The Sabarmati Report : ਮੱਧ ਪ੍ਰਦੇਸ਼ ਸਰਕਾਰ ‘ਸਾਬਰਮਤੀ ਰੀਪੋਰਟ’ ਫਿਲਮ ਨੂੰ ਟੈਕਸ ਮੁਕਤ ਕਰੇਗੀ 

By : BALJINDERK

Published : Nov 19, 2024, 8:47 pm IST
Updated : Nov 19, 2024, 8:47 pm IST
SHARE ARTICLE
Sabarmati Report
Sabarmati Report

The Sabarmati Report : ਮੁੱਖ ਮੰਤਰੀ ਮੋਹਨ ਯਾਦਵ ਨੇ ਕੀਤਾ ਐਲਾਨ ਅਤੇ ਕਿਹਾ ਕਿ ਉਹ ਵੀ ਫ਼ਿਲਮ ਵੇਖਣਗੇ

The Sabarmati Report : ਮੱਧ ਪ੍ਰਦੇਸ਼ ਸਰਕਾਰ ਨੇ 2002 ’ਚ ਗੋਧਰਾ ਰੇਲ ਅੱਗ ਕਾਂਡ ਦੀ ਕਹਾਣੀ ’ਤੇ ਬਣੀ ਫਿਲਮ ‘ਸਾਬਰਮਤੀ ਰੀਪੋਰਟ’ ਨੂੰ ਸੂਬੇ ’ਚ ਟੈਕਸ ਮੁਕਤ ਐਲਾਨਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਅਤੇ ਕਿਹਾ ਕਿ ਉਹ ਵੀ ਫ਼ਿਲਮ ਵੇਖਣਗੇ। 

ਧੀਰਜ ਸਰਨਾ ਵਲੋਂ ਨਿਰਦੇਸ਼ਤ ਇਹ ਫਿਲਮ 2002 ਦੇ ਗੋਧਰਾ ਰੇਲ ਗੱਡੀ ਸਾੜਨ ਦੀ ਘਟਨਾ ’ਤੇ ਅਧਾਰਤ ਹੈ। ਅੱਗ ਲੱਗਣ ਨਾਲ ਗੁਜਰਾਤ ’ਚ ਫਿਰਕੂ ਦੰਗੇ ਭੜਕ ਗਏ ਸਨ। ਮੁੱਖ ਮੰਤਰੀ ਨੇ ਕਿਹਾ, ‘‘ਇਹ (ਸਾਬਰਮਤੀ ਰੀਪੋਰਟ) ਬਹੁਤ ਚੰਗੀ ਫਿਲਮ ਹੈ। ਮੈਂ ਖੁਦ ਫਿਲਮ ਵੇਖਣ ਜਾਵਾਂਗਾ। ਮੈਂ ਅਪਣੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਫਿਲਮ ਵੇਖਣ ਲਈ ਕਿਹਾ ਹੈ। ਅਸੀਂ ਇਸ ਨੂੰ ਸੂਬੇ ’ਚ ਟੈਕਸ ਮੁਕਤ ਕਰਨ ਜਾ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੂੰ ਵੇਖ ਸਕਣ।’’ ਉਨ੍ਹਾਂ ਕਿਹਾ ਕਿ ਇਹ (ਗੋਧਰਾ ਕਤਲੇਆਮ) ਅਤੀਤ ਦਾ ਕਾਲਾ ਅਧਿਆਇ ਹੈ ਅਤੇ ਫਿਲਮ ਦੇ ਜ਼ਰੀਏ ਸੱਚਾਈ ਸਾਹਮਣੇ ਆਵੇਗੀ। 

ਵਿਰੋਧੀ ਧਿਰ ’ਤੇ ਵੋਟ ਬੈਂਕ ਲਈ ਗੋਧਰਾ ਕਤਲੇਆਮ ’ਤੇ ਗੰਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਹੋਏ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਅਤੇ ਦੇਸ਼ ਦੀ ਇੱਜ਼ਤ ਬਚਾਈ ਹੈ। ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਫਿਲਮ ‘ਸਾਬਰਮਤੀ ਰੀਪੋਰਟ’ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਕ ਫਰਜ਼ੀ ਕਹਾਣੀ ਸਿਰਫ ਸੀਮਤ ਸਮੇਂ ਲਈ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਅਪਣੀ ਪੋਸਟ ’ਚ ਫਿਲਮ ‘ਸਾਬਰਮਤੀ ਰੀਪੋਰਟ’ ਦੀ ਵੀ ਤਾਰੀਫ਼ ਕੀਤੀ। (ਪੀਟੀਆਈ)

(For more news apart from Madhya Pradesh government will make the film 'Sabarmati Report' tax free News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement