ਬਿਹਾਰ ਵਿਚ 18 ਹਜ਼ਾਰ ਕਿਲੋਮੀਟਰ ਲੰਮੀ ਮਨੁੱਖੀ ਲੜੀ ਬਣਾਈ ਗਈ
Published : Jan 20, 2020, 9:09 am IST
Updated : Jan 20, 2020, 9:09 am IST
SHARE ARTICLE
Photo
Photo

ਇਸ ਸਮਾਗਮ ਨੂੰ 15 ਤੋਂ ਵੱਧ ਹੈਲੀਕਾਪਟਰਾਂ ਨੇ ਕਵਰ ਕੀਤਾ। ਨਿਤੀਸ਼ ਕੁਮਾਰ ਨੇ ਦਸਿਆ ਕਿ 5.16 ਕਰੋੜ ਲੋਕ ਮਨੁੱਖੀ ਲੜੀ ਵਿਚ ਸ਼ਾਮਲ ਹੋਏ।

ਪਟਨਾ : ਬਿਹਾਰ ਵਿਚ ਜਲ-ਜੀਵਨ-ਹਰਿਆਲੀ ਦੀ ਰਾਖੀ ਅਤੇ ਸ਼ਰਾਬ ਤੇ ਦਾਜ ਪ੍ਰਥਾ ਵਿਰੁਧ ਮਨੁੱਖੀ ਲੜੀ ਬਣਾਈ ਗਈ। ਦਾਅਵਾ ਕੀਤਾ ਗਿਆ ਹੈ ਕਿ ਮਨੁੱਖੀ ਲੜੀ 18 ਹਜ਼ਾਰ ਕਿਲੋਮੀਟਰ ਲੰਮੀ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਲੜੀ ਨੂੰ ਇਤਿਹਾਸਕ ਦਸਿਆ ਅਤੇ ਕਿਹਾ ਕਿ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ।

PhotoPhoto

ਮਨੁੱਖੀ ਲੜੀ ਦਾ ਮੁੱਖ ਸਮਾਗਮ ਪਟਨਾ ਦੇ ਗਾਂਧੀ ਮੈਦਾਨ ਵਿਚ ਹੋਇਆ। ਗਯਾ, ਭਾਗਲਪੁਰ, ਆਰਾ, ਛਪਰਾ ਜਿਹੇ ਸ਼ਹਿਰਾਂ ਤੋਂ ਲੈ ਕੇ ਪਿੰਡ ਪਿੰਡ ਤਕ ਲੋਕ ਸੜਕਾਂ 'ਤੇ ਖੜੇ ਹੋ ਕੇ ਮਨੁੱਖੀ ਲੜੀ ਦਾ ਹਿੱਸਾ ਬਣੇ। ਮੁਜ਼ੱਫ਼ਰਪੁਰ ਦੇ ਦਰਧਾ ਘਾਟ 'ਤੇ ਲੋਕ ਕਿਸ਼ਤੀ 'ਤੇ ਹੀ ਇਕ ਦੂਜੇ ਦਾ ਹੱਥ ਫੜ ਕੇ ਖੜੇ ਨਜ਼ਰ ਆਏ।
ਉਧਰ, ਆਰਜੇਡੀ ਨੇ ਇਸ ਸਮਾਗਮ ਨੂੰ ਪੈਸੇ ਦੀ ਬਰਬਾਦੀ ਦਸਿਆ। ਪਾਰਟੀ ਆਗੂ ਤੇਜੱਸਵੀ ਯਾਦਵ ਨੇ ਕਿਹਾ ਕਿ ਜਦ ਬਿਹਾਰ ਵਿਚ ਹੜ੍ਹ ਆਏ ਸਨ, ਤਦ ਇਹ ਹੈਲੀਕਾਪਟਰ ਨਜ਼ਰ ਨਹੀਂ ਆਏ।

PhotoPhoto

ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ 15 ਤੋਂ ਵੱਧ ਹੈਲੀਕਾਪਟਰਾਂ ਨੇ ਕਵਰ ਕੀਤਾ। ਨਿਤੀਸ਼ ਕੁਮਾਰ ਨੇ ਦਸਿਆ ਕਿ 5.16 ਕਰੋੜ ਲੋਕ ਮਨੁੱਖੀ ਲੜੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮਨੁੱਖੀ ਲੜੀ ਜ਼ਰੀਏ ਪੂਰੀ ਦੁਨੀਆਂ ਨੇ ਬਿਹਾਰ ਦੀ ਸੋਚ ਨੂੰ ਵੇਖਿਆ ਹੈ। ਵਾਤਾਵਰਣ ਰਾਖੀ ਲਈ ਅਸੀਂ ਜੋ ਕੀਤਾ ਹੈ, ਲੋਕਾਂ ਨੇ ਉਸ ਦੀ ਪੂਰੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਵਿਰੁਧ ਜੇ ਸਾਰੇ ਮਿਲ ਕੇ ਅੱਗੇ ਨਹੀਂ ਵਧਣਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਭਾਰੀ ਨੁਕਸਾਨ ਹੋਵੇਗਾ।

PhotoPhoto

ਤੇਜੱਸਵੀ ਯਾਦਵ ਨੇ ਕਿਹਾ, 'ਮਨੁੱਖੀ ਲੜੀ ਵਿਚ ਸਕੂਲ ਦੇ ਬੱਚਿਆਂ ਨੂੰ ਨੰਗੇ ਪੈਰ ਕਤਾਰ ਵਿਚ ਖੜਾ ਕੀਤਾ ਗਿਆ ਜਿਸ ਕਾਰਨ ਕਈ ਬੱਚੇ ਬੀਮਾਰ ਹੋ ਗਏ।' ਇਸ ਸਮਾਗਮ ਦੀਆਂ ਤਸਵੀਰਾਂ ਲੈਣ ਅਤੇ ਵੀਡੀਉ ਬਣਾਉਣ ਲਈ 15 ਤੋਂ ਵੱਧ ਹੈਲੀਕਾਪਟਰ ਵਰਤੇ ਗਏ। ਬਿਹਾਰ ਵਿਚ 18 ਹਜ਼ਾਰ ਕਿਲੋਮੀਟਰ ਲੰਮੀ ਮਨੁੱਖੀ ਲੜੀ ਬਣੀ

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement