾਂ 'ਤੇ ਪੰਪ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਡਾ. ਸਾਹਨੀ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਸਮਰੱਥਾ ਵਾਲੇ ਅਤੇ ਲਾਗਤ-ਪ੍ਰਭਾਵਸ਼ਾਲੀ ਸੋਲਰ ਪੰਪ ਪ੍ਰਦਾਨ ਕਰਕੇ, ਪੰਜਾਬ ਸਿੰਚਾਈ ਦੇ ਇੱਕ ਵੱਡੇ ਹਿੱਸੇ ਨੂੰ ਗਰਿੱਡ ਪਾਵਰ ਤੋਂ ਸੋਲਰ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾਵੇਗਾ ਬਲਕਿ ਬਿਜਲੀ ਸਬਸਿਡੀ ਵਿੱਚ ਕਾਫ਼ੀ ਪੈਸੇ ਦੀ ਬਚਤ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਅਤੇ ਸਰਕਾਰੀ ਖਜ਼ਾਨੇ ਦੋਵਾਂ ਨੂੰ ਫਾਇਦਾ ਹੋਵੇਗਾ।

 (For more news apart from Solar pumps can save electricity subsidy in Punjab: Dr. Vikramjit Singh Sahni News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement