ਸ਼੍ਰੀਨਗਰ ਦੇ ਲਾਲ ਚੌਕ ’ਤੇ 30 ਸਾਲਾਂ ’ਚ ਪਹਿਲੀ ਵਾਰ ਔਰਤਾਂ ਦੀ ਵੀ ਲਈ ਤਲਾਸ਼ੀ
Published : Oct 19, 2021, 10:25 am IST
Updated : Oct 19, 2021, 10:25 am IST
SHARE ARTICLE
 For first time in 30 years,women frisked at Srinagar’s Lal Chowk
For first time in 30 years,women frisked at Srinagar’s Lal Chowk

ਔਰਤਾਂ ਨੇ ਆਮ ਤੌਰ ’ਤੇ ਵਿਰੋਧ ਨਹੀਂ ਕੀਤਾ ਪਰ ਕੁੱਝ ਔਰਤਾਂ ਨੇ ਨਾਰਾਜ਼ਗੀ ਜਾਹਰ ਕੀਤੀ ਕਿ ਜਾਂਚ ਜਨਤਕ ਤੌਰ ’ਤੇ ਨਹੀਂ ਹੋਣੀ ਚਾਹੀਦੀ ਸੀ।

 

ਸ਼੍ਰੀਨਗਰ : ਕਸ਼ਮੀਰ ਵਿਚ ਆਮ ਨਾਗਰਿਕਾਂ ਦੀਆਂ ਹਤਿਆਵਾਂ ਦੇ ਮੱਦੇਨਜ਼ਰ, ਪਿਛਲੇ 30 ਸਾਲਾਂ ਵਿਚ ਪਹਿਲੀ ਵਾਰ, ਸੀਆਰਪੀਐਫ਼ ਦੀਆਂ ਮਹਿਲਾ ਕਰਮਚਾਰੀਆਂ ਨੇ ਸਹਿਰ ਦੇ ਲਾਲ ਚੌਕ ਇਲਾਕੇ ਵਿਚ ਔਰਤਾਂ ਤਲਾਸ਼ੀ ਲਈ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੀਆਂ ਮਹਿਲਾ ਕਰਮਚਾਰੀਆਂ ਨੇ ਸ਼ਹਿਰ ਦੇ ਲਾਲ ਚੌਕ ਖੇਤਰ ਵਿਚੋਂ ਲੰਘਣ ਵਾਲੀਆਂ ਔਰਤਾਂ ਦੇ ਬੈਗ ਦੀ ਜਾਂਚ ਕੀਤੀ। ਔਰਤਾਂ ਨੇ ਆਮ ਤੌਰ ’ਤੇ ਵਿਰੋਧ ਨਹੀਂ ਕੀਤਾ ਪਰ ਕੁੱਝ ਔਰਤਾਂ ਨੇ ਨਾਰਾਜ਼ਗੀ ਜਾਹਰ ਕੀਤੀ ਕਿ ਜਾਂਚ ਜਨਤਕ ਤੌਰ ’ਤੇ ਨਹੀਂ ਹੋਣੀ ਚਾਹੀਦੀ ਸੀ।

ਫਰੀਦਾ ਨਾਂ ਦੀ ਔਰਤ ਨੇ ਕਿਹਾ, “ਔਰਤਾਂ ਕੋਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਨਿਜੀ ਹਨ ... ਸੀਆਰਪੀਐਫ਼ ਦੀਆਂ ਟੀਮਾਂ ਨੂੰ ਜਾਂਚ ਲਈ ਇਕ ਅਸਥਾਈ ਜਗ੍ਹਾ ਬਣਾਉਣੀ ਚਾਹੀਦੀ ਸੀ ਤਾਂ ਜੋ ਨਿਜੱਤਾ ਬਣਾਈ ਰੱਖੀ ਜਾ ਸਕੇ।’’ ਉਸ ਨੇ ਕਿਹਾ ਕਿ ਉਸ ਨੂੰ ਤਲਾਸ਼ੀ ਨਾਲ ਨਹੀਂ ਬਲਕਿ ਜਾਂਚ ਦੇ ਢੰਗ ਨਾਲ ਸਮੱਸਿਆ ਹੈ। ਇਸ ਤੋਂ ਪਹਿਲਾਂ ਕਸ਼ਮੀਰ ਵਿਚ ਔਰਤਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ ਸੀ। ਪਰ ਪਿਛਲੇ ਕੁੱਝ ਦਿਨਾਂ ਵਿਚ ਗ਼ੈਰ-ਸਥਾਨਕ ਮਜਦੂਰਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਬਾਅਦ ਇਸਦੀ ਸੁਰੂਆਤ ਕੀਤੀ ਗਈ ਹੈ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement