ਬੀਮਾ ਰਾਸ਼ੀ ਦੇ ਲਾਲਚ 'ਚ ਪੁੱਤਰ ਨੇ ਸੁਪਾਰੀ ਦੇ ਕੇ ਕਰਵਾ ਦਿੱਤਾ ਪਿਤਾ ਦਾ ਕੀਤਾ ਕਤਲ
Published : Nov 19, 2022, 5:20 pm IST
Updated : Nov 19, 2022, 5:22 pm IST
SHARE ARTICLE
Image
Image

ਪੁੱਤਰ ਨੇ ਆਪਣਾ ਗੁਨਾਹ ਕੀਤਾ ਕਬੂਲ

 

ਬੜਵਾਨੀ (ਮੱਧ ਪ੍ਰਦੇਸ਼) - ਇਸ ਜ਼ਿਲ੍ਹੇ 'ਚ ਇੱਕ ਨੌਜਵਾਨ ਨੇ ਦੁਰਘਟਨਾ ਬੀਮੇ ਦੀ ਰਾਸ਼ੀ ਦੇ ਲਾਲਚ ਵਿੱਚ ਸੁਪਾਰੀ ਦੇ ਕੇ ਕਥਿਤ ਤੌਰ 'ਤੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। 

ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਦੀਪਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਦੋਸ਼ੀ ਅਨਿਲ ਪੰਵਾਰ 10 ਨਵੰਬਰ ਨੂੰ ਸੇਂਧਵਾ ਥਾਣੇ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਉਸ ਦੇ 52 ਸਾਲਾ ਪਿਤਾ ਛਗਨ ਪੰਵਾਰ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਟੀਮ ਜਾਂਚ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਇਹ ਕਤਲ ਦਾ ਮਾਮਲਾ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਿਆ ਹੈ ਕਿ ਜਿਸ ਵਾਹਨ ਨੇ ਛਗਨ ਪੰਵਾਰ ਨੂੰ ਟੱਕਰ ਮਾਰੀ ਸੀ, ਉਹ ਇਲਾਕੇ ਵਿੱਚ ਵਾਰ-ਵਾਰ ਚੱਕਰ ਲਗਾ ਰਿਹਾ ਸੀ।

ਦੱਸਿਆ ਗਿਆ ਹੈ ਕਿ ਛਗਨ ਹਰ ਰੋਜ਼ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਸੀ ਅਤੇ 10 ਨਵੰਬਰ ਨੂੰ ਮੁਲਜ਼ਮ ਅਨਿਲ ਨੇ ਕਥਿਤ ਸੁਪਾਰੀ ਕਾਤਲ ਕਰਨ ਸ਼ਿੰਦੇ, ਗੋਲੂ ਬਾਬਰ ਅਤੇ ਦੇਵੇਂਦਰ ਸਕਸੈਨਾ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦਾ ਪਿਤਾ ਸਵੇਰ ਦੀ ਸੈਰ ਲਈ ਗਿਆ ਹੋਇਆ ਹੈ। ਇਸ ਤੋਂ ਬਾਅਦ ਗੱਡੀ ਦੀ ਟੱਕਰ ਨਾਲ ਉਸ ਦੀ ਮੌਤ ਹੋ ਗਈ।

ਜਾਂਚ ਤੋਂ ਬਾਅਦ ਪਹਿਲੇ ਸ਼ੱਕੀ ਕਰਨ ਸ਼ਿੰਦੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਛਗਨ ਪੰਵਾਰ ਦੇ ਬੇਟੇ ਨੇ ਉਸ ਨੂੰ ਇਸ ਕੰਮ ਬਦਲੇ 2.5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।

ਅੰਬੇਡਕਰ ਕਲੋਨੀ ਸੇਂਧਵਾ ਦੇ ਰਹਿਣ ਵਾਲੇ ਅਨਿਲ ਨੇ 10 ਲੱਖ ਰੁਪਏ ਦੀ ਦੁਰਘਟਨਾ ਬੀਮਾ ਰਾਸ਼ੀ ਦੇ ਲਾਲਚ ਵਿੱਚ ਆ ਕੇ 2.5 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾਉਣਾ ਸਵੀਕਾਰ ਕਰ ਲਿਆ ਹੈ।

ਚਾਰੋਂ ਮੁਲਜ਼ਮਾਂ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ 'ਚ ਹਨ, ਅਤੇ ਮਾਮਲੇ ਦੀਆਂ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ। 

Location: India, Madhya Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement