ਸਰਕਾਰੀ ਕਰਮਚਾਰੀਆਂ ਨੂੰ 26 ਜਨਵਰੀ ਨੂੰ ਪ੍ਰੋਗਰਾਮ 'ਚ ਆਉਣਾ ਲਾਜ਼ਮੀ, ਸ਼ਹਿਰ ਦੇ ਚੱਪੇ-ਚੱਪੇ 'ਤੇ ਨਜ਼ਰ
Published : Jan 20, 2019, 4:37 pm IST
Updated : Jan 20, 2019, 5:30 pm IST
SHARE ARTICLE
Jammu and Kashmir
Jammu and Kashmir

ਜੰਮੂ-ਕਸ਼ਮੀਰ 'ਚ ਗਣਤੰਤਰ ਦਿਵਸ ਨੂੰ ਲੈ ਕੇ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ 'ਚ ਸਰਕਾਰੀ ਕਰਮਚਾਰੀਆਂ ਨੂੰ 26 ਜਨਵਰੀ ਨੂੰ ਜੰਮੂ ਅਤੇ ਸ਼੍ਰਰੀਨਗਰ 'ਚ....

ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਗਣਤੰਤਰ ਦਿਵਸ ਨੂੰ ਲੈ ਕੇ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ 'ਚ ਸਰਕਾਰੀ ਕਰਮਚਾਰੀਆਂ ਨੂੰ 26 ਜਨਵਰੀ ਨੂੰ ਜੰਮੂ ਅਤੇ ਸ਼੍ਰਰੀਨਗਰ 'ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਣਾਂ ਲਾਜ਼ਮੀ ਕਰ ਦਿਤਾ ਹੈ। ਉੱਧਰ ਜੰਮੂ ਜੋਨ ਦੇ ਆਈਜੀ ਐਮਕੇ ਸਿਨ੍ਹਾਂ ਨੇ ਕਿਹਾ ਕਿ ਐਲਓਸੀ ਅਤੇ ਬਾਰਡਰ 'ਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ। ਅਤਿਵਾਦੀ  ਹਮਲਿਆਂ ਦੇ ਵੀ ਇਨਪੁਟ ਹਨ। ਅਜਿਹੇ 'ਚ ਗਣਤੰਤਰ ਦਿਵਸ ਦੀ ਸੁਰੱਖਿਆ ਇਕ ਵੱਡੀ ਚੁਨੋਤੀ ਹੈ। ਇਸ ਦਾ ਸਾਮਣਾ ਕਰਨ ਲਈ ਸਾਰੇ ਏਜੰਸੀਆਂ ਨੂੰ ਅਪਣਾ ਬੈਸਟ ਐਫਰਟ ਲਗਾਉਣਾ ਹੋਵੇਗਾ।

Jammu and Kashmir Jammu and Kashmir

ਇਸ ਦੇ ਲਈ ਸਾਰੇ ਏਜੰਸੀਆਂ ਆਪਸ 'ਚ ਤਾਲਮੇਲ ਬਣਾਕੇ ਰੱਖਣ।  ਆਈਜੀ ਸ਼ਨੀਵਾਰ ਨੂੰ ਪੁਲਿਸ, ਖੁਫੀਆ ਏਜੰਸੀਆਂ, ਫੌਜ, ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਦੇ ਨਾਲ ਮਿਲਕੇ ਗਣਤੰਤਰ ਦਿਵਸ ਦੀ ਸੁਰੱਖਿਆ 'ਤੇ ਮੰਥਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਰ ਰੋਜ ਅਪਣੇ-ਅਪਣੇ ਖੇਤਰ ਦੀ ਖੁਫੀਆ ਇਨਪੁਟ ਲੈ ਕੇ ਇਕ-ਦੂੱਜੇ ਤੋਂ ਸ਼ੇਅਰ ਕਰੋ ਤਾਂ ਜੋ ਕਿਸੇ ਵੀ ਦੇਸ਼ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਦਾ ਪਹਿਲਾਂ ਤੋਂ ਹੀ ਸਾਮਣਾ ਕੀਤਾ ਜਾ ਸਕੇ। ਬਾਰਡਰ ਤੋਂ ਸ਼ਹਿਰ ਤੱਕ ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾਵੇ ਦੂਜੇ ਪਾਸੁ ਉਨ੍ਹਾਂ ਇਹ ਵੀ ਕਿਹਾ ਕਿ ਜੋ ਅਧਿਕਾਰੀ ਗਣਤੰਤਰ  ਦਿਵਸ ਦੀ ਸੁਰੱਖਿਆ 'ਚ ਤੈਨਾਤ ਹਨ,

ਉਨ੍ਹਾਂ ਠੀਕ ਦਿਸ਼ਾ ਨਿਰਦੇਸ਼ ਦਿਤੇ ਜਾਣ। ਗਣਤੰਤਰ  ਦਿਵਸ ਦੇ ਮੁੱਖ ਪ੍ਰਬੰਧ ਥਾਂ ਤੋਂ ਲੈ ਕੇ ਹਰ ਇਕ ਜਿਲ੍ਹੇ 'ਚ ਹੋਣ ਵਾਲੇ ਸਮਾਰੋਹ 'ਚ ਪ੍ਰਾਪਰ ਪਟਰੋਲਿੰਗ ਅਤੇ ਨਿਗਰਾਨੀ 'ਤੇ ਜ਼ੋਰ ਦਿਤਾ ਜਾਵੇ। ਸ਼ਹਿਰ  ਦੇ ਹੋਟਲਾਂ ਨੂੰ ਖੰਗਾਲਣ, ਨਾਕੀਆਂ 'ਤੇ ਪੂਰੀ ਤਰ੍ਹਾਂ ਨਾਲ ਚੈਕਿੰਗ ਕਰਨ ਲਈ ਕਿਹਾ। ਬਾਰਡਰ ਤੋਂ ਸ਼ਹਿਰ ਨੂੰ ਜੋੜਨ ਵਾਲੇ ਸਾਰੇ ਲਿੰਕ ਰੋਡ 'ਤੇ ਨਾਕੇ ਲਗਾਉਣ ਲਈ ਕਿਹਾ ਗਿਆ ਹੈ। ਜੰਮੂ ਦੇ ਐਸਐਸਪੀ ਅਤੇ ਖੁਫੀਆ ਏਜੰਸੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਅਪਣੇ ਸਾਰੇ ਸਰੋਤਾਂ ਨੂੰ ਐਕਟਿਵ ਕਰ ਰੱਖਣ।

Jammu and Kashmir Jammu and Kashmir

ਹਰ ਥਾਂ ਤੋਂ ਖੁਫੀਆ ਇਨਪੁਟ ਜੁਟਾਈ ਜਾਵੇ। ਥਾਣੇ ਤੋਂ ਲੈ ਕੇ ਐਸਐਸਪੀ ਦਫ਼ਤਰ ਤੱਕ ਦੇ ਅਧਿਕਾਰੀ ਅਲਰਟ 'ਤੇ ਰਹੇ। ਫੌਜ, ਪੁਲਿਸ, ਇੰਟੇਲੀਜੈਂਸ ਏਜੰਸੀਆਂ ਦੇ ਲੋਕ ਆਪਸ 'ਚ ਸੰਪਰਕ 'ਚ ਰਹਿਣ। ਇੰਟਰਨੈਸ਼ਨਲ ਬਾਰਡਰ ਦੇ ਸਾਰੇ ਦਾਖਲ ਹੋਣ ਵਾਲੇ ਰੂਟ 'ਤੇ ਸੰਯੁਕਤ ਨਾਕੇ ਲਗਾਉਣ ਲਈ ਕਿਹਾ ਗਿਆ ਹੈ। ਜੰਮੂ ਸਾਂਬਾ, ਡੀਆਈਜੀ ਵਲੋਂ ਕਿਹਾ ਕਿ ਉਹ ਰਾਤ ਦੀ ਗਸ਼ਤ ਵਧਾਉਣ। ਗਸ਼ਤ ਪੈਦਲ ਹੋਣੀ ਚਾਹੀਦੀ ਹੈ। ਜੰਮੂ ਤੋਂ ਰਾਮਬਨ ਤੱਕ ਨੈਸ਼ਨਲ ਹਾਈਵੇ 'ਤੇ ਨਾਇਟ ਪਟਰੋਲਿੰਗ ਕਰਨ ਲਈ ਕਿਹਾ ਗਿਆ ਹੈ।

ਜੇਕਰ ਬਾਰਡਰ ਦੇ ਕਿਸੇ ਵੀ ਖੇਤਰ ਤੋਂ ਦਾਖਲ ਹੋਣ ਦੀ ਜਾਣਕਾਰੀ ਮਿਲੇ ਤਾਂ ਉਸਦੀ ਜਾਣਕਾਰੀ ਉਸੀ ਸਮੇਂ ਸਾਰੀ ਥਾਵਾਂ 'ਤੇ ਪਹੁੰਚਣੀ ਚਾਹੀਦੀ ਹੈ। ਇਸ ਦੇ ਲਈ ਸਾਰੇ ਬਾਰਡਰ ਦੇ ਥਾਣੇ, ਚੌਕੀ ਅਤੇ ਵੀਡੀਸੀ ਮੈਂਬਰ ਆਪਸ 'ਚ ਸੰਪਰਕ 'ਚ ਰਹਿਣ। ਹਰ ਰੋਜ ਇਸ ਦੇ ਲਈ ਇਨਪੁਟ ਜੁਟਾਈ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement