ਓਡਿਸ਼ਾ ਦੇ ਸਰਕਾਰੀ ਹੋਸਟਲ ‘ਚ ਨਬਾਲਿਗ ਨੇ ਦਿਤਾ ਬੱਚੇ ਨੂੰ ਜਨਮ, ਤਿੰਨ ਹੋਰ ਗਰਭਵਤੀ
Published : Jan 20, 2019, 10:33 am IST
Updated : Jan 20, 2019, 10:33 am IST
SHARE ARTICLE
Pregnant Case
Pregnant Case

ਓਡਿਸ਼ਾ ਵਿਚ ਵੱਖ-ਵੱਖ ਜਗ੍ਹਾਂ ਉਤੇ ਸਰਕਾਰੀ ਹੋਸਟਲਾਂ ਵਿਚ ਰਹਿਣ ਵਾਲੀਆਂ ਦੋ ਵਿਦਿਆਰਥਣਾਂ....

ਓਡਿਸ਼ਾ : ਓਡਿਸ਼ਾ ਵਿਚ ਵੱਖ-ਵੱਖ ਜਗ੍ਹਾਂ ਉਤੇ ਸਰਕਾਰੀ ਹੋਸਟਲਾਂ ਵਿਚ ਰਹਿਣ ਵਾਲੀਆਂ ਦੋ ਵਿਦਿਆਰਥਣਾਂ ਸਹਿਤ ਕੁੱਲ ਤਿੰਨ ਨਬਾਲਿਗ ਕੁੜੀਆਂ ਦੇ ਗਰਭਵਤੀ ਹੋਣ ਅਤੇ ਇਕ ਹੋਰ ਨਬਾਲਿਗ ਕੁੜੀ ਦੇ ਇਕ ਬੱਚੇ ਨੂੰ ਜਨਮ ਦੇਣ  ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਢੈਂਕਨਾਲ, ਕਾਲਾਹਾਂਡੀ ਅਤੇ ਜਾਜਪੁਰ ਜਿਲ੍ਹੀਆਂ ਤੋਂ ਇਹ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਇਕ ਹਫ਼ਤੇ ਪਹਿਲਾਂ ਹੀ ਰਾਜ ਦੀਆਂ ਅਨੁਸੂਚੀਤ ਜਾਤੀਆਂ ਅਤੇ ਅਨੁਸੂਚੀਤ ਕਬੀਲਿਆਂ ਵਿਕਾਸ ਵਿਭਾਗ ਦੁਆਰਾ ਸੰਚਾਲਿਤ ਕੰਧਮਾਲ ਜਿਲ੍ਹੇ ਤੋਂ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਸੀ,

PolicePolice

ਜਿਥੇ ਇਕ ਸਕੂਲ ਦੀ 14 ਸਾਲ ਦੀ ਵਿਦਿਆਰਥਣ ਨੇ ਹੋਸਟਲ ਵਿਚ ਇਕ ਬੱਚੇ ਨੂੰ ਜਨਮ ਦਿਤਾ ਸੀ। ਨਬਾਲਿਗ ਨੇ 12 ਜਨਵਰੀ ਨੂੰ ਬੱਚੇ ਨੂੰ ਜਨਮ ਦਿਤਾ ਸੀ। ਢੇਂਕਨਾਲ  ਸਕੂਲ ਦੇ ਹੈਡਮਾਸਟਰ ਜਨਾਰਦਨ ਸਮਾਲ ਨੇ ਸ਼ੁੱਕਰਵਾਰ ਨੂੰ ਸਦਰ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਗਰਭਵਤੀ ਪਾਈ ਗਈ ਹੈ। ਢੇਂਕਨਾਲ ਦੇ ਪੁਲਿਸ ਅਧਿਕਾਰੀ ਐਸ ਕੇ ਕਰੀਮ ਨੇ ਦੱਸਿਆ ਕਿ ਹੈਡਮਾਸਟਰ ਦੀ ਸ਼ਿਕਾਇਤ ਦੇ ਅਧਾਰ ਉਤੇ 14 ਸਾਲ ਦਾ ਵਿਦਿਆਰਥਣ ਦੇ ਬਿਆਨ ਦਰਜ ਕੀਤੇ ਗਏ। ਜਾਜਪੁਰ ਜਿਲ੍ਹੇ ਦੇ ਕਾਲਿਆਪਾਨੀ ਦੇ 15 ਸਾਲ ਦਾ ਇਕ ਨਬਾਲਿਗ ਨੂੰ ਫੜਿਆ ਗਿਆ ਹੈ।

Criminal ArrestedCriminal Arrested

ਘਟਨਾ ਦੀ ਜਾਣਕਾਰੀ ਫੈਲਣ ਉਤੇ ਭਾਜਪਾ ਕਰਮਚਾਰੀਆਂ ਅਤੇ ਸਥਾਨਕ ਨਿਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੇ ਵਿਰੁਧ ਸਥਤ ਕਾਰਵਾਈ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ ਵਿਚ ਕਾਲਾਹਾਂਡੀ ਜਿਲ੍ਹੇ ਦੇ ਨਰਲਾ ਖੇਤਰ ਵਿਚ ਨਵੋਦਏ ਸਕੂਲ ਦੀ ਜਮਾਤ ਨੌਵੀ ਦੀ ਵਿਦਿਆਰਥਣ ਦੇ ਕਥਿਤ ਤੌਰ ਉਤੇ ਗਰਭਵਤੀ ਹੋਣ ਅਤੇ ਉਸ ਉਤੇ ਗਰਭਪਾਤ ਦੀ ਦਵਾਈ ਲੈਣ ਦਾ ਸ਼ੱਕ ਹੈ।

Rape CaseRape Case

ਕਾਲਾਹਾਂਡੀ ਵਿਚ ਹੀ ਇਕ ਹੋਰ ਘਟਨਾ ਵਿਚ 24 ਸਾਲ ਦੇ ਇਕ ਨੌਜਵਾਨ ਨੂੰ 13 ਸਾਲ ਦੀ ਬੱਚੀ ਨਾਲ ਕੁਕਰਮ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਕੁੜੀ ਗਰਭਵਤੀ ਹੋ ਗਈ ਸੀ। ਜਾਜਪੁਰ ਜਿਲ੍ਹੇ ਵਿਚ 15 ਸਾਲ ਦੀ ਇਕ ਕੁੜੀ ਨੇ ਵੀਰਵਾਰ ਨੂੰ ਕਲਿੰਗ ਨਗਰ ਖੇਤਰ ਵਿਚ ਇਕ ਬੱਚੇ ਨੂੰ ਜਨਮ ਦਿਤਾ। ਪੁਲਿਸ ਨੇ ਦੱਸਿਆ ਕਿ ਕੁੜੀ ਅਤੇ ਬੱਚੇ ਦੋਨਾਂ ਦਾ ਜਿਲ੍ਹਾਂ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Location: India, Odisha

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement