2 ਜੀ ਘੁਟਾਲਾ ਮਾਮਲੇ 'ਚ ਸੀਬੀਆਈ ਖੜਕਾਏਗੀ ਹਾਈਕੋਰਟ ਦਾ ਦਰਵਾਜਾ
Published : Dec 22, 2017, 1:17 pm IST
Updated : Dec 22, 2017, 7:47 am IST
SHARE ARTICLE

ਸੀ.ਬੀ.ਆਈ. 2 ਜੀ ਘੁਟਾਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ,ਮਾਮਲੇ ਤੇ ਕਿਹਾ ਕਿ ਉਹ ਵਿਸ਼ੇਸ਼ ਅਦਾਲਤ ਰਾਹੀਂ 2 ਜੀ ਸਪੈਕਟ੍ਰਮ ਘੁਟਾਲੇ ਵਿਚ ਦਿੱਤੇ ਫ਼ੈਸਲੇ ਵਿਰੁੱਧ ਅਪੀਲ ਕਰੇਗੀ । ਏਜੰਸੀ ਆਮ ਤੌਰ ‘ਤੇ ਉਚ ਅਦਾਲਤ ਵਿਚ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਤੋਂ ਪਹਿਲਾਂ ਫ਼ੈਸਲੇ ਦੇ ਅਧਿਐਨ ਲਈ ਕਈ ਮਹੀਨੇ ਦਾ ਸਮਾਂ ਲਾ ਦਿੰਦੀ ਹੈ ਨੇ ਫ਼ੈਸਲੇ ਦੇ ਕੁਝ ਘੰਟਿਆਂ ਅੰਦਰ ਹੀ ਐਲਾਨ ਕਰ ਦਿੱਤਾ ਕਿ ਉਸ ਨੇ ਮੁੱਢਲੇ ਤੌਰ ‘ਤੇ ਫ਼ੈਸਲੇ ਦੀ ਘੋਖ ਕਰ ਲਈ ਹੈ।

ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਕਿ ਫ਼ੈਸਲੇ ਦੀ ਮੁੱਢਲੇ ਤੌਰ ‘ਤੇ ਘੋਖ ਕਰ ਲਈ ਹੈ ਅਤੇ ਲਗਦਾ ਹੈ ਕਿ ਮੁਦਈ ਪੱਖ ਵਲੋਂ ਪੇਸ਼ ਕੀਤੇ ਢੇਰ ਸਾਰੇ ਸਬੂਤਾਂ ਨੂੰ ਮਾਨਯੋਗ ਅਦਾਲਤ ਨੇ ਸਹੀ ਪਰਿਪੇਖ ‘ਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਮਾਮਲੇ ਵਿਚ ਸਾਰੇ ਲੋੜੀਂਦੇ ਕਾਨੂੰਨੀ ਉਪਾਅ ਕਰੇਗੀ। ਜਦੋਂ ਇਹ ਪੁੱਛਿਆ ਗਿਆ ਕੀ ਸੀ. ਬੀ. ਆਈ. ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ ਤਾਂ ਬੁਲਾਰੇ ਨੇ ਹਾਂ ਵਿਚ ਉੱਤਰ ਦਿੱਤਾ।



ਸਾਬਕਾ ਕੈਗ ‘ਤੇ ਨਿਸ਼ਾਨਾ ਕਾਂਗਰਸ ਪਾਰਟੀ ਨੇ ਸਾਬਕਾ ‘ਕੈਗ’ ਵਿਨੋਦ ਰਾਏ ਅਤੇ ਭਾਜਪਾ ‘ਤੇ ਨਿਸ਼ਾਨ ਬਣਾਉਂਦੇ ਹੋਵੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਵਿਨੋਦ ਰਾਏ ਇਸ ਵੇਲੇ ਬੀ.ਸੀ.ਸੀ. ਆਈ ਸਮੇਤ ਕਈ ਬੋਰਡਾਂ ‘ਚ ਸ਼ਾਮਿਲ ਹੈ। ਕਾਂਗਰਸ ਨੇ ਕਿਹਾ ਕੈਗ ਮੁਖੀ ਇਸ ਵੇਲੇ ਸਰਕਾਰ ਦੇ ਸਭ ਤੋਂ ਵੱਡੇ ਸਲਾਹਕਾਰਾਂ ‘ਚ ਸ਼ਾਮਿਲ ਹੈ ਜੋ ਕਿ ਕਈ ਬੋਰਡਾਂ ਅਤੇ ਸੰਸਥਾਵਾਂ ‘ਚ ਅਹੁਦੇਦਾਰ ਹਨ।

ਫ਼ੈਸਲੇ ਤੋਂ ਬਾਅਦ ਕਨੀਮੋਝੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਸਭ ਸਮਰਥਕਾਂ ਦਾ ਧੰਨਵਾਦ ਕੀਤਾ ਜੋ ਇਸ ਮੁਸ਼ਕਿਲ ਦੌਰ ‘ਚ ਉਨ੍ਹਾਂ ਨਾਲ ਖੜ੍ਹੇ ਰਹੇ। ਜਦਕਿ ਡੀ.ਐਮ.ਕੇ. ਦੇ ਇਕ ਸੀਨੀਅਰ ਨੇਤਾ ਦੁਰਾਯੁ ਮੁਰਕਾਨ ਨੇ ਇਸ ਨੂੰ ਜਿੱਤ ਦਾ ਆਗਾਜ਼ ਦੱਸਦਿਆਂ ਕਿਹਾ ਕਿ ਸਿਆਸੀ ਉਦੇਸ਼ਾਂ ਲਈ ਉਨ੍ਹਾਂ ‘ਤੇ ਇਕ ਝੂਠਾ ਕੇਸ ਬਣਾਇਆ ਗਿਆ ਸੀ ਪਰ ਹੁਣ ਸਭ ਸਾਫ਼ ਹੋ ਗਿਆ ਹੈ।


ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ

ਸਰਕਾਰ ਵੱਲੋਂ ਪ੍ਰਤੀਕਰਮ ਦੀ ਕਮਾਨ ਸੰਭਾਲੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ। ਜੇਤਲੀ ਨੇ ਮੁੜ ਦੁਹਰਾਉਂਦੇ ਹੋਏ ਕਿਹਾ ਕਿ 2ਜੀ ਲਾਇਸੈਂਸਾਂ ਦੀ ਵੰਡ ‘ਚ ਯੂ.ਪੀ.ਏ. ਸਰਕਾਰ ਵਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਸ ਨੂੰ ਗ਼ਲਤ ਮੰਨਿਆ ਸੀ। ਜੇਤਲੀ ਨੇ ਕਿਹਾ ਕਿ ਉਸੇ ਆਧਾਰ ‘ਤੇ ਹੀ ਫਰਵਰੀ 2012 ‘ਚ ਸੁਪਰੀਮ ਕੋਰਟ ਨੇ ਸਾਰੇ ਲਾਇਸੈਂਸ ਰੱਦ ਕਰ ਕੇ ਸਰਕਾਰ ਨੂੰ ਨਿਲਾਮੀ ਦੀ ਨਵੀਂ ਨੀਤੀ ਤਿਆਰ ਕਰਨ ਦੀ ਹਦਾਇਤ ਦਿੱਤੀ ਸੀ। ਜ਼ਿਕਰਯੋਗ ਹੈ ਕਿ 2012 ‘ਚ ਸੁਪਰੀਮ ਕੋਰਟ ਨੇ 2 ਸਪੈਕਟ੍ਰਮ ਵੰਡ ਕੇ 122 ਲਾਇਸੈਂਸ ਰੱਦ ਕਰ ਦਿੱਤੇ ਸਨ।

SHARE ARTICLE
Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement