
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਬੇਂਗਲੁਰੁ ਸਥਿਤ HAL ਏਅਰਪੋਰਟ...
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਬੇਂਗਲੁਰੁ ਸਥਿਤ HAL ਏਅਰਪੋਰਟ ਤੋਂ ਤੇਜਸ ਲੜਾਕੂ ਜਹਾਜ਼ ਵਿੱਚ ਉਡਾਨ ਭਰੀ। ਇਸ ਦੇ ਨਾਲ ਉਹ ਹਲਕੇ ਲੜਾਕੂ ਜਹਾਜ਼ ਵਿੱਚ ਉਡਾਨ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਬਣ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ‘ਚ ਉਡਾਨ ਭਰਨ ਤੋਂ ਬਾਅਦ ਕਿਹਾ, ਉਡਾਨ ਬਹੁਤ ਸਹਿਜ, ਆਰਾਮਦਾਇਕ ਰਹੀ, ਮੈਂ ਖ਼ੁਸ਼ ਸੀ। ਮੈਂ ਤੇਜਸ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਆਪਣੇ ਦੇਸ਼ ਵਿੱਚ ਬਣਿਆ ਹੋਇਆ ਹੈ।
Raksha Mantri Shri @rajnathsingh returns to the HAL Airport after taking a sortie on ‘Tejas’.
— रक्षा मंत्री कार्यालय/ RMO India (@DefenceMinIndia) September 19, 2019
He congratulated @HALHQBLR & @DRDO_India for building this Multi-role fighter aircraft and also praised the IAF, Indian Army and Navy for their professionalism, courage and bravery. pic.twitter.com/T3cHMnPHvJ
ਤੇਜਸ ਦੀ ਡਿਮਾਂਡ ਦੁਨੀਆ ਦੇ ਦੂਜੇ ਦੇਸ਼ਾਂ ਵਲੋਂ ਵੀ ਹੋ ਰਹੀ ਹੈ। ਦੱਖਣ ਪੂਰਵੀ ਏਸ਼ੀਆ ਦੇ ਦੇਸ਼ਾਂ ਨੇ ਤੇਜਸ ਜਹਾਜ਼ਾਂ ਦੀ ਖਰੀਦ ਵਿੱਚ ਦਿਲਚਸਪੀ ਵਿਖਾਈ ਹੈ। ਰਾਜਨਾਥ ਦੇ ਨਾਲ ਏਅਰ ਵਾਇਸ ਮਾਰਸ਼ਲ ਐਨ ਤੀਵਾਰੀ ਵੀ ਹਨ। ਤ੍ਰਿਪਾਠੀ ਬੇਂਗਲੁਰੂ ਵਿੱਚ ਏਅਰਨਾਟਿਕਲ ਡਿਵਲਪਮੇਂਟ ਏਜੰਸੀ (ਏਡੀਏ) ਦੇ ਨੈਸ਼ਨਲ ਫਲਾਇਟ ਟੈਸਟ ਸੈਂਟਰ ਵਿੱਚ ਪਰਿਯੋਜਨਾ ਨਿਦੇਸ਼ਕ ਹੈ। ਦੱਸ ਦਈਏ ਕਿ ਇਸ ਜਹਾਜ਼ ਨੂੰ ਤਿੰਨ ਸਾਲ ਪਹਿਲਾਂ ਹੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।
Flying on ‘Tejas’, an Indigenous Light Combat Aircraft from Bengaluru’s HAL Airport was an amazing and exhilarating experience.
— Rajnath Singh (@rajnathsingh) September 19, 2019
Tejas is a multi-role fighter with several critical capabilities. It is meant to strengthen India’s air defence capabilities. pic.twitter.com/jT95afb0O7
ਹੁਣ ਤੇਜਸ ਦਾ ਅਪਗਰੇਡ ਵਰਜਨ ਵੀ ਆਉਣ ਵਾਲਾ ਹੈ। ਤੇਜਸ ਹਲਕਾ ਲੜਾਕੂ ਜਹਾਜ਼ ਹੈ। ਜਿਸਨੂੰ ਐਚਏਐਲ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐਲ ਨੂੰ 45 ਹਜਾਰ ਕਰੋੜ ਰੁ. ਦਾ ਠੇਕਾ ਮਿਲਿਆ ਹੈ। ਭਾਰਤ ਦੇ ਸਵਦੇਸ਼ੀ ਅਤੇ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਉਹ ਸਾਰੀਆਂ ਖੂਬੀਆਂ ਹਨ ਜੋ ਦੁਸ਼ਮਣ ਨੂੰ ਹਰਾਉਣ ਦੀ ਪੂਰੀ ਤਾਕਤ ਰੱਖਦੀਆਂ ਹਨ, ਹਾਲਾਂਕਿ ਇਹ ਇੱਕ ਹਲਕਾ ਫਾਇਟਰ ਪਲੇਨ ਹੈ ਇਸ ਲਈ ਇਸ ਨਾਲ ਦੁਸ਼ਮਨ ਉੱਤੇ ਵਾਰ ਕਰਨਾ ਵੀ ਆਸਾਨ ਹੋ ਜਾਂਦਾ ਹੈ।
Rajnath Singh
ਇਹ ਚੀਨ ਅਤੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਆਪਣੇ ਦੇਸ਼ ਵਿੱਚ ਬਣੇ ਤੇਜਸ ਦੇ ਵਿਕਾਸ ਨਾਲ ਜੁੜੇ ਅਧਿਕਾਰੀਆਂ ਦਾ ਹੌਸਲਾ ਵਧਾਉਣ ਦੇ ਉਦੇਸ਼ ਨਾਲ ਰੱਖਿਆ ਮੰਤਰੀ ਇਸ ਹਲਕੇ ਲੜਾਕੂ ਜਹਾਜ਼ ਵਿੱਚ ਉਡਾਨ ਭਰਨਗੇ। ਅਧਿਕਾਰੀ ਨੇ ਦੱਸਿਆ ਸੀ। ‘‘ਉਨ੍ਹਾਂ ਦੇ ਇਸ ਕਦਮ ਨਾਲ ਭਾਰਤੀ ਹਵਾਈ ਫੌਜ ਦੇ ਉਨ੍ਹਾਂ ਪਾਇਲਟਾਂ ਦਾ ਮਨੋਬਲ ਵੀ ਵਧੇਗਾ ਜੋ ਇਹ ਜਹਾਜ਼ ਉੱਡਾ ਰਹੇ ਹਨ।