
ਓਡੀਸ਼ਾ ਦੇ ਜਾਜਪੁਰ ਇਲਾਕੇ 'ਚ ਰੌਂਗਟੇ ਖੜੇ ਕਰ ਦੇਣ ਵਾਲਾ ਸਾਮਲਾ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਨੂੰ ਦਸ ਵੱਢੇ ਹੋਏ ਹੱਥ ਬਰਾਮਦ ਹੋਏ ਹਨ।ਇਸ ਘਟਨਾ...
ਓਡੀਸ਼ਾ (ਭਾਸ਼ਾ): ਓਡੀਸ਼ਾ ਦੇ ਜਾਜਪੁਰ ਇਲਾਕੇ 'ਚ ਰੌਂਗਟੇ ਖੜੇ ਕਰ ਦੇਣ ਵਾਲਾ ਸਾਮਲਾ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਨੂੰ ਦਸ ਵੱਢੇ ਹੋਏ ਹੱਥ ਬਰਾਮਦ ਹੋਏ ਹਨ।ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ।ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਹੱਥ 2006 'ਚ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਆਦਿਵਾਸੀਆਂ ਦੇ ਹੋ ਸੱਕਦੇ ਹਨ।
chopped hands found
ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿਚ ਭਾਰੀ ਗਿਣਤੀ 'ਚ ਪੁਲਿਸ ਕਰਮੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਕਾਲਿੰਗਾ ਨਗਰ ਵਿਚ ਸਟੀਲ ਪਲਾਂਟ ਲਈ ਭੂਮੀ ਅਕਵਾਇਰ ਖਿਲਾਫ ਆਦਿਵਾਸੀਆਂ ਨੇ ਜਨਵਰੀ 2006 ਵਿਚ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ 'ਚ ਪਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ ਜਿਸ ਤੋਂ ਬਾਅਦ ਇਸ ਘਟਨਾ ਵਿਚ 13 ਤੋਂ ਜ਼ਿਆਦਾ ਆਦਿਵਾਸੀ ਮਾਰੇ ਗਏ ਸਨ।
10 chopped hands found
ਜ਼ਿਕਰਯੋਗ ਹੈ ਕਿ ਮਾਰੇ ਗਏ ਆਦਿਵਾਸੀਆਂ ਦੀ ਪਛਾਣ ਨਹੀਂ ਹੋ ਪਾਈ ਸੀ ਇਸ ਲਈ ਉਨ੍ਹਾਂ ਦੇ ਹੱਥ ਵੱਢ ਕੇ ਉਨ੍ਹਾਂ ਦੀ ਉਂਗਲੀਆਂ ਦੇ ਨਿਸ਼ਾਨ ਲਈ ਗਏ ਸਨ।ਪਰਿਕ੍ਰੀਆ ਪੂਰੀ ਹੋਣ ਤੋਂ ਬਾਅਦ ਆਦਿਵਾਸੀਆਂ ਦੇ ਪਰਵਾਰਕ ਮੈਂਬਰਾਂ ਨੂੰ ਇਹ ਹੱਥ ਦੋ ਸਾਲ ਪਹਿਲਾਂ ਸੌਂਪੇ ਗਏ ਸਨ ਪਰ ਉਨ੍ਹਾਂ ਨੇ ਇਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਨੇ ਇਸ ਹੱਥਾਂ ਦੇ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਇਸ ਲਈ ਇਸ ਹੱਥਾਂ ਨੂੰ ਇਕ ਮੈਡੀਕਲ ਬਾਕਸ ਵਿਚ ਕਲੱਬ ਦੇ ਅੰਦਰ ਰੱਖਿਆ ਗਿਆ ਸੀ।
ਐਸਪੀ ਸੀਐਸ ਮੀਨਾ ਨੇ ਦੱਸਿਆ ਕਿਸ਼ਨੀਵਾਰ ਨੂੰ ਕੁੱਝ ਸ਼ਰਾਰਤੀ ਅਨਸਰਾ ਨੇ ਕਲਬ ਦੀ ਖਿੜਕੀ ਤੋੜੀ ਅਤੇ ਅੰਦਰ ਦਾਖਲ ਹੋਏ।ਜਿਸ ਤੋਂ ਬਾਅਦ ਉਹ ਲੋਕ ਮੈਡੀਕਲ ਬਾਕਸ ਚੁੱਕ ਕੇ ਲੈ ਗਏ ਸਨ ਅਤੇ ਸ਼ਰਾਰਤੀ ਅਨਸਰਾ ਇਸ ਨੂੰ ਜਾਜਪੁਰ ਵਿਚ ਲੈ ਜਾ ਕੇ ਸੁੱਟ ਦਿਤਾ।ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਇਹ ਹੱਥ ਮਿਲੇ ਤਾਂ ਹੜਕੰਪ ਮੱਚ ਗਿਆ ਅਤੇ ਨੇੜੇ- ਤੇੜੇ ਦੇ ਇਲਾਕੇ ਵਿਚ ਹੜਕੰਪ ਮੰਚ ਗਿਆ। ਦੱਸ ਦਈਏ ਕਿ ਭਾਰੀ ਪੁਲਿਸ ਤੈਨਾਤ ਹੋਣ ਕਰ ਕੇ ਲੋਕਾਂ ਤੇ ਕਾਬੂ ਪਾਇਆ ਗਿਆ ਜਦੋਂ ਕਿ ਇਸ ਮਾਮਲੇ ਵਿਚ ਕੋਈ ਐਫਆਈਆਰ ਦਰਜ ਨਹੀਂ ਹੋਈ।