ਨੋਡਲ ਏਜੰਸੀ ਨੇ ਸਭਨਾਂ ਵਿਰੁੱਧ ਲੁਕ-ਆਊਟ ਨੋਟਿਸ ਵੀ ਜਾਰੀ ਕੀਤੇ
ਨਵੀਂ ਦਿੱਲੀ : ਵਿਆਹ ਮਗਰੋਂ ਪਤਨੀ ਨਾਲ ਧੋਖਾ ਕਰਨ ਵਾਲੇ 45 ਐਨ.ਆਰ.ਆਈ. ਲਾੜਿਆਂ ਦੇ ਪਾਸਪੋਰਟ ਭਾਰਤ ਸਰਕਾਰ ਨੇ ਰੱਦ ਕਰ ਦਿਤੇ ਹਨ। ਇਹ ਪ੍ਰਗਟਾਵਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਏਕੀਕ੍ਰਿਤ ਨੋਡਲ ਏਜੰਸੀ ਨੇ ਮਾਮਲਿਆਂ ਦੀ ਜਾਂਚ ਅੱਗੇ ਵਧਾਉਂਦਿਆਂ ਭਗੌੜੇ ਐਨ.ਆਰ.ਆਈ ਲਾੜਿਆਂ ਦੇ ਲੁਕ-ਆਊਟ ਨੋਟਿਸ ਜਾਰੀ ਕਰ ਦਿਤੇ ਅਤੇ ਇਸ ਦੇ ਨਾਲ ਵਿਦੇਸ਼ ਮੰਤਰਾਲੇ ਨੇ 45 ਜਣਿਆਂ ਦੇ ਪਾਸਪੋਰਟ ਰੱਦ ਕਰ ਦਿਤੇ।
ਏਕੀਕ੍ਰਿਤ ਨੋਡਲ ਏਜੰਸੀ ਦੀ ਅਗਵਾਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਾਕੇਸ਼ ਸ੍ਰੀਵਾਸਤਵ ਕਰ ਰਹੇ ਹਨ। ਮੇਨਕਾ ਗਾਂਧੀ ਨੇ ਕਿਹਾ ਕਿ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਐਨ.ਡੀ.ਏ. ਸਰਕਾਰ ਨੇ ਬਿਲ ਪੇਸ਼ ਕੀਤਾ ਸੀ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਰਾਜ ਸਭਾ ਵਿਚ ਇਸ ਨੂੰ ਪਾਸ ਨਾ ਕਰਵਾਇਆ ਜਾ ਸਕਿਆ।
ਉਨ੍ਹਾਂ ਦਸਿਆ ਕਿ ਬਿਲ ਵਿਚ ਐਨ.ਆਰ.ਆਈ. ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ ਅਤੇ ਅਜਿਹਾ ਨਾ ਕਰਨ ਵਾਲੇ ਐਨ.ਆਰ.ਆਈਜ਼ ਦੇ ਪਾਸਪੋਰਟ ਜ਼ਬਤ ਕਰਨ ਦੀ ਸਖ਼ਤ ਤਜਵੀਜ਼ ਸ਼ਾਮਲ ਕੀਤੀ ਗਈ ਹੈ।