
ਭਾਰਤ ਆਉਂਦੇ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਕਰਨਾ ਪੈਦਾ ਸੀ ਸਾਹਮਣਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਨੂੰ ਤੌਹਫ਼ਾ ਦਿੰਦੇ ਹੋਏ ਓਸੀਆਈ (overseas citizenship of india) ਕਾਰਡ ਰੱਖਣ ਵਾਲਿਆ ਦੇ ਲਈ ਗਾਈਡਲਾਇਨ ਵਿਚ ਢਿੱਲ ਦਿੱਤੀ ਹੈ। ਓਸੀਆਈ ਕਾਰਡ ਰੱਖਣ ਵਾਲਿਆਂ ਦੇ ਲਈ ਸਾਲ 2005 ਤੋਂ ਲਾਗੂ ਗਾਈਡਲਾਇਨ ਨੂੰ ਹੁਣ ਸਰਕਾਰ ਜੂਨ 2020 ਤੱਕ ਲਾਗੂ ਨਹੀਂ ਕਰੇਗੀ।
MEA: Overseas Citizenship of India (OCI) card needs to be re-issued each time a new passport is acquired by the cardholder up to the age of 20 years. OCI card is required to be re-issued once on acquiring a new passport after completing 50 years of age. (18.12)
— ANI (@ANI) December 18, 2019
ਭਾਰਤ ਦੀ ਨਾਗਰਿਕਤਾ ਰੱਖਣ ਵਾਲੇ ਵਿਦੇਸ਼ੀਆਂ ਦੇ ਲਈ 20 ਸਾਲ ਦੀ ਉਮਰ ਤੱਕ ਹਰ ਵਾਰ ਨਵਾਂ ਪਾਸਪੋਰਟ ਲੈਣ 'ਤੇ ਓਸੀਆਈ ਕਾਰਡ ਦੁਬਾਰਾ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਅਕਤੀ ਦੀ ਉਮਰ 50 ਸਾਲ ਤੋਂ ਵੱਧ ਹੋਣ ਤੋਂ ਬਾਅਦ ਨਵਾਂ ਪਾਸਪੋਰਟ ਲੈਣ 'ਤੇ ਉਸ ਨੂੰ ਓਸੀਆਈ ਕਾਰਡ ਦਾ ਇਕ ਵਾਰ ਨਵੀਨੀਕਰਨ ਕਰਵਾਉਣਾ ਹੋਵੇਗਾ।
MEA: Re-issuance of OCI card is not required each time a passport is issued to a cardholder between 21 and 50 years of age. Government of India has decided to grant temporary relaxation till 30th June 2020. (18.12) https://t.co/x8j38IinQc
— ANI (@ANI) December 18, 2019
ਉੱਥੇ ਹੀ 21 ਤੋਂ 50 ਸਾਲ ਦੀ ਉਮਰ ਵਿਚ ਹੀ ਵਿਅਕਤੀਆਂ ਨੂੰ ਇਸ ਪ੍ਰਕਿਰਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਭਾਰਤ ਸਰਕਾਰ ਨੇ ਇਸ ਸਬੰਧ ਵਿਚ 30 ਜੂਨ 2020 ਤੱਕ ਅਸਥਾਈ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਹੈ।
Photo
ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਓਸੀਆਈ ਕਾਰਡ ਰੱਖਣ ਵਾਲਿਆਂ ਨੂੰ ਭਾਰਤ ਆਉਂਦੇ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਸੀ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ।