Chandigarh News: ਦੱਸਿਆ ਜਾਂਦਾ ਹੈ ਕਿ ਮਹਿੰਦਰ ਸਿੰਘ ਦੇ ਬੈੱਡ ਅਤੇ ਅਲਮਾਰੀ ਦੇ ਅੰਦਰੋਂ ਹੀਰੇ ਮਿਲੇ ਹਨ।
Diamonds and jewelery worth Rs 12 crore recovered from former IAS's house: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਆਈਏਐਸ ਅਧਿਕਾਰੀ ਅਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਅਤੇ ਚੇਅਰਮੈਨ ਸਰਦਾਰ ਮਹਿੰਦਰ ਸਿੰਘ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
ਚੰਡੀਗੜ੍ਹ 'ਚ ਉਸ ਦੀ ਆਲੀਸ਼ਾਨ ਰਿਹਾਇਸ਼ ਸਮੇਤ ਦਿੱਲੀ, ਨੋਇਡਾ, ਮੇਰਠ ਅਤੇ ਗੋਆ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿਚ ਕਰੋੜਾਂ ਦੀ ਨਕਦੀ, ਹੀਰੇ, ਗਹਿਣੇ, ਸੋਨੇ ਦੇ ਗਹਿਣੇ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ।
ਦੱਸ ਦਈਏ ਕਿ ਮੰਗਲਵਾਰ ਨੂੰ ਈਡੀ ਦੀ ਟੀਮ ਨੇ ਮੇਰਠ 'ਚ ਸ਼ਾਰਦਾ ਐਕਸਪੋਰਟ ਗਰੁੱਪ ਦੇ ਮਾਲਕ ਜਤਿੰਦਰ ਗੁਪਤਾ ਦੇ ਅਦਾਰਿਆਂ 'ਤੇ ਛਾਪੇਮਾਰੀ ਕੀਤੀ ਸੀ, ਬੁੱਧਵਾਰ ਤੱਕ ਜਾਂਚ ਪੂਰੀ ਹੋ ਗਈ ਸੀ, ਜਿਸ ਤੋਂ ਬਾਅਦ ਮਹਿੰਦਰ ਸਿੰਘ ਦੇ ਘਰ ਸਮੇਤ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਈਡੀ ਦੀ ਟੀਮ ਨੇ ਮੇਰਠ ਸਥਿਤ ਸ਼ਾਰਦਾ ਐਕਸਪੋਰਟਸ ਦੇ ਮਾਲਕ, ਉਸ ਨਾਲ ਜੁੜੇ ਲੋਕਾਂ ਅਤੇ ਮੇਰਠ, ਦਿੱਲੀ, ਚੰਡੀਗੜ੍ਹ ਅਤੇ ਗੋਆ ਵਿੱਚ ਉਸ ਦੀਆਂ ਯੋਜਨਾਵਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ।
ਈਡੀ ਦੇ ਸੂਤਰਾਂ ਅਨੁਸਾਰ ਇਸ ਦੌਰਾਨ ਮਿਲੇ ਕਈ ਦਸਤਾਵੇਜ਼ਾਂ ਤੋਂ ਅਹਿਮ ਜਾਣਕਾਰੀ ਮਿਲੀ ਹੈ, ਇਸ ਤੋਂ ਬਾਅਦ ਹੀ ਈਡੀ ਦੀਆਂ ਦੋ ਟੀਮਾਂ ਨੇ 2011 'ਚ ਨੋਇਡਾ ਦੇ ਸੀਈਓ ਅਤੇ ਚੇਅਰਮੈਨ ਰਹੇ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ 'ਤੇ ਛਾਪਾ ਮਾਰਿਆ। ਜਿੱਥੋਂ ਬੁੱਧਵਾਰ ਨੂੰ ਕਰੋੜਾਂ ਰੁਪਏ ਦੀ ਜਾਇਦਾਦ ਬਰਾਮਦ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਮਹਿੰਦਰ ਸਿੰਘ ਦੇ ਘਰੋਂ 7 ਕਰੋੜ ਰੁਪਏ ਦੇ ਹੀਰੇ ਅਤੇ 1 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਨ੍ਹਾਂ ਤੋਂ ਇਲਾਵਾ ਮੇਰਠ 'ਚ ਸ਼ਾਰਦਾ ਐਕਸਪੋਰਟ ਦੇ ਮਾਲਕ ਦੇ ਘਰ ਛਾਪੇਮਾਰੀ 'ਚ 5 ਕਰੋੜ ਰੁਪਏ ਤੋਂ ਜ਼ਿਆਦਾ ਦੇ ਹੀਰੇ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਮਹਿੰਦਰ ਸਿੰਘ ਦੇ ਬੈੱਡ ਅਤੇ ਅਲਮਾਰੀ ਦੇ ਅੰਦਰੋਂ ਹੀਰੇ ਮਿਲੇ ਹਨ।