ਦਿਵਿਆ ਅਗਰਵਾਲ ਬਣੀ ਬਿੱਗ ਬੌਸ OTT ਦੀ Winner, ਦੋਸਤਾਂ ਤੇ ਪਰਿਵਾਰ ਨਾਲ ਮਨਾਇਆ ਜਿੱਤ ਦਾ ਜਸ਼ਨ
Published : Sep 19, 2021, 4:32 pm IST
Updated : Sep 19, 2021, 4:32 pm IST
SHARE ARTICLE
Divya Aggarwal Bigg Boss OTT Winner
Divya Aggarwal Bigg Boss OTT Winner

ਨਿਸ਼ਾਂਤ ਸ਼ੋਅ ਦੇ ਪਹਿਲੇ ਰਨਰਅਪ ਬਣੇ।

 

ਮੁੰਬਈ: ਅਦਾਕਾਰਾ ਦਿਵਿਆ ਅਗਰਵਾਲ (Divya Aggarwal) ਨੇ ਬਿੱਗ ਬੌਸ ਓਟੀਟੀ (Bigg Boss OTT) ਦਾ ਪਹਿਲਾ ਸੀਜ਼ਨ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 18 ਸਤੰਬਰ ਨੂੰ ਬਿੱਗ ਬੌਸ ਓਟੀਟੀ ਦੇ ਹੋਏ ਗ੍ਰੈਂਡ ਫਿਨਾਲੇ ਵਿਚ ਦਿਵਿਆ ਨੇ ਇਹ ਖਿਤਾਬ ਜਿੱਤਿਆ (Winner)। ਇਸਦੇ ਨਾਲ ਹੀ ਉਸ ਨੂੰ 25 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਦਿਵਿਆ ਨੇ ਇਸ ਜਿੱਤ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਅਤੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਹੁਣ ਗਰੀਬਾਂ- ਦਲਿਤਾਂ ਨੂੰ ਗੁੰਮਰਾਹ ਨਹੀਂ ਕਰ ਸਕੇਗੀ ਕਾਂਗਰਸ ਸਰਕਾਰ ਤੇ ਬਾਦਲ: ਸਰਬਜੀਤ ਮਾਣੂੰਕੇ

PHOTOPHOTO

ਬਿੱਗ ਬੌਸ ਓਟੀਟੀ ਜਿੱਤਣ ਤੋਂ ਬਾਅਦ, ਦਿਵਿਆ ਹੁਣ ਆਪਣੇ ਬੁਆਏਫ੍ਰੈਂਡ ਵਰੁਣ ਸੂਦ (Varun Sood) ਅਤੇ ਕਰੀਬੀ ਦੋਸਤਾਂ ਅਤੇ ਪਰਿਵਾਰ ਨਾਲ ਆਪਣੀ ਜਿੱਤ ਦਾ ਜਸ਼ਨ (Celebrations) ਮਨਾ ਰਹੀ ਹੈ। ਦਿਵਿਆ ਅਗਰਵਾਲ ਦੇ ਬੁਆਏਫ੍ਰੈਂਡ ਵਰੁਣ ਸੂਦ ਅਤੇ ਰੋਡੀਜ਼ ਫੇਮ ਐਕਟਰ ਰਣਵਿਜੈ ਸਿੰਘ (Ranvijay Singh) ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦਿਵਿਆ ਦੀ ਜਿੱਤ ਦੇ ਜਸ਼ਨ ਦੇ ਵੀਡੀਓ ਸਾਂਝੇ ਕੀਤੇ ਹਨ। ਵੀਡੀਓ ਵਿਚ, ਬਿੱਗ ਬੌਸ ਓਟੀਟੀ ਵਿਜੇਤਾ ਦਿਵਿਆ ਅਗਰਵਾਲ ਆਪਣੇ ਨਜ਼ਦੀਕੀ ਲੋਕਾਂ ਨਾਲ ਕੇਕ ਕੱਟ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੇ ਹਾਈ ਕਮਾਨ ਨੂੰ ਭੇਜਿਆ ਨਵੇਂ CM ਦਾ ਨਾਂ, ਥੋੜ੍ਹੀ ਦੇਰ 'ਚ ਹੋਵੇਗਾ ਐਲਾਨ  

PHOTOPHOTO

ਦੱਸ ਦੇਈਏ ਕਿ ਦਿਵਿਆ ਅਗਰਵਾਲ ਨੇ ਬਿੱਗ ਬੌਸ OTT ਦੀ ਸ਼ਾਨਦਾਰ ਟਰਾਫੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਕੀਤੀ ਹੈ। ਸ਼ੋਅ 'ਚ ਦਿਵਿਆ ਦਾ ਸਫ਼ਰ ਕਾਫ਼ੀ ਚੁਣੌਤੀਪੂਰਨ ਸੀ। ਉਸ ਨੇ ਬਿਨਾਂ ਕਿਸੇ ਕਨੈਕਸ਼ਨ ਦੇ ਆਪਣੀ ਖੇਡ ਖੇਡੀ। ਹਾਲਾਂਕਿ, ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ, ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦੀ ਟਰਾਫੀ ਜਿੱਤ ਲਈ ਹੈ। ਇਸ ਦੇ ਨਾਲ ਹੀ ਰਾਕੇਸ਼ ਬਾਪਤ, ਸ਼ਮਿਤਾ ਸ਼ੈੱਟੀ, ਦਿਵਿਆ ਅਗਰਵਾਲ, ਪ੍ਰਤੀਕ ਸਹਿਜਪਾਲ ਅਤੇ ਨਿਸ਼ਾਂਤ ਭੱਟ ਟੌਪ 5 ਵਿਚ ਸਨ। ਨਿਸ਼ਾਂਤ (Nishant Bhatt) ਸ਼ੋਅ ਦੇ ਪਹਿਲੇ ਰਨਰਅਪ ਬਣੇ।

SHARE ARTICLE

ਏਜੰਸੀ

Advertisement

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM
Advertisement