ਹੁਣ ਕਿਸਾਨਾਂ ਨੂੰ ਲੱਗਣਗੀਆਂ ਮੌਜਾਂ, ਮੋਦੀ ਸਰਕਾਰ ਖਾਤਿਆਂ 'ਚ ਪਾਵੇਗੀ ਕਰੋੜਾਂ ਰੁਪਏ

ਏਜੰਸੀ
Published Nov 19, 2019, 4:08 pm IST
Updated Nov 19, 2019, 4:08 pm IST
ਇਸ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 53 ਹਜ਼ਾਰ ਕਰੋੜ ਹੋਰ ਸਹਾਇਤਾ ਮਿਲੇਗੀ। ਮੋਦੀ ਸਰਕਾਰ 24 ਫਰਵਰੀ 2020 ਤੋਂ ਪਹਿਲਾਂ ਇਸ
Farmers
 Farmers

ਨਵੀਂ ਦਿੱਲੀ : ਇਸ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 53 ਹਜ਼ਾਰ ਕਰੋੜ ਹੋਰ ਸਹਾਇਤਾ ਮਿਲੇਗੀ। ਮੋਦੀ ਸਰਕਾਰ 24 ਫਰਵਰੀ 2020 ਤੋਂ ਪਹਿਲਾਂ ਇਸ ਰਾਸ਼ੀ ਨੂੰ ਕਿਸਾਨਾਂ ਦੇ ਬੈਂਕ ਖਾਤੇ ਵਿਚ ਪਾਉਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਇਹ ਯੋਜਨਾ ਇਸ ਸਾਲ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 2019 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸੇ ਲਈ ਸਰਕਾਰ ਇਸ ਤਰੀਕ ਤੋਂ ਪਹਿਲਾਂ ਕਿਸਾਨਾਂ ਨੂੰ ਪੈਸਾ ਟ੍ਰਾਂਸਫਰ ਕਰਨਾ ਚਾਹੁੰਦੀ ਹੈ।

FarmersFarmers

Advertisement

ਭਾਰਤ ਦੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 34,000 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ। 15 ਨਵੰਬਰ ਤੱਕ 7 ਕਰੋੜ 87 ਲੱਖ ਕਿਸਾਨਾਂ ਨੇ ਲਾਭ ਪ੍ਰਾਪਤ ਕੀਤਾ ਹੈ। 6000 ਰੁਪਏ ਪ੍ਰਾਪਤ ਕਰਨ ਲਈ, 30 ਨਵੰਬਰ ਤੱਕ ਇਹ ਕੰਮ ਜ਼ਰੂਰੀ ਹੈ – ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਪ੍ਰਾਪਤ ਕਰਨ ਲਈ ਆਧਾਰ ਨੰਬਰ ਨੂੰ ਜੋੜਨ ਦੀ ਆਖ਼ਰੀ ਤਰੀਕ ਹੁਣ ਨੇੜੇ ਆ ਰਹੀ ਹੈ।

FarmersFarmers

ਜੇ ਕੋਈ ਇਸ ਨਾਲ ਜੋੜਨ ਵਿਚ ਦੇਰੀ ਕਰਦਾ ਹੈ, ਤਾਂ ਉਸ ਦੇ ਖਾਤੇ ਵਿਚ 6000 ਰੁਪਏ ਨਹੀਂ ਆਉਣਗੇ। ਇਸ ਲਈ ਮੋਦੀ ਸਰਕਾਰ ਨੇ 30 ਨਵੰਬਰ 2019 ਦੀ ਤਰੀਕ ਨਿਰਧਾਰਤ ਕੀਤੀ ਹੈ। ਜੇ ਤੁਸੀਂ ਇਸ ਸਮੇਂ ਦੌਰਾਨ ਅਜਿਹਾ ਨਹੀਂ ਕਰਦੇ ਤਾਂ 6000 ਰੁਪਏ ਦੀ ਮਦਦ ਹਾਸਲ ਨਹੀਂ ਕਰ ਸਕੋਗੇ, ਹਾਲਾਂਕਿ ਜੰਮੂ-ਕਸ਼ਮੀਰ, ਲੱਦਾਖ, ਅਸਾਮ ਅਤੇ ਮੇਘਾਲਿਆ ਦੇ ਕਿਸਾਨਾਂ ਨੂੰ 31 ਮਾਰਚ 2020 ਤੱਕ ਇਹ ਮੌਕਾ ਦਿੱਤਾ ਗਿਆ ਹੈ।

FarmersFarmers

ਜਦੋਂ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ, ਉਦੋਂ ਸਿਰਫ 12 ਕਰੋੜ ਅਜਿਹੇ ਕਿਸਾਨਾਂ ਨੂੰ ਕਵਰ ਕੀਤਾ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਸੀ। ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ 14 ਕਰੋੜ 50 ਲੱਖ ਕਿਸਾਨਾਂ ਲਈ ਯੋਜਨਾ ਨੂੰ ਹਰੀ ਝੰਡੀ ਦਿੱਤੀ। ਇਸ ਤੋਂ ਬਾਅਦ ਇਸ ਯੋਜਨਾ ਦਾ ਬਜਟ ਵਧਾ ਕੇ 87 ਹਜ਼ਾਰ ਕਰੋੜ ਕਰ ਦਿੱਤਾ ਗਿਆ। ਇਸ ਵਿਚੋਂ ਹੁਣ ਤੱਕ ਸਿਰਫ 34000 ਕਰੋੜ ਰੁਪਏ ਖਰਚ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement