
ਪੁਤੂਰ ਜਬਰ ਜਨਾਹ ਅਤੇ ਧੋਖਾਧੜੀ ਮਾਮਲੇ ’ਚ ਆਈ ਡੀ.ਐਨ.ਏ. ਦੀ ਰੀਪੋਰਟ
Krishna J. Rao is the only one who raped her Karnataka news: ਕਰਨਾਟਕ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਡੀ.ਐਨ.ਏ. ਟੈਸਟ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਪੁਤੂਰ ਨਗਰ ਕੌਂਸਲ ਦੇ ਮੈਂਬਰ ਪੀ.ਜੀ. ਜਗਨਿਵਾਸ ਰਾਓ ਦਾ ਬੇਟਾ ਕ੍ਰਿਸ਼ਨਾ ਜੇ. ਰਾਓ ਹੀ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਦੀ ਇਕ ਪੀੜਤਾ ਦੇ ਬੱਚੇ ਦਾ ਪਿਤਾ ਹੈ। ਇਸ ਮਾਮਲੇ ਵਿਚ ਦੋਸ਼ ਲਗਾਏ ਗਏ ਹਨ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਕ੍ਰਿਸ਼ਨਾ ਰਾਓ ਨੇ ਇਕ ਸਾਬਕਾ ਸਹਿਪਾਠੀ ਨਾਲ ਵਿਆਹ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਉਸ ਨਾਲ ਜਿਨਸੀ ਸੋਸ਼ਣ ਕੀਤਾ ਸੀ। ਔਰਤ ਨੇ ਇਸ ਸਾਲ 28 ਜੂਨ ਨੂੰ ਜਨਮ ਦਿਤਾ ਸੀ।
ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ.ਐਨ.ਏ. ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ। ਰਾਓ ਨੂੰ ਵਿਆਹ ਦੇ ਝੂਠੇ ਵਾਅਦੇ ਦੇ ਤਹਿਤ ਵਾਰ-ਵਾਰ ਜਬਰ ਜਨਾਹ ਅਤੇ ਜਿਨਸੀ ਸੰਬੰਧਾਂ ਨਾਲ ਸਬੰਧਤ ਭਾਰਤੀ ਨਿਆਯ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ ਤਹਿਤ 5 ਜੁਲਾਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੇ ਪਿਤਾ ਨੂੰ ਵੀ ਪੁਲਿਸ ਤੋਂ ਬਚਣ ਵਿਚ ਕਥਿਤ ਤੌਰ ਉਤੇ ਮਦਦ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਕਰਨਾਟਕ ਹਾਈ ਕੋਰਟ ਨੇ 3 ਸਤੰਬਰ ਨੂੰ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ ਦੇ ਦਿਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਰਿਸ਼ਤਾ ‘ਸਹਿਮਤੀ ਨਾਲ ਜਾਪਦਾ ਹੈ’, ਜਦਕਿ ਦੋਸ਼ਾਂ ਦੀ ਮੁਕੱਦਮੇ ਵਿਚ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਚਾਰਜਸ਼ੀਟ ਦਾਇਰ ਕਰ ਲਈ ਹੈ। ਸ਼ਿਕਾਇਤ ਮੁਤਾਬਕ ਰਾਓ ਅਤੇ ਔਰਤ ਸਕੂਲ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ।
ਉਸ ਨੇ ਦੋਸ਼ ਲਾਇਆ ਕਿ ਉਸ ਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ। ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਦੇ ਪਰਵਾਰ ਨੇ ਪਹਿਲਾਂ ਵਿਆਹ ਲਈ ਸਹਿਮਤੀ ਦਿਤੀ ਪਰ ਬਾਅਦ ਵਿਚ ਇਨਕਾਰ ਕਰ ਦਿਤਾ, ਜਿਸ ਕਾਰਨ ਉਸ ਦੇ ਪਰਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ। (ਪੀਟੀਆਈ)