ਵਿਆਪਮ ਘਪਲਾ: ਸੀਬੀਆਈ ਨੇ ਦਾਇਰ ਕੀਤੀ ਚਾਰਜਸ਼ੀਟ, 8 ਮੁਲਜ਼ਮਾਂ ਨੂੰ ਕਲੀਨ ਚਿੱਟ
Published : Jan 20, 2019, 3:45 pm IST
Updated : Jan 20, 2019, 5:34 pm IST
SHARE ARTICLE
Vyapam Scam
Vyapam Scam

ਵਿਆਪਮ ਘਪਲੇ ਮਾਮਲੇ 'ਚ ਸੀਬੀਆਈ ਨੇ ਮੱਧ‍ ਪ੍ਰਦੇਸ਼ ਦੇ ਸਾਬਕਾ ਮੰਤਰੀ ਲਕਸ਼ਮੀਕਾਂਤ ਸ਼ਰਮਾ ਸਮੇਤ 8 ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿਤੀ ਹੈ। ਸ਼ਰਮਾ ਤੋਂ ਇਲਾਵਾ ਹੋਰ ਆਰੋਪੀਆਂ

ਭੋਪਾਲ: ਵਿਆਪਮ ਘਪਲੇ ਮਾਮਲੇ 'ਚ ਸੀਬੀਆਈ ਨੇ ਮੱਧ‍ ਪ੍ਰਦੇਸ਼ ਦੇ ਸਾਬਕਾ ਮੰਤਰੀ ਲਕਸ਼ਮੀਕਾਂਤ ਸ਼ਰਮਾ ਸਮੇਤ 8 ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿਤੀ ਹੈ। ਸ਼ਰਮਾ ਤੋਂ ਇਲਾਵਾ ਹੋਰ ਆਰੋਪੀਆਂ 'ਚ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਰਹੇ ਓਮ ਪ੍ਰਕਾਸ਼ ਸ਼ੁਕਲਾ,  ਆਈਜੀ ਸਟਾੰਪ ਇੰਦਰਜੀਤ ਕੁਮਾਰ ਜੈਨ, ਤਰੰਗ ਸ਼ਰਮਾ, ਭਰਤ ਮਿਸ਼ਰਾ, ਮੋਹਨ ਸਿੰਘ ਠਾਕੁਰ, ਸੁਰਿੰਦਰ ਕੁਮਾਰ ਮੁੱਖੀਆ, ਸੰਤੋਸ਼ ਸਿੰਘ ਉਰਫ ਰਾਜਾ ਤੋਮਰ ਸ਼ਾਮਿਲ ਰਹੇ। 

Vyapam Scam Vyapam Scam

ਜਾਣਕਾਰੀ ਮੁਤਾਬਕ ਸੀਬੀਆਈ ਨੇ ਸ਼ਨੀਚਰਵਾਰ ਨੂੰ ਵਿਸ਼ੇਸ਼ ਜੱਜ ਸੁਰੇਸ਼ ਸਿੰਘ ਦੀ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ। ਇਸ 'ਚ ਸੀਬੀਆਈ ਨੇ ਲਿਖਿਆ ਕਿ ਇਨ੍ਹਾਂ ਅੱਠ ਮੁਲਜ਼ਮਾਂ ਦੇ ਖਿਲਾਫ ਸਮਰੱਥ ਪ੍ਰਮਾਣ ਨਾ ਹੋਣ ਤੋਂ ਇਨ੍ਹਾਂ ਦੇ ਖਿਲਾਫ ਦੋਸ਼ ਪੱਤਰ ਪੇਸ਼ ਨਹੀਂ ਕੀਤਾ ਜਾ ਸਕਿਆ। ਸੀਬੀਆਈ ਦਾ ਇਹ ਅੰਤਮ ਦੋਸ਼ ਪੱਤਰ ਹੋਣ ਦੇ ਕਾਰਨ ਸ਼ਰਮਾ ਸਮੇਤ ਅੱਠਾਂ ਮੁਲਜ਼ਮਾਂ ਦਾ ਅਦਾਲਤ ਤੋਂ ਬਰੀ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸ਼ਰਮਾ ਇਸ ਮਾਮਲੇ ਤੋਂ ਇਲਾਵਾ ਕੁੱਝ ਹੋਰ ਮਾਮਲਿਆਂ 'ਚ ਵੀ ਮੁਲਜ਼ਮ ਹਨ ਅਤੇ ਉਹ ਫਿਲਹਾਲ ਜ਼ਮਾਨਤ 'ਤੇ ਹੈ।

ਉਥੇ ਹੀ ਸ਼ਨੀਵਾਰ ਨੂੰ ਸੀਬੀਆਈ ਨੇ 26 ਮੁਲਜ਼ਮਾਂ ਦੇ ਖਿਲਾਫ 78 ਪੇਜ ਦਾ ਦੋਸ਼ ਪੱਤਰ ਪੇਸ਼ ਕੀਤੇ। ਇਹਨਾਂ 'ਚ ਦੋ ਮੁਲਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮਾਮਲੇ 'ਚ ਇਕ ਮੁਲਜ਼ਮ ਅਨੁਰਾਗ ਸਾਗਰ ਨੇ ਸ਼ਨੀਚਰਵਾਰ ਨੂੰ ਅਦਾਲਤ 'ਚ ਸਰੈਂਡਰ ਕੀਤਾ।  ਅਦਾਲਤ ਨੇ ਜ਼ਮਾਨਤ ਅਰਜੀ 'ਤੇ ਸੁਣਵਾਈ ਲਈ ਸੋਮਵਾਰ ਦੀ ਤਾਰੀਖ ਤੈਅ ਕਰਦੇ ਹੋਏ ਅਨੁਰਾਗ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿਤੇ

Vyapam Scam Vyapam Scam

ਵਿਆਪਮ ਮਾਮਲਿਆਂ ਲਈ ਸੀਬੀਆਈ ਦੇ ਵਿਸ਼ੇਸ਼ ਵਕੀਲ ਸਤੀਸ਼ ਦਿਨਕਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਜਾਲਸਾਜੀ,  ਅਪਰਾਧਿਕ ਸਾਜ਼ਿਸ਼, ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, ਆਈਟੀ ਕਾਨੂੰਨ ਅਤੇ ਹੋਰ ਸੰਬਧ ਧਾਰਾਵਾਂ 'ਚ ਵਿਸ਼ੇਸ਼ ਜੱਜ ਸੁਰੇਸ਼ ਸਿੰਘ ਦੀ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹਨਾਂ 'ਚ ਵਿਆਪਮ ਦੀ ਪਰੀਖਿਆ 'ਚ ਅਸਲੀ ਉਮੀਦਵਾਰਾਂ ਦੇ ਬਦਲੇ ਪਰੀਖਿਆ ਲਿਖਣ ਵਾਲੇ ਲੋਕ ਅਤੇ ਉਮੀਦਵਾਰਾਂ ਅਤੇ ਵਿਆਪਮ ਅਧਿਕਾਰੀਆਂ 'ਚ ਵਿਚੋਲੇ ਦੀ ਭੂਮਿਕਾ ਅਦਾ ਕਰਨ ਵਾਲੇ 19 ਮੁਲਜ਼ਮ ਵੀ ਸ਼ਾਮਿਲ ਹਨ।

Vyapam Scam Vyapam Scam

ਇਹਨਾਂ 'ਚ ਵਿਆਪਮ ਦੇ ਮੁੱਖ ਅਧਿਕਾਰੀ ਰਹੇ ਸਾਬਕਾ ਪ੍ਰੀਖਿਆ ਕੰਟਰੋਲ ਪੰਕਜ ਤਿ੍ਰਵੇਦੀ ਅਤੇ ਤਿੰਨ ਹੋਰ ਵਿਚੋਲੇ ਹਨ। ਸੀਬੀਆਈ ਵਲੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਮੱਧ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਦਲ (ਐਸਟੀਐਫ) ਨੇ ਮੁਲਜ਼ਮਾਂ ਦੇ ਖਿਲਾਫ ਅਕਤੂਬਰ 2014 'ਚ ਮਾਮਲਾ ਦਰਜ ਕੀਤਾ ਸੀ। ਐਸਟੀਐਫ ਵਿਆਪਮ ਦੇ ਤਹਿਤ ਟ੍ਰਾਂਸਪੋਰਟ ਪੁਲਿਸ ਭਰਤੀ ਪ੍ਰੀਖਿਆ ਘਪਲੇ ਮਾਮਲੇ 'ਚ ਲਕਸ਼ਮੀਕਾਂਤ ਸ਼ਰਮਾ ਨੂੰ ਮੁਲਜ਼ਮ ਬਣਾਇਆ ਸੀ, ਹਾਲਾਂਕਿ ਹੁਣ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement