
ਪ੍ਰਧਾਨ ਮੰਤਰੀ ਮੋਦੀ ਅੱਜ ਸੋਮਵਾਰ ਨੂੰ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਵਿਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰ ਰਹੇ ਸਨ।
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਹੀਨਿਆਂ ਬਾਅਦ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੂਨ ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ਦੇ ਬਾਰੇ ਵਿਚ ਮੋਦੀ ਨੇ ਕਿਹਾ ਕਿ ਇਹ ਉਹ ਗੱਲ ਹੈ ਜੋ ਅੱਜ ਤਕ ਕਿਸੇ ਨੂੰ ਪਤਾ ਨਹੀਂ ਸੀ।
Photo
ਦਰਅਸਲ ਪ੍ਰਧਾਨ ਮੰਤਰੀ ਮੋਦੀ ਅੱਜ ਸੋਮਵਾਰ ਨੂੰ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਵਿਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਇਕ ਵਿਦਿਆਰਥੀ ਨੇ ਪੁੱਛਿਆ ਕਿ ਬਿਨਾਂ ਤਣਾਅ ਅਤੇ ਘਬਰਾਹਟ ਦੇ ਪ੍ਰੀਖਿਆ ਦਾ ਸਾਹਮਣਾ ਕਿਵੇਂ ਕਰੀਏ? ਇਕ ਵਾਰ ਮੂਡ ਆਫ ਹੋ ਜਾਂਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-2 ਦੀ ਉਦਹਾਰਣ ਪੇਸ਼ ਕੀਤੀ।
Photo
ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਉਮੀਦ ਨੂੰ ਆਪਣੇ ਨਾਲ ਇੰਨਾ ਨਾਂ ਜੋੜ ਦੇਵੋ ਕਿ ਉਸ ਨੂੰ ਪੂਰਾ ਨਾਂ ਹੋਣ ਨਾਲ ਸਾਡਾ ਮੂਡ ਆਫ ਹੋ ਜਾਵੇ। ਮੋਟੀਵੇਸ਼ਨ ਅਤੇ ਡੀਮੋਟੀਵੇਸ਼ਨ ... ਇਹ ਅਜਿਹੀ ਚੀਜ਼ਾਂ ਹਨ ਜਿਸ ਨਾਲ ਹਰ ਕਿਸੇ ਨੂੰ ਗੁਜ਼ਰਨਾ ਪੈਦਾ ਹੈ। ਵਾਰ-ਵਾਰ ਗੁਜਰਨਾ ਪੈਦਾ ਹੈ। ਜਿਵੇਂ-ਚੰਦਰਯਾਨ
Photo
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ''ਤਸੀ ਸਾਰੇ ਰਾਤ ਨੂੰ ਜਾਗ ਰਹੇ ਸਨ। ਕੁੱਝ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ। ਕੀ ਹੋਵੇਗਾ ਜੇਕਰ ਇਹ ਮਿਸ਼ਨ ਫੇਲ ਹੋ ਗਿਆ। ਮੈ ਕਿਹਾ- ਮੈਨੂੰ ਇਸ ਲਈ ਜਾਣਾ ਚਾਹੀਦਾ ਹੈ। ਮਿਸ਼ਨ ਵਿਚ ਗੜਬੜੀ ਤੋਂ ਬਾਅਦ ਮੈ ਵਿਗਿਆਨੀਆਂ ਨੂੰ ਸਮਝਾਇਆ ਅਤੇ ਆਪਣੇ ਹੋਟਲ ਚਲਿਆ ਗਿਆ ਪਰ ਸੋਣ ਦਾ ਮਨ ਨਹੀਂ ਹੋ ਰਿਹਾ ਸੀ। ਉਦੋਂ ਮੈ ਪੀਐਮਓ ਦੀ ਪੂਰੀ ਟੀਮ ਨੂੰ ਬੁਲਾਇਆ। ਉਨ੍ਹਾਂ ਨੂੰ ਕਿਹਾ ਕਿ ਸਵੇਰੇ ਅਸੀ ਜਲਦੀ ਜਾਣਾ ਹੈ ਪਰ ਅਸੀ ਦੇਰ ਨਾਲ ਜਾਵਾਂਗੇ। ਸਵੇਰੇ ਇਕ ਵਾਰ ਫਿਰ ਵਿਗਿਆਨੀਆਂ ਨੂੰ ਮਿਲਾਂਗੇ। ਅਸੀ ਉਨ੍ਹਾਂ ਨੂੰ ਮਿਲੇ, ਮੈ ਆਪਣੀ ਭਾਵਨਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਦੀ ਮਿਹਨਤ ਦਾ ਸਹਾਰਨਾ ਕੀਤੀ। ਇੰਨੀ ਗੱਲ ਤੋਂ ਉੱਥੋ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਹੌਲ ਬਦਲ ਗਿਆ। ਕਹਿਣ ਦਾ ਭਾਵ ਇਹ ਹੈ ਕਿ ਅਸੀ ਅਸਫ਼ਲਤਾ ਵਿਚ ਵੀ ਸਫ਼ਲਤਾ ਦੀ ਸਿੱਖਿਆ ਪਾ ਸਕਦੇ ਹਨ। ਹਰ ਕੋਸ਼ਿਸ਼ ਵਿਚ ਉਤਸ਼ਾਹ ਭਰ ਸਕਦੇ ਹਨ। ਕਿਸੇ ਚੀਜ਼ ਵਿਚ ਅਸਫਲ ਹੋਏ ਇਸ ਦਾ ਮਤਲਬ ਇਹ ਹੈ ਕਿ ਹੁਣ ਤੁਸੀ ਸਫ਼ਲਤਾ ਦੇ ਵੱਲ ਚੱਲ ਪਏ ਹੋ''।