
ਰਾਮਨਾਥ ਕੋਵਿੰਦ ਨੇ ਕਿਹਾ ਕਈ ਸੁਝਾਅ ਮਿਲਣ ਤੋਂ ਬਾਅਦ ਤਿਆਰ ਕੀਤੀ ਗਈ ਨਵੀਂ ਸਿੱਖਿਆ ਨੀਤੀ
ਨਵੀਂ ਦਿੱਲੀ: ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਗਲੋਬਲ ਪ੍ਰਣਾਲੀ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ। ਇਹ ਨੀਤੀ ਸਾਰਿਆਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰ ਕੇ ਇਕ ਨਵੇਂ ਸਮਾਜ ਨੂੰ ਵਿਕਸਤ ਕਰਨ ਲਈ ਤਿਆਰ ਕੀਤੀ ਗਈ ਹੈ।
Ram Nath Kovind
ਸਿੱਖਿਆ ਮੰਤਰਾਲੇ ਵਲੋਂ ਆਯੋਜਿਤ ਇਕ ਕਾਨਫ਼ਰੰਸ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਿੱਸਾ ਲਿਆ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ, ‘2.5 ਲੱਖ ਗ੍ਰਾਮ ਪੰਚਾਇਤਾਂ, 12,500 ਤੋਂ ਜ਼ਿਆਦਾ ਸਥਾਨਕ ਇਕਾਈਆਂ ਅਤੇ ਲਗਭਗ 675 ਜ਼ਿਲ੍ਹਿਆਂ ਦੀ ਵਿਆਪਕ ਹਿੱਸੇਦਾਰੀ ਅਤੇ 2 ਲੱਖ ਤੋਂ ਜ਼ਿਆਦਾ ਸੁਝਾਅ ਮਿਲਣ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕੀਤੀ ਗਈ’।
NEP 2020
ਉਹਨਾਂ ਕਿਹਾ ਮੈਨੂੰ ਖੁਸ਼ੀ ਹੈ ਕਿ 2018-19 ਦੇ ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ ਵਿਚ ਔਰਤਾਂ ਦਾ ਜੀਈਆਰ ਮਰਦਾਂ ਨਾਲੋਂ ਥੋੜਾ ਜ਼ਿਆਦਾ ਹੈ। ਹਾਲਾਂਕਿ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਅਤੇ ਤਕਨੀਕੀ ਸਿੱਖਿਆ 'ਚ ਮਹਿਲਾ ਵਿਦਿਆਰਥੀਆਂ ਦੀ ਹਿੱਸੇਦਾਰੀ ਵਿਸ਼ੇਸ਼ ਰੂਪ 'ਚ ਘੱਟ ਹੈ। ਇਸ ਨੂੰ ਦਰੁਸਤ ਕਰਨ ਦੀ ਲੋੜ ਹੈ।
Education
ਰਾਸ਼ਟਰਪਤੀ ਨੇ ਕਿਹਾ ਮੈਨੂੰ ਯਕੀਨ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਵੇਗੀ। ਇਹ ਨਾ ਸਿਰਫ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਕਰੇਗੀ ਬਲਕੇ ਦੇਸ਼ ਨੂੰ ਆਤਮ ਨਿਰਭਰ ਬਣਨ ਲਈ ਤਿਆਰ ਕਰੇਗੀ। ਉਹਨਾਂ ਕਿਹਾ ਇਸ ਨੀਤੀ ਤਹਿਤ ਵਿਦਿਆਰਥੀਆਂ ਵਿਚ ਰੱਟਾ ਮਾਰਨ ਦੀ ਆਦਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
President of India Ram Nath Kovind
ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਡਾਕਟਰ ਆਰਪੀ ਨਿਸ਼ੰਕ, ਸਿੱਖਿਆ ਮੰਤਰਾਲੇ ਨਾਲ ਸਬੰਧਤ ਅਧਿਕਾਰੀਆਂ ਅਤੇ ਨੀਤੀ ਨਿਰਮਾਣ ਨੂੰ ਪੂਰਾ ਕਰਨ ਲਈ ਹੋਰ ਸੰਸਥਾਵਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਐਨਈਪੀ-2020 ਤਿਆਰ ਕਰਨ ਵਾਲੇ ਡਾਕਟਰ ਕਸਤੂਰੀਰੰਗਨ ਅਤੇ ਉਹਨਾਂ ਦੀ ਟੀਮ ਨੂੰ ਖ਼ਾਸ ਤੌਰ ‘ਤੇ ਵਧਾਈ ਦਿੱਤੀ।