‘ਰਾਅ’ ਲੋਕਾਂ ਦਾ ਕਤਲ ਨਹੀਂ ਕਰਦਾ, ਕੈਨੇਡਾ ਦੇ ਕਦਮ ਨਾਲ ਦੁਵੱਲੇ ਸਬੰਧਾਂ ’ਤੇ ਅਸਰ ਪਵੇਗਾ : ਸਾਬਕਾ ਚੀਫ਼ ਏ.ਐੱਸ. ਦੁਲੱਟ

By : BIKRAM

Published : Sep 19, 2023, 9:24 pm IST
Updated : Sep 19, 2023, 9:27 pm IST
SHARE ARTICLE
A.S. Dullat
A.S. Dullat

ਕਿਹਾ, ਇਹ ਕਦਮ ਰੁਜ਼ਗਾਰ ਲਈ ਲੋਕਾਂ ਦੇ ਪਰਵਾਸ ਨੂੰ ਪ੍ਰਭਾਵਤ ਨਹੀਂ ਕਰਨ ਜਾ ਰਿਹਾ, ਸਿੱਖ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾ ਰਹੇ ਹਨ

ਨਵੀਂ ਦਿੱਲੀ: ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਏ.ਐਸ. ਦੁਲਟ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਵਲੋਂ ਭਾਰਤੀ ਸਫ਼ੀਰ ਨੂੰ ਕੱਢੇ ਜਾਣ ਦਾ ਦੁਵੱਲੇ ਸਬੰਧਾਂ ’ਤੇ ਅਸਰ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਖੁਫ਼ੀਆ ਏਜੰਸੀ ਲੋਕਾਂ ਦਾ ਕਤਲ ਨਹੀਂ ਕਰਦੀ। 

ਕੈਨੇਡਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਗਰਮਖ਼ਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਜਾਂਚ ਦੌਰਾਨ ਇਕ ਭਾਰਤੀ ਸਫ਼ੀਰ ਨੂੰ ਦੇਸ਼ ’ਚੋਂ ਕੱਢ ਦਿਤਾ ਹੈ।

ਟਰੂਡੋ ਨੇ ਸੰਸਦ ਨੂੰ ਦਸਿਆ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਨਿੱਝਰ ਨੂੰ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰ੍ਹੀ ’ਚ ਇਕ ਸਿੱਖ ਸਭਿਆਚਾਰਕ ਕੇਂਦਰ ਦੇ ਬਾਹਰ ਗੋਲੀ ਮਾਰ ਦਿਤੀ ਗਈ ਸੀ।

ਕੈਨੇਡਾ ਦੇ ਇਸ ਕਦਮ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਮੰਗਲਵਾਰ ਨੂੰ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦਾ ਐਲਾਨ ਕੀਤਾ।

ਦੁਲਟ ਨੇ ਕਿਹਾ, ‘‘ਕਿਸੇ ਡਿਪਲੋਮੈਟ ਨੂੰ ‘ਅਣਇੱਛਤ’ ਵਿਅਕਤੀ ਕਰਾਰ ਦੇਣਾ ਜਾਂ ਇਸ ਤਰ੍ਹਾਂ ਕੱਢਣ ਦੀਆਂ ਅਜਿਹੀਆਂ ਘਟਨਾਵਾਂ ਨਿਯਮਿਤ ਤੌਰ ’ਤੇ ਵਾਪਰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸੰਸਦ ’ਚ ਇਸ ਦਾ ਐਲਾਨ ਕੀਤਾ।’’

ਖੁਫ਼ੀਆ ਬਿਊਰੋ ਵਿਚ ਲੰਮਾ ਤਜਰਬਾ ਰੱਖਣ ਵਾਲੇ ਦੁਲਟ ਨੇ ਕਿਹਾ, ‘‘ਅਸੀਂ ਅਜਿਹੀਆਂ ਗੱਲਾਂ ਨਹੀਂ ਕਰਦੇ। ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਅਸੀਂ ਲੋਕਾਂ ਨੂੰ ਨਹੀਂ ਮਾਰਦੇ।’’

ਦੁਲਟ ਨੇ ਸੰਸਦ ’ਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਚਿੰਤਾ ਜ਼ਾਹਰ ਕੀਤੀ ਕਿ ‘ਕੈਨੇਡੀਅਨ ਸੁਰੱਖਿਆ ਏਜੰਸੀਆਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੇ ਏਜੰਟ ਦੀ ਭੂਮਿਕਾ ਵਿਚਾਲੇ ਸੰਭਾਵੀ ਸਬੰਧ ਦੇ ਮਜ਼ਬੂਤ ​​ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ।’

ਉਨ੍ਹਾਂ ਕਿਹਾ ਕਿ ਭਾਰਤ ਵੀ ਸਫ਼ੀਰਾਂ ਨੂੰ ਕੱਢਦਾ ਹੈ ਪਰ ਅਸੀਂ ਸੰਸਦ ’ਚ ਇਸ ਦਾ ਐਲਾਨ ਕਦੇ ਨਹੀਂ ਕੀਤਾ। ਦੁਲਟ ਨੇ ਕਿਹਾ, ‘‘ਆਮ ਤੌਰ ’ਤੇ, ਸਬੰਧਤ ਵਿਅਕਤੀ ਨੂੰ ਸ਼ਾਂਤੀਪੂਰਵਕ ਵਾਪਸ ਭੇਜਿਆ ਜਾਂਦਾ ਹੈ। ਜੇਕਰ ਕੋਈ ਸਮੱਸਿਆ ਸੀ ਤਾਂ ਸਾਡੇ ਅਧਿਕਾਰੀ ਨੂੰ ਵਾਪਸ ਭੇਜਿਆ ਜਾ ਸਕਦਾ ਸੀ। ਇਹ ਕਦਮ ਕੈਨੇਡਾ ਨਾਲ ਦੁਵੱਲੇ ਸਬੰਧਾਂ ਨੂੰ ਪ੍ਰਭਾਵਤ ਕਰੇਗਾ।’’

ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦੋ ਵਾਰ ਭਾਰਤ ਦਾ ਦੌਰਾ ਕੀਤਾ ਪਰ ਉਨ੍ਹਾਂ ਦਾ ਕੋਈ ਵੀ ਦੌਰਾ ਸਫਲ ਨਹੀਂ ਹੋਇਆ। ਦੁਲਤ ਨੇ ਕਿਹਾ, ‘‘ਧਾਰਣਾ ਇਹ ਹੈ ਕਿ ਉਹ ਸਾਡੀ ਗੱਲ ਨਹੀਂ ਸੁਣਦੇ। ਸਾਡੀ ਚਿੰਤਾ ਇਹ ਹੈ ਕਿ ਉਥੇ ਖਾਲਿਸਤਾਨੀ ਹਨ। ਕੈਨੇਡਾ, ਉੱਤਰੀ ਅਮਰੀਕਾ ਅਤੇ ਬਰਤਾਨੀਆ ’ਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਲੋਕ ਹਨ।’’

ਸਾਬਕਾ ਰਾਅ ਮੁਖੀ ਨੇ ਕਿਹਾ ਕਿ ਜੇਕਰ ਕੈਨੇਡੀਅਨ ਸਰਕਾਰ ਕਿਸੇ ਸਫ਼ੀਰ ਨੂੰ ਹਟਾਉਣਾ ਚਾਹੁੰਦੀ ਸੀ, ਤਾਂ ਇਹ ਸ਼ਾਂਤੀਪੂਰਵਕ ਕੀਤਾ ਜਾ ਸਕਦਾ ਸੀ ਅਤੇ ਟਰੂਡੋ ਵੱਧ ਤੋਂ ਵੱਧ ਇਹ ਕਰ ਸਕਦੇ ਸਨ ਕਿ ‘ਸਾਡੇ ਪ੍ਰਧਾਨ ਮੰਤਰੀ’ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਇਕ ਸਫ਼ੀਰ ਦੀਆਂ ਗਤੀਵਿਧੀਆਂ ਉਚਿਤ ਨਹੀਂ ਹਨ।

ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਕੈਨੇਡੀਅਨ ਪਾਰਲੀਮੈਂਟ ’ਚ ਇਸ ਐਲਾਨ ਦਾ ਕਾਰਨ ਕੀ ਸੀ। ਤੁਰਤ ਇਸ ਦਾ ਆਪਸੀ ਸਬੰਧਾਂ ’ਤੇ ਅਸਰ ਪਵੇਗਾ ਪਰ ਮੈਨੂੰ ਭਰੋਸਾ ਹੈ ਕਿ ਇਕ ਬਿਹਤਰ ਸਮਝ ਕਾਇਮ ਹੋਵੇਗੀ ਅਤੇ ਕੈਨੇਡੀਅਨ ਲੋਕ ਇਸ ਨੂੰ ਸਮਝਣਗੇ।’’

ਦੁਲਟ ਇਸ ਗੱਲ ਨਾਲ ਸਹਿਮਤ ਨਹੀਂ ਦਿਸੇ ਕਿ ਇਹ ਕਦਮ ਰੁਜ਼ਗਾਰ ਲਈ ਲੋਕਾਂ ਦੇ ਪਰਵਾਸ ਨੂੰ ਪ੍ਰਭਾਵਤ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਗਲੇ ਕੁਝ ਮਹੀਨਿਆਂ ’ਚ ਜੇ ਕੈਨੇਡਾ ਨੇ ਭਾਰਤੀ ਪ੍ਰਵਾਸੀਆਂ ਦਾ ਸਵਾਗਤ ਨਹੀਂ ਕੀਤਾ, ਤਾਂ ਉਹ ਅਮਰੀਕਾ ਚਲੇ ਜਾਣਗੇ। ਜਾਣ ਲਈ ਬਹੁਤ ਸਾਰੀਆਂ ਥਾਵਾਂ ਹਨ। ਸਿੱਖ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾ ਰਹੇ ਹਨ।’’

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement