
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਪ੍ਰਦੇਸ਼ ਵਿਚ ਹਵਾਈ ਫ਼ੌਜ ਜਹਾਜ਼ ਏ-ਐਨ-32 ਦੇ ਹਾਦਸੇ ਵਿਚ ਜਾਣ ਗਵਾਉਣ ਵਾਲੇ ਹਵਾਈ ਸੈਨਿਕਾਂ ਨੂੰ ਸ਼ੁੱਕਰਵਾਰ ਨੂੰ..
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਪ੍ਰਦੇਸ਼ ਵਿਚ ਹਵਾਈ ਫ਼ੌਜ ਜਹਾਜ਼ ਏ-ਐਨ-32 ਦੇ ਹਾਦਸੇ ਵਿਚ ਜਾਣ ਗਵਾਉਣ ਵਾਲੇ ਹਵਾਈ ਫ਼ੌਜੀਆਂ ਨੂੰ ਸ਼ੁੱਕਰਵਾਰ ਨੂੰ ਇੱਥੇ ਸ਼ਰਧਾਂਜਲੀ ਦਿੱਤੀ। ਹਵਾਈ ਫ਼ੌਜ ਦੇ ਇਨ੍ਹਾਂ ਬਹਾਦਰਾਂ ਦੀਆਂ ਲਾਸ਼ਾਂ ਅੱਜ ਤੜਕੇ ਇਥੇ ਪਾਲਮ ਹਵਾਈ ਅੱਡੇ 'ਤੇ ਲਿਆਂਦੀਆਂ ਗਈਆਂ। ਜਿੱਥੇ ਰੱਖਿਆ ਮੰਤਰੀ ਨੇ ਸਵੇਰੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
Defence Minister Rajnath pays tribute
ਰੱਖਿਆ ਮੰਤਰੀ ਦੇ ਨਾਲ ਹਵਾਈ ਫ਼ੌਜ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ। ਇਹ ਜਹਾਜ਼ ਤਿੰਨ ਜੂਨ ਨੂੰ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ 13 ਹਵਾਈ ਫ਼ੌਜੀ ਸਵਾਰ ਸਨ ਅਤੇ ਸਭ ਦੀ ਇਸ ਹਾਦਸੇ ਵਿਚ ਜਾਨ ਚਲੀ ਗਈ ਸੀ। ਲੱਗਭੱਗ ਇਕ ਹਫ਼ਤੇ ਪਹਿਲਾਂ ਇਸਦੇ ਮਲਬੇ ਦਾ ਪਤਾ ਲੱਗਿਆ ਸੀ ਅਤੇ ਇਸ ਬਹਾਦਰਾਂ ਦੇ ਮ੍ਰਿਤਕ ਸਰੀਰ ਵੀਰਵਾਰ ਨੂੰ ਅਸਮ ਦੇ ਜੋਰਹਾਟ ਹਵਾਈ ਫ਼ੌਜ ਸਟੇਸ਼ਨ ਲਿਆਂਦੇ ਗਏ ਸਨ।
Defence Minister Rajnath pays tribute
ਜੋਰਹਾਟ ਤੋਂ ਹਵਾਈ ਫ਼ੌਜੀਆਂ ਦੇ ਮ੍ਰਿਤਕ ਸਰੀਰਾਂ ਨੂੰ ਟ੍ਰਾਂਸਪੋਰਟ ਜਹਾਜ਼ ਸੀ - 130 ਵਿਚ ਰਾਤ ਨੂੰ ਹੀ ਲਖਨਊ, ਪਾਲਮ, ਅੰਬਾਲਾ, ਤ੍ਰਿਵੇਂਦਰਮ ਅਤੇ ਸੁਲੁਰ ਲਿਜਾਇਆ ਗਿਆ। ਇਨ੍ਹਾਂ ਥਾਵਾਂ ਤੋਂ ਮ੍ਰਿਤਕ ਸਰੀਰਾਂ ਨੂੰ ਹਵਾਈ ਫ਼ੌਜੀਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਲਿਜਾਇਆ ਜਾਵੇਗਾ।